April 30, 2026 11:18 pm

ਸ. ਸਿਮਰਨਜੀਤ ਸਿੰਘ ਮਾਨ ਮੁੜ ਪੰਜ ਸਾਲਾਂ ਲਈ ਪ੍ਰਧਾਨ ਚੁਣੇ ਗਏ

image ਅੰਮ੍ਰਿਤਸਰ, 1 ਫਰਵਰੀ (ਮਨਿੰਦਰ ਸਿੰਘ ਗੋਰੀ, ਗੋਰਾਂਗ ਸਚਦੇਵਾ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਡੈਲੀਗੇਟ ਇਜਲਾਸ ਮੌਕੇ ਸ. ਸਿਮਰਨਜੀਤ ਸਿੰਘ ਮਾਨ ਨੂੰ ਮੁੜ ਪੰਜ ਸਾਲਾਂ ਲਈ ਪਾਰਟੀ ਪ੍ਰਧਾਨ ਚੁਣ ਲਿਆ ਗਿਆ ਹੈ ਜਦਕਿ  ਸ੍ਰ ਮਾਨ ਨੇ ਦੁਹਰਾਇਆ ਕਿ ਖਾਲਿਸਤਾਨ ਦੀ ਪ੍ਰਾਪਤੀ ਤੀਕ ਜਦੋ ਜਹਿਦ ਜਾਰੀ ਰਹੇਗੀ ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਪਲੇਠਾ ਇਜਲਾਸ ਅੱਜ ਇਥੇ ਗੁਰੂ ਨਾਨਕ ਭਵਨ ਵਿਖੇ ਹੋਇਆ। ਪਾਰਟੀ ਦੇ ਸਮੂੰਹ ਅਹੁਦੇਦਾਰਾਂ ਤੇ ਵਰਕਰਾਂ ਨੇ ਸੰਗਤੀ ਰੂਪ ਵਿਚ ਗੁਰਬਾਣੀ ਸ਼ਬਦ ਦਾ ਗਾਇਨ ਕੀਤਾ ਜਦਕਿ ਪਾਰਟੀ ਦੇ ਧਾਰਮਿਕ ਵਿੰਗ ਦੇ ਇਕ ਸੀਨੀਅਰ ਅਹੁੱਦੇਦਾਰ ਪ੍ਰਿੰ.ਹਰਦੀਪ ਸਿੰਘ ਬਾਜਵਾ ਨੇ ਇਜਲਾਸ ਦੀ ਆਰੰਭਤਾ ਦੀ ਅਰਦਾਸ ਕੀਤੀ । ਪਾਰਟੀ ਸਕੱਤਰ ਜਨਰਲ ਸ੍ਰ ਜਸਵੰਤ ਸਿੰਘ ਮਾਨ ਨੇ

ਸਾਲ 2013 ਦੀ ਸਲਾਨਾ ਰਿੋਪਰਟ ਪੜ੍ਹੀ ਜਿਸਨੂੰ ਹਾਜਰ ਡੈਲੀਗੇਟਸ ਨੇ ਜੈਕਾਿਰਆਂ ਦੀ ਗੂੰਜ ਦਰਮਿਆਨ ਸਵੀਕਾਰ ਕੀਤਾ ।ਕੋਈ 500 ਦੇ ਕਰੀਬ ਪੁਜੇ ਡੈਲੀਗੇਟਸ ਸਾਹਮਣੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ ਧਿਆਨ ਸਿੰਘ ਮੰਡ ਦੁਆਰਾ ਪੇਸ਼ ਪਹਿਲੇ ਮਤੇ ਵਿਚ ਕਿਹਾ ਗਿਆ ਹੈ ਕਿ ‘ਅੱਜ ਦਾ ਇਹ ਇਤਹਾਸਕ ਇਕੱਠ ਖਾਲਸਾ ਪੰਥ ਦੀ ਰੂਹ ,ਉਮੰਗ ਤੇ ਆਸ਼ਿਆਂ ਅਤੇ ਅਕਾਲ ਪੁਰਖ ਦੀ ਆਗਿਆ ਅਧੀਨ ਚਲਾਇਆ ਗਿਆ ਹੈ ਤੇ ਇਸਦੀ ਪ੍ਰਤੀਨਿਧਤਾ ਕਰਦਿਆਂ ਕ ਖਾਲਸਾ ਪੰਥ ਦੀ ਅੱਡਰੀ ਨਿਆਰੀ ਤੇ ਵਿਲੱਖਣ ਹਸਤੀ ਤੇ ਇਸਦੀ ਫਲੀਪੂਰਤੀ ਲਈ ਦੇਸ਼ ਕਾਲ,ਸਿੱਖ ਹੋਮਲੈਂਡ,ਅਥਵਾ ਖਾਲਿਸਤਾਨ ਦੀ ਮੰਜਿਲ ਨੂੰ ਪਹੁੰਚਣ ਤੇ ਪ੍ਰਾਪਤ ਕਰਨ ਲਈ ਵਚਨਬੱਧ ਹੈ। ਸਿੱਖ ਇਕ ਵਖਰੀ ਕੌਮ ਹੈ ਤੇ ਜਨਮਸਿੱਧ ਪ੍ਰਭੂਸਤਾ ਦੀ ਵਾਰਸ ਤੇ ਹੱਕਦਾਰ ਹੈ’।
ਪਾਰਟੀ ਦੇ ਸੀਨੀਅਰ ਆਗੂ ਸ੍ਰ ਹਰਦੀਪ ਸਿੰਘ ਡਿੱਬਡਿੱਬਾ ਨੇ ਪੇਸ਼ ਮਤੇ ਵਿਚ ਕਿਹਾ ਕਿ ‘ਖਾਲਸਾ ਪੰਥ ਦੀਆਂ 550 ਸਾਲ ਤੋਂ ਸਥਾਪਿਤ ਧਾਰਮਿਕ ਰਹੁਰੀਤਾਂ ,ਧਰਾਵਾਂ,ਰਹਿਤ ਮਰਿਆਦਾ ,ਪਾਵਨ ਪਵਿਤਰ ਅਸਥਾਨਾਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਅਪਮਾਨ ਤੇ ਉਲੰਘਣ ਕੀਤਾ ਜਾ ਰਿਹਾ ਹੈ । ਇਨ੍ਹਾਂ ਸੰਸਥਾਵਾਂ ਤੇ ਕਾਬਜ ਧਾੜਵੀਆਂ ਤੋਂ ਨਿਜਾਤ ਪਾਣ ਲਈ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਇਸ ਗਲਬੇ ਨੂੰ ਕਤਮ ਕਰਨ ਦਾ ਅਹਿਦ ਦੁਹਰਾਇਆ ਜਾਂਦਾ ਹੈ।’ ਪ੍ਰੋ:ਮਹਿੰਦਰ ਪਾਲ ਸਿੰਘ ,ਜਸਕਰਨ ਸਿੰਘ ਕਾਹਨਸਿੰਘ ਵਾਲਾ, ਐਡਵੋਕੇਟ ਸਤਿੰਦਰ ਸਿੰਘ ਦੁਆਰਾ ਪੇਸ਼, ਤੀਸਰੇ ਤੇ ਚੌਥੇ ਤੇ ਪੰਜਵੇਂ ਮਤੇ ਵਿਚ ਕਰਮਵਾਰ ਸਿੱਖ ਸਮਾਜ ਵਿਚੋਂ ਕੁਰੀਤੀਆਂ ਖਤਮ ਕਰਨ ,ਆਰਥਿਕ ਅਰਾਜਿਕਤਾ ਖਤਮ ਕਰਨ, ਕਿਸਾਨੀ ਖੁਸ਼ਹਾਲ ਕਰਨ ਤੇ ਭ੍ਰਿਸ਼ਟਾਚਾਰ ਦੇ ਦੈਂਤ ਨੂੰ ਮਾਰ ਮੁਕਾਉਣ ਦਾ ਅਹਿਦ ਦੁਹਰਾਇਆ ਗਿਆ ਹੈ ।
ਛੇਵੇਂ ਤੇ ਆਖਿਰੀ ਮਤੇ ਵਿਚ ਦੇਸ਼ ਦੀ ਵੱਖ ਵੱਖ ਜੇਲ੍ਹਾਂ ਵਿਚ ਨਜਰਬੰਦ ਸਿੱਖਾਂ ਨੂੰ ਤੁਰਮਤ ਰਿਹਾਅ ਕੀਤੇ ਜਾਣ ਦੀ ਮੰਗ ਦੁਹਰਾਈ ਗਈ ਹੈ ।ਹਾਜਰ ਡੈਲੀਗੇਟਾਂ ਵਲੋਂ ਪੇਸ਼ ਮਤਿਆਂ ਨੂੰ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੇ ਜਾਣ ਬਾਅਦ ਸਕੱਤਰ ਜਨਰਲ ਸ੍ਰ ਜਸਵੰਤ ਸਿੰਘ ਮਾਨ ਨੇ ਪਾਰਟੀ ਪ੍ਰਧਾਨ ਲਈ ਸ੍ਰ ਸਿਮਰਨਜੀਤ ਸਿੰਘ ਮਾਨ ਦਾ ਨਾਮ ਪੇਸ਼ ਕੀਤਾ ਜਿਸਨੂੰ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ ਗਈ।
ਅਗਾਮੀ ਪੰਜ ਸਾਲਾਂ ਲਈ ਮੁੜ ਪਾਰਟੀ ਪ੍ਰਧਾਨ ਚੁਣੇ ਜਾਣ ਬਾਅਦ ਆਪਣੇ ਸੰਬੋਧਨ ਵਿਚ ਸ੍ਰ ਮਾਨ ਨੇ ਕਿਹਾ ਕਿ ਸਿੱਖ ੳੱਜ ਤੋਂ ਨਹੀ ਗੁਰੂ ਨਾਨਕ ਸਾਹਿਬ ਦੇ ਸਮਂ ਤੋਂ ਹੀ ਵੱਖਰੀ ਕੌਮ ਹੈ ਕਿਉਂਕਿ ਇਸਦੀ ਆਪਣੀ ਵੱਖਰੀ ਗੁਰਮੁਖੀ ਲਿਪੀ ਹੈ ,ਸਭਿਆਚਾਰ ,ਮਰਿਆਦਾ ,ਰੀਤੀ ਰਿਵਾਜ ਵੱਖਰੇ ਹਨ ,ਕਦੇ ਲਾਹੌਰ ਦੇਸ਼ ਦੀ ਰਾਜਧਾਨੀ ਸੀ ਲੇਕਿਨ ਸਿੱਖਾਂ ਦੀ ਧਾਰਮਿਕ ਰਾਜਧਾਨੀ ਅੰਮ੍ਰਿਤਸਰ ਬਣੀ । ਛੇਵੇਂ ਪਾਤਸ਼ਾਹ ਨੇ ਘੋੜੇ ਤੇ ਸ਼ਸ਼ਤਰ ਰੱਖਣ ਲਈ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਿੱਖ ਨੂੰ ਪਾਤਸ਼ਾਹੀ ਤਾਂ ਗੁਰੂ ਸਾਹਿਬ ਨੇ ਦਿੱਤੀ ਹੈ ਤੇ ਜੋ ਬੰਦਾ ਬਾਦਸ਼ਾਹ ਹੋਵੇ ,ਉਹ ਆਮ ਆਦਮੀ ਜਾਂ ਗੁਲਾਮ ਬਣਕੇ ਗਧੇ ਦੀ ਸਵਾਰੀ ਕਿਉਂ ਕਰੇ?ਉਨ੍ਹਾਂ ਸਾਫ ਕਿਹਾ ਕਿ 1849 ਵਿੱਚ ਸਿੱਖਾਂ ਤੇ ਅੰਗਰੇਜਾਂ ਦਰਮਿਆਨ ਹੋਈ ਸੰਧੀ ਵਿਚ ਸਿੱਖਾਂ ਦੀ ਬਾਦਸ਼ਾਹਤ ਨੂੰ ਕਬੂਲ ਕੀਤਾ ਹੈ ,ਅੰਗਰੇਜਾਂ ਨੇ ਉਹ ਬਾਦਸ਼ਾਹਤ ਕਦੇ ਖਤਮ ਨਹੀ ਕੀਤੀ ਬਲਕਿ ਦੇਸ਼ ਵੰਡ ਸਮੇਂ ਮੁਅਤਲ ਹੋਈ ਸੀ ।1946 ਵਿਚ ਸਿੱਖ ਪਾਰਲੀਮੈਂਟ ਨੇ ਖਾਲਿਸਤਾਨ ਦਾ ਮਤਾ ਪੇਸ਼ ਕੀਤਾ ਹੈ ਜੋ ਸਿੱਖ ਬਾਦਸ਼ਾਹਤ ਦਾ ਸਬੂਤ ਹੈ । ਉ੍ਹਂਾ ਪਾਰਟੀ ਡੈਲੀਗੇਟਸ ਨੂੰ ਕਿਹਾ ਕਿ ਤਕੜੇ ਹੋਕੇ ਕੰਮ ਕਰੋ ਅਸੀਂ ਐਹ ਕਾਂਗਰਸੀਏ ,ਭਾਜਪਾਈਏ ਅਤੇ ਕਾਲੀਏ ਢਾਹੁਣੇ ਨੇ ,ਫਿਕਰ ਨਾ ਕਰੋ ਜੇ ਕੋਈ ਪਾਰਟੀ ਛੱਡ ਵੀ ਗਿਆ ਤਾ ਸਾਡੀ ਲਵਾਈ ਤਾਂ ਖਾਲਿਸਤਾਨ ਦੀ ਪ੍ਰਾਪਤੀ ਤੀਕ ਜਾਰੀ ਰਹਿਣੀ ਹੈ ,ਮੰਜਿਲ ਕਰੀਬ ਹੈ ਇਸ ਲਈ ਮਜਬੂਤ ਹੋਕੇ ਵਿਚਰੋ ਤੇ ਪਾਰਟੀ ਨੂੰ ਮਜਬੂਤ ਕਰੋ।

Send this to a friend