April 30, 2026 9:59 pm

ਕੈਗ ਰਿਪੋਰਟ ਤੋਂ ਬਾਅਦ ਹੀ ਬਿਜਲੀ ਕੰਪਨੀਆਂ ਦੀ ਸਥਿਤੀ ਸਪਸ਼ਟ ਹੋਵੇਗੀ : ਕੇਜਰੀਵਾਲ

image ਨਵੀਂ ਦਿੱਲੀ, 1 ਫਰਵਰੀ (ਪੀ. ਟੀ.ਬਿਊਰੋ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਿਜਲੀ ਕੰਪਨੀਆਂ ਵੱਲੋਂ ਫੰਡ ਦੀ ਕਮੀ ਦਾ ਹਵਾਲਿਆ ਦਿੰਦਿਆਂ ਬਿਜਲੀ ਕਟੌਤੀ ਦੇ ਐਲਾਨ ਦੀ ਆਲੋਚਨਾ ਕੀਤੀ ਹੈ। ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਬਿਜਲੀ ਕੰਪਨੀਆਂ ਉੱਤੇ ਕੈਗ ਰਿਪੋਰਟ ਵਿੱਚ ਸਭ ਸੱਚ ਸਾਹਮਣੇ ਆ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਕੇਜਰੀਵਾਲ ਨੇ ਕਿਹਾ ਕਿ ‘‘ਉਹ ਕਹਿ ਰਹੇ ਹਨ ਕਿ ਉਨ੍ਹਾਂ ਕੋਲ ਪੈਸਾ ਨਹੀਂ ਹੈ ਤਾਂ ਉਨ੍ਹਾਂ ਦਾ ਪੈਸਾ ਕਿੱਥੇ ਹੈ। ਕੈਗ ਉਨ੍ਹਾਂ ਦੇ ਪੈਸੇ ਦਾ ਪਤਾ ਲਗਾ ਰਿਹਾ ਹੈ ਤੇ ਕੈਗ ਰਿਪੋਰਟ ਵਿੱਚ ਸਭ ਸੱਚ ਸਾਹਮਣੇ ਆ ਜਾਵੇਗਾ।’’ ਅੱਜ ਤੋਂ 8-10 ਘੰਟੇ ਦੀ ਬਿਜਲੀ ਕਟੌਤੀ ਦੇ ਐਲਾਨ ਉੱਤੇ ਬਿਜਲੀ ਕੰਪਨੀਆਂ ਦੇ ਖਿਲਾਫ ਕੀ ਦਿੱਲੀ ਸਰਕਾਰ ਕਦਮ ਚੁੱਕੇਗੀ, ਇਸ ਸਬੰਧੀ

ਉਨ੍ਹਾਂ ਕਿਹਾ ਕਿ ਪਹਿਲਾਂ ਕੈਗ ਰਿਪੋਰਟ ਆ ਜਾਵੇਗਾ, ਉਸ ਤੋਂ ਬਾਅਦ ਹੀ ਸਥਿਤੀ ਸਪਸ਼ਟ ਹੋ ਸਕੇਗੀ।

Send this to a friend