ਰਾਜਪੁਰਾ, 19 ਫਰਵਰੀ (ਲਵਕੇਸ਼ ਕਪੂਰ)- ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ ਯੂਨੀਵਰਸਲ ਗਰੁੱਪ ਆਫ ਇੰਸਟੀਚਿਊਸ਼ਨਸ, ਲਾਲੜੂੰ ਅਤੇ ਆਦੇਸ਼ ਗਰੁੱਪ ਆਫ ਇੰਸਟੀਚਿਊਸ਼ਨਸ, ਘੜੂੰਆ ਪੰਜਾਬ ਸਰਕਾਰ ਦੇ ਠਹਰ ਘਰ ਰੋਜਗਾਰੂ ਦੀ ਪਹਿਲ ਦੇ ਅਧੀਨ ਸੰਯੁਕਤ ਤੋਰ ਤੇ 22 ਫਰਵਰੀ ਨੂੰ ਆਈਕੇਜੀ-ਪੀਟੀਯੂ, ਮੋਹਾਲੀ ਕੈਂਪਸ ਵਿੱਚ ਦੂਜੇ ਰਾਜ ਸਤਰੀਯ ਮੈਗਾ ਜੋਬ ਫੈਅਰ ਦਾ ਆਯੋਜਨ ਕਰਨ ਜਾ ਰਹੇ ਹਨ। ਤਕਨੀਕੀ ਸਿੱਖਿਆ ਮੰਤਰੀ, ਸ: ਚਰਨਜੀਤ ਸਿੰਘ ਚੰਨੀ ਨੇ ਅੱਜ ਜੋਬ ਫੈਅਰ ਦਾ ਪੋਸਟਰ ਲਾਂਚ ਕੀਤਾ। ਡਾ: ਅੰਸ਼ੂ ਕਟਾਰੀਆ, ਚੈਅਰਮੈਨ ਆਰੀਅਨਜ਼ ਗਰੁੱਪ ਸ: ਗੁਰਪ˜ੀਤ ਸਿੰਘ, ਚੈਅਰਮੈਨ ਯੂਨੀਵਰਸਲ ਗਰੁੱਪ; ਸ: ਗੁਰਫਤਿਹ ਸਿੰਘ, ਡਾਇਰੇਕਟਰ, ਟੈਕਨੀਕਲ, ਆਦੇਸ਼ ਗਰੁੱਪ ਵੀ ਇਸ ਮੋਕੇ ਤੇ ਹਾਜਿਰ ਸਨ। ਸਾ. ਚਰਨਜੀਤ ਸਿੰਘ ਚੰਨੀ ਨੇ ਜੋਬ ਫੈਅਰ ਦਾ ਪੋਸਟਰ ਲਾਂਚ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ 20 ਫਰਵਰੀ ਤੋ 8 ਮਾਰਚ ਤੱਕ ਪੂਰੇ ਪੰਜਾਬ ਵਿੱਚ ਵੱਖ-ਵੱਖ ਜਗਾਂ ਤੇ ਦੂਜੇ ਮੈਗਾ ਜੋਬ ਫੈਅਰ ਦੀ ਸੀਰਿਜ਼ ਦਾ ਆਯੋਜਨ ਕਰ ਰਹੇ ਹਨ। ਆਰੀਅਨਜ਼ ਗਰੁੱਪ ਦੇ ਚੈਅਰਮੈਨ, ਡਾ:ਅੰਸ਼ੂ ਕਟਾਰੀਆ ਨੇ ਇਸ ਪਹਿਲ ਦੇ ਲਈ ਸਰਕਾਰ ਦਾ ਧੰਨਵਾਦ ਕਰਦੇ ਹੋਏ ਅਤੇ ਵਧਾਈ ਦਿੱਤੀ। ਯੂਨੀਵਰਸਲ ਗਰੁੱਪ ਦੇ ਚੈਅਰਮੈਨ, ਸ: ਗੁਰਪ੍ਰੀਤ ਸਿੰਘ ਅਤੇ ਆਦੇਸ਼ ਗਰੁੱਪ ਦੇ ਡਾਇਰੇਕਟਰ, ਸ: ਗੁਰਫਤਿਹ ਸਿੰਘ ਨੇ ਕਿਹਾ ਕਿ ਆਈਡੀਐਸ, ਚੀਮਾ ਬੋਇਲਰਸ, ਆਇਡੀਆ ਫਾਊਂਡੇਸ਼ਨ, ਸਪੀਡ ਲਿੰਕਸ, ਸਕੋਪ ਟੈਲੀਕੋਮ, ਮੈਕਸ ਲਾਈਫ ਇਸ਼ੌਰੈਂਸ, ਆਦਿਤਿਆ ਬਿਰਲਾ, ਟਿ˜ਗਮਾ ਸੋਲਿੂਸ਼ਨਸ, ਆਈਵੀਵਾਈ ਹਾਸਪਿਟਲ, ਆਲਮਬੇ, ਯੂਨਾਈਡ ਗਰੁੱਪ, ਕਲਿਊ ਕਾਰਪੋਰੇਸ਼ਨ, ਔਨਫਿਨਿਟੀ ਟੈਕਨੋਲਿਜੀਸ, ਸੇਰਕੋ, ਕੰਸਨਟਿ˜ਕਸ, ਇੰਕਲਰਕਸ, ਟਾਟਾ ਬਿਜਨੈਸ ਸਪੋਰਟ ਸਰਵਿਸ, ਅਨੇਜਾ ਬਿਜਨੈਸ, ਵਿਕਸਨ ਸਿਕਿਉਰਟੀਜ਼ ਅਦਿ ਕੰਪਨੀਆਂ ਇਸ ਇੱਕ ਰੋਜਾਂ ਜੋਬ ਫੈਅਰ ਵਿੱਚ ਹਿੱਸਾ ਲੈਣਗੀਆਂ।