ਜਲੰਧਰ, 20 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬੀ ਲਿਖਾਰੀ ਸਭਾ ਵੱਲੋਂ ਇੱਕ ਵਿਸ਼ੇਸ਼ ਸਮਾਗਮ ਵਿੱਚ ਦੇਸ਼ ਵਿਦੇਸ਼ ਵਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਕਿ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਹੰਭਲਾ ਮਾਰਿਆ ਜਾਏ। ਘਰਾਂ ਵਿੱਚ ਪੰਜਾਬੀ ਬੋਲੀ ਜਾਵੇ, ਦੁਕਾਨਾਂ ਤੇ ਤਜਾਰਤੀ ਅਦਾਰਿਆਂ ਦੇ ਬੋਰਡਾਂ ਤੇ ਮੁੱਖ ਭਾਸ਼ਾ ਪੰਜਾਬੀ ਹੋਵੇ, ਚੈ¤ਕ ਪੰਜਾਬੀ ਵਿਚ ਭਰੇ ਜਾਣ ਤੇ ਪੰਜਾਬੀ ਕਵੀਆਂ ਤੇ ਲੇਖਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਸਮਾਗਮ ਵਿੱਚ ਸਵਰਗੀ ਪੱਤਰਕਾਰ ਗੁਰਬਖਸ਼ ਸਿੰਘ ਬਖਸ਼ੀ ਨੂੰ ਯਾਦ ਕਰਦਿਆਂ ਉਨਾਂ ਦੀ ਮਾਤਾ ਅਤੇ ਬੇਟੇ ਦੀਪਇੰਦਰ ਸਿੰਘ ਬਖਸ਼ੀ, ਯੂ.ਕੇ. ਤੋਂ ਆਏ ਹਰਬੰਸ ਸਿੰਘ ਧਾਲੀਵਾਲ ਤੇ ਗੀਤਕਾਰ ਹਰਭਜਨ ਸਿੰਘ ਨਾਹਲ ਨੂੰ ਸਨਮਾਨਿਤ ਕੀਤਾ ਗਿਆ। ਸਭਾ ਦੇ ਪ੍ਰਧਾਨ ਸ. ਬੇਅੰਤ ਸਿੰਘ ਸਰਹੱਦੀ, ਸੰਗਤ ਰਾਮ ਸਾਹਿਤਕਾਰ, ਗੁਰਬਚਨ ਕੌਰ ਦੁਆ ਤੇ ਰਾਮ ਸਿੰਘ ਇਨਸਾਫ ਦਵਿੰਦਰ ਕੌਰ ਕਹਾਣੀਕਾਰ ਨੇ ਵਿਚਾਰ ਰੱਖੇ। ਇਸ ਅਵਸਰ ਤੇ ਗੁਰੂ ਰਵੀਦਾਸ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਹੋਇਆ ਜਿਸ ਵਿੱਚ ਨਗੀਨਾ ਸਿੰਘ ਬਲਗਣ, ਪ੍ਰੋ. ਦਲਬੀਰ ਸਿੰਘ, ਸਰਪੰਚ ਹਰਦੀਪ ਸਿੰਘ ਕਾਹਲੋਂ, ਉਰਮਿਲਜੀਤ ਸਿੰਘ ਐ¤ਸ.ਡੀ.ਓ. ਇੰਜ. ਮੁਖਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਬੈਂਕ ਮੈਨੇਜਰ, ਹਰਬੰਸ ਲਾਲ ਚਿੰਤੀ, ਓਮਪ੍ਰਕਾਸ਼ ਸੰਦਲ, ਸੁਰਜੀਤ ਕੌਰ ਪਾਰਸ, ਚਰਨ ਸਿੰਘ ਸੀਚੇਵਾਲਵੀ, ਅਜੀਤ ਸਿੰਘ ਫਤਿਹਪੁਰੀ, ਸੰਧੂ ਗੀਤਕਾਰ, ਪਰਦੀਪ ਥਿੰਦ, ਜਿੰਦੀ ਮਠੋਲਾ, ਮਿਸ ਰੀਤੂ ਨਾਗੀ, ਗੁਰਦੇਵ ਸਿੰਘ ਕੋਇਲ, ਜਸਪਾਲ ਜ਼ੀਰਵੀ, ਗਾਇਕਾ ਚੰਦਰ ਕਾਂਤਾ ਨੇ ਕਵਿਤਾਵਾਂ ਤੇ ਗੀਤ ਪੜ੍ਹੇ। ਸਟੇਜ ਦੀ ਸੇਵਾ ਮਾਸਟਰ ਅਨੇਜਾ ਨੇ ਬਾਖੂਬੀ ਨਿਭਾਈ। ਸਭਾ ਦੇ ਸਰਪ੍ਰਸਤ ਮੋਹਣ ਸਿੰਘ ਸਹਿਗਲ ਨੇ ਸਭਨਾ ਦਾ ਧੰਨਵਾਦ ਕੀਤਾ। ਮਨਜੀਤ ਕੌਰ, ਪੂਜਾ ਸਿੰਘ, ਵੀਨਾ ਬਖਸ਼ੀ, ਜਗਤਾਰ ਸਿੰਘ ਬੈਂਕ ਵਾਲੇ. ਅੰਮ੍ਰਿਤਪਾਲ ਸਿੰਘ ਹਾਮੀ, ਸੁਰਜੀਤ ਸਿੰਘ, ਸੋਢੀ ਫੋਟੋਗਰਾਫਰ, ਰਮਨਜੀਪ ਸ਼ਰਮਾ, ਸੁਖਪਾਲ ਸਿੰਘ, ਜਸਵਿੰਦਰ ਸਿੰਘ ਕੁੰਦੀ, ਇੰਦਰਪਾਲ ਸਿੰਘ ਅਰੋੜਾ, ਕੈਲਾਸ਼ ਠੁਕਰਾਲ, ਨਰਿੰਦਰ ਸਿੰਘ, ਗੁਰਮਿੰਦਰ ਕੌਰ, ਮੰਗਜੀਤ ਸਿੰਘ ਸਰੋਤਿਆਂ ਵਿੱਤ ਸੁਸ਼ੋਭਿਤ ਸਨ। 21 ਫਰਵਰੀ ਦੇ ਪੰਜਾਬ ਮਾਰਚ ਵਿੱਛ ਸ਼ਾਮਿਲ ਹੋਣ ਦਾ ਫੈਸਲਾ ਹੋਇਆ।