April 30, 2026 12:08 am

ਬੀ.ਆਰ.ਟੀ.ਐੱਸ. ਅਤੇ ਸਾਲਿਡ ਵੇਸਿਟ ਮੈਨਜਮੈਂਟ ਪਲਾਂਟ ਦੀ ਸ਼ੁਰੂਆਤ ਇਸੇ ਮਹੀਨੇ : ਸੁਖਬੀਰ

ਸਾਰੇ ਸ਼ਹਿਰ ’ਚ ਇੱਕ ਸਮਾਨ ਆਕਰਸ਼ਕ ਸਟਰੀਟ ਲਾਈਟਾਂ ਲਗਾਉਣ ਦੇ ਆਦੇਸ਼
image ਅੰਮ੍ਰਿਤਸਰ, 1 ਫਰਵਰੀ (ਸੁਨੀਲ ਗੁਪਤਾ, ਮਨਿੰਦਰ ਸਿੰਘ ਗੋਰੀ)-ਅੰਮ੍ਰਿਤਸਰ ਵਿਚ ਸਿਟੀ ਬਸ ਸੇਵਾ ਦੇ ਨਾਲ-ਨਾਲ ਛੇਤੀ ਹੀ ਹੁਣ ਬੀ ਆਰ ਟੀ ਐਸ (ਬੱਸ ਰੇਪਿਡ ਟਰਾਂਜਿਟ ਸਿਸਟਮ) ਸ਼ੁਰੂ ਹੋ ਜਾਣ ਰਿਹਾ ਹੈ, ਜਿਸ ਦਾ ਨੀਂਹ ਪੱਥਰ ਇਸ ਮਹੀਨੇ ਦੇ ਵਿਚ ਰੱਖ ਦਿੱਤਾ ਜਾਵੇਗਾ ਅਤੇ ਅਗਲੇ 2 ਸਾਲ ਤੱਕ ਇਹ ਬੱਸਾਂ ਅੰਮ੍ਰਿਤਸਰ ਦੀਆਂ ਸੜਕਾਂ ’ਤੇ ਦੌੜਦੀਆਂ ਨਜ਼ਰ ਆਉਣਗੀਆਂ। ਉਨ੍ਹਾਂ ਐਲਾਨ ਕੀਤਾ ਕਿ ਅੰਮ੍ਰਿਤਸਰ ਸ਼ਹਿਰ ਦੇ ਸਮੁੱਚੇ ਵਿਕਾਸ ਤੇ ਨਵੀਨੀਕਰਨ ਲਈ ਫੰਡਾਂ ਦੀ ਘਾਟ ਨਹੀਂ ਆਉ

ਣ ਦਿੱਤੀ ਜਾਵੇਗੀ। ਇਹ ਫੈਸਲਾ ਅੱਜ ਇੱਥੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸ਼ਹਿਰ ਦੇ ਵਿਕਾਸ ਪ੍ਰਾਜੈਕਟਾਂ ਬਾਰੇ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ, ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਅਤੇ ਵੱਖ-ਵੱਖ

ਵਿਭਾਗਾਂ ਦੇ ਉਚ ਅਧਿਕਾਰੀਆਂ ਨਾਲ ਕੀਤੀ ਉਚ ਪੱਧਰੀ ਮੀਟਿੰਗ ਦੌਰਾਨ ਕੀਤਾ। 491 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਦਾ ਹਵਾਲਾ ਦਿੰਦੇ ਉਪ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਿਸਟਮ ਤਹਿਤ ਭੰਡਾਰੀ ਪੁੱਲ ਤੋਂ ਇੰਡੀਆ ਗੇਟ, ਭੰਡਾਰੀ ਪੁਲ ਤੋਂ

ਦੁਬਰਜੀ, ਦੁਬਰਜੀ ਬਾਈਪਾਸ ਤੋਂ ਵੇਰਕਾ, ਵੇਰਕਾ ਤੋਂ ਸੈਲੀਬ੍ਰੇਸ਼ਨ ਮਾਲ, ਸੈਲੀਬ੍ਰੇਸ਼ਨ ਮਾਲ ਤੋਂ ਸੰਤ ਸਿੰਘ ਸੁੱਖ ਸਿੰਘ ਚੌਕ, ਫੋਰ ਐਸ ਚੌਕ ਤੋਂ ਕਿਚਲੂ ਚੌਕ ਅਤੇ ਕਿਚਲੂ ਚੌਕ ਤੋਂ ਪੁਰਾਣੇ ਸਦਰ ਥਾਣੇ ਤੱਕ ਬੱਸਾਂ ਚਲਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਰੂਟ ’ਤੇ ਚੱਲਣ ਵਾਲੀਆਂ ਬੱਸਾਂ ਲਈ ਵੱਖਰਾ ਟਰੈਕ ਬਣਾਇਆ ਜਾਵੇਗਾ, ਜਿਸ ’ਤੇ ਕੇਵਲ ਤੇ ਕੇਵਲ ਇਹ ਬੱਸਾਂ ਹੀ ਚੱਲ ਸਕਣਗੀਆਂ।
ਉਪ ਮੁੱਖ ਮੰਤਰੀ ਨੇ ਇਸ ਪ੍ਰਾਜੈਕਟ ਦੇ ਨਾਲ ਹੀ ਸ਼ਹਿਰ ਦੇ ਕੂੜੇ-ਕੜਕਟ ਦੀ ਸਮੱਸਿਆ ਦਾ ਹੱਲ ਕਰਦੇ 72.49 ਕਰੋੜ ਰੁਪਏ ਦੀ ਲਾਗਤ ਨਾਲ ਚਾਲੂ ਹੋਣ ਵਾਲੇ ਸੋਲਿਡ ਵੇਸਟ ਮੈਨਜਮੈਂਟ ਪਲਾਂਟ ਨੂੰ ਛੇਤੀ ਤੋਂ ਛੇਤੀ ਸ਼ੁਰੂ ਕਰਨ ਦੀ ਹਦਾਇਤ ਕਰਦੇ ਇਸ ਦਾ ਨੀਂਹ ਪੱਥਰ ਇਸ ਮਹੀਨੇ ਹੀ ਰੱਖਣ ਦਾ ਆਦੇਸ਼ ਦਿੱਤੇ। ਸ. ਬਾਦਲ ਨੇ ਸ਼ਹਿਰ ਵਿਚ ਲੱਗੇ ਬਿਜਲੀ ਦੇ ਖੰਭੇ ਹਟਾ ਕੇ ਤਾਰ ਨੂੰ ਜ਼ਮੀਨਦੋਜ਼ ਕਰਨ ਜਾਂ ਡਿਜਾਈਨਰ ਪੋਲ ’ਤੇ ਕੇਬਲ ਲਗਾਉਣ ਦੀ ਤਾਕੀਦ ਵੀ ਕੀਤੀ। ਕਿਲਾ ਗੋਬਿੰਦਗੜ ਦੇ ਕੰਮ ਦਾ ਜਾਇਜ਼ਾ ਲੈਂਦੇ ਸ. ਬਾਦਲ ਨੇ ਇਸ ਪ੍ਰਾਜੈਕਟ ਨੂੰ ਛੇਤੀ ਸ਼ੁਰੂ ਕਰਨ ਦਾ ਹੁਕਮ ਦਿੰਦੇ ਕਿਹਾ ਕਿ ਇੱਥੇ ਦਰਸ਼ਕਾਂ ਲਈ ਰੋਜ਼ਾਨ ਰੌਸ਼ਨੀ ਅਤੇ ਅਵਾਜ ਦਾ ਪ੍ਰੋਗਰਾਮ ਸ਼ੁਰੂ ਕਰਨ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਸ਼ਹਿਰ ਆਉਣ ਵਾਲੇ ਸੈਲਾਨੀ ਪੰਜਾਬ ਦੀ ਵਿਰਾਸਤ ਤੋਂ ਵੀ ਜਾਣੂੰ ਹੋ ਸਕਣ। ਸ. ਸੁਖਬੀਰ ਸਿੰਘ ਬਾਦਲ ਨੇ ਕੰਪਨੀ ਬਾਗ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਂਦੇ ਮਿਉਂਸੀਪਲ ਕਾਰਪੋਰੇਸ਼ਨ ਅਤੇ ਸੈਰ-ਸਪਾਟਾ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਇੱਥੇ ਰੋਜ਼ਾਨ ਰੌਸਨੀ ਅਤੇ ਅਵਾਜ਼ ਪ੍ਰੋਗਰਾਮ ਸ਼ੁਰੂ ਕਰਨ ਦੀ ਯੋਜਨਾਬੰਦੀ ਕਰਨ। ਸ. ਬਾਦਲ ਨੇ ਜਲੰਧਰ-ਅੰਮ੍ਰਿਤਸਰ ਸੜਕ ਅਤੇ ਸੁਲਤਾਨਵਿੰਡ ਨਹਿਰ ਦੇ ਨਾਲ ਲਗਾਏ ਜਾਣ ਵਾਲੇ ਦਰਖਤਾਂ ਬਾਰੇ ਵੀ ਬਾਰੀਕੀ ਨਾਲ ਜਾਣਕਾਰੀ ਲਈ ਅਤੇ ਇਨ੍ਹਾਂ ਦਰਖਤਾਂ ’ਤੇ ਸੁੰਦਰ ਰੌਸ਼ਨੀਆਂ ਲਗਾਉਣ ਦੇ ਹੁਕਮ ਦਿੱਤੇ। ਉਨ੍ਹਾਂ ਇਸ ਤੋਂ ਇਲਾਵਾ ਵਾਹਗਾ ਸਰਹੱਦ ’ਤੇ ਬਣਨ ਵਾਲੀ ਪਾਰਕਿੰਗ ਅਤੇ ਟੂਰਿਜ਼ਮ ਰਿਸੈਪਸ਼ਨ ਸੈਂਟਰ ਬਨਾਉਣ ਦਾ ਕੰਮ ਦਾ ਜਾਇਜ਼ਾ ਲਿਆ। ਸ. ਬਾਦਲ ਨੇ ਅੱਜ ਮੀਟਿੰਗ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਪਰਿਵਾਰ ਸਮੇਤ ਮੱਥਾ ਟੇਕਿਆ। ਉਨ੍ਹਾਂ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਬਣ ਰਹੇ ਪਲਾਜ਼ੇ, ਕਿਲ੍ਹਾ ਗੋਬਿੰਦਗੜ੍ਹ ਅਤੇ ਸੁਲਤਾਨਵਿੰਡ ਨਹਿਰ ਦੇ ਨਾਲ ਚੱਲ ਰਹੇ ਕੰਮਾਂ ਨੂੰ ਮੌਕੇ ’ਤੇ ਜਾ ਕੇ ਵੇਖਿਆ। ਅੱਜ ਇਸ ਮੌਕੇ ਪ੍ਰਿੰਸੀਪਲ ਸਕੱਤਰ ਪੀ ਐਸ ਔਜਲਾ, ਡਾਇਰੈਕਟਰ ਸੈਰ ਸਪਾਟਾ ਵਿਭਾਗ ਐਨ ਪੀ ਐਸ ਰੰਧਾਵਾ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਕਮਿਸ਼ਨਰ ਸ੍ਰੀ ਡੀ ਪੀ ਐਸ ਖਰਬੰਦਾ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Send this to a friend