ਸਰਦੂਲਗੜ੍ਹ, 20 ਫਰਵਰੀ (ਨਰਾਇਣ ਗਰਗ)-ਪੜਾਈ ਅਤੇ ਹੋਰ ਅਕਾਦਮਿਕ ਗਤੀਵਿਧੀਆ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਮਾਲਵਾ ਗਰੁੱਪ ਆਫ ਕਾਲਜ਼ਿਜ ਸਰਦੂਲੇਵਾਲਾ ਵਿਖੇ ਸਲਾਨਾ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ । ਪ੍ਰੋਗਰਾਮ ਦੇ ਸ਼ੁਰੂ ਵਿੱਚ ਪ੍ਰੋ. ਬਲਜੀਤ ਪਾਲ ਸਿੰਘ ਜੀ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ ਅਤੇ ਵਿਦਿਆਰਥਣਾਂ ਨੂੰ ਜਿੰਦਗੀ ਵਿੱਚ ਸਫਲ ਹੋਣ ਲਈ ਹੋਰ ਮਿਹਨਤ ਕਰਨ ਲਈ ਪ੍ਰੇਰਨਾ ਦਿੱਤੀ । ਇਸ ਦੇ ਨਾਲ ਹੀ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਰਾਜ ਸੋਢੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਸੰਸਥਾ ਵਿੱਚ ਸਾਰੀਆਂ ਹੀ ਵਿਦਿਆਰਥਣਾਂ ਦੀ ਸਹੂਲਤ ਵਾਸਤੇ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ ਅਤੇ ਭਵਿੱਖ ਵਿੱਚ ਹੋਰ ਨਵੇਂ ਪ੍ਰੋਗਰਾਮ ਉਲੀਕੇ ਜਾ ਰਹੇ ਹਨ । ਇਸ ਮੌਕੇ ਵਿਦਿਆਰਥਣਾਂ ਨੇ ਵੱਖ ਵੱਖ ਤਰ੍ਹਾਂ ਦੀਆਂ ਸੱਭਿਆਚਾਰਕ ਵੰਨਗੀਆਂ ਸਟੇਜ ਉ¤ਪਰ ਪੇਸ਼ ਕੀਤੀਆਂ । ਵਿਦਿਆਰਥਣਾਂ ਨੇ ਸਜਾਵਟ ਮੁਕਾਬਲਿਆਂ ਵਿੱਚ ਵੀ ਹਿੱਸਾ ਲਿਆ। ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਗੁਰਵਿੰਦਰ ਕੌਰ , ਵੰਦਨਾ, ਸੁਮਨ ਨੇ ਵੀ ਆਪਣੀਆਂ ਆਈਟਮਾਂ ਪੇਸ਼ ਕੀਤੀਆਂ । ਅੰਤ ਵਿੱਚ ਮੁਕਾਬਲਿਆਂ ਦੇ ਆਧਾਰ ਤੇ ਕਿਰਨਜੀਤ ਕੌਰ ਨੂੰ ਮਿਸ ਮਾਲਵਾ , ਅਮਨਜੋਤ ਕੌਰ ਨੂੰ ਮਿਸ ਐਲੀਜੈਂਸ ਦਾ ਤਾਜ ਪਹਿਨਾਇਆ ਗਿਆ। ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਰਮਨਦੀਪ ਕੌਰ ਨੂੰ ਕਾਲਜ ਦੀ ਮਿਸ ਪਰਸਨੈਲਟੀ ਦਾ ਖਿਤਾਬ ਦਿੱਤਾ ਗਿਆ । ਜੱਜਾਂ ਦੀ ਭੂਮਿਕਾ ਮੈਡਮ ਜਸਪਾਲ, ਜਸਵਿੰਦਰ ਅਤੇ ਕੁਲਜੀਤ ਕੌਰ ਨੇ ਨਿਭਾਈ । ਸਟੇਜ ਸੰਚਾਲਨ ਮਨਦੀਪ ਕੌਰ, ਰਮਨਦੀਪ ਕੌਰ, ਕਮਲਜੀਤ ਕੌਰ ਨੇ ਸਾਂਝੇ ਤੌਰ ਤੇ ਕੀਤਾ। ਇਸ ਮੌਕੇ ਸੰਸਥਾ ਦਾ ਸਾਰਾ ਸਟਾਫ ਹਾਜਿਰ ਸੀ ।