ਕਾਹਨੂੰਵਾਨ, 19 ਫਰਵਰੀ (ਡਾ. ਜਸਪਾਲ ਸਿੰਘ ਭਿੱਟੇਵੱਡ)- ਓਰੀਐਂਟਲ ਬੈਂਕ ਆਫ਼ ਕਾਮਰਸ ਦੀ ਸਥਾਪਨਾ ਨੂੰ 75 ਸਾਲ ਪੂਰੇ ਹੋਣ ਅਤੇ ਅਜ ਬੈਂਕ ਦੀ ਸਥਾਨਕ ਬਰਾਂਚ ਵਿਚ ਬੈਂਕ ਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਬੈਂਕ ਦੇ ਸਮੂਹ ਕਰਮਚਾਰੀਆਂ ਅਤੇ ਇਲਾਕੇ ਦੇ ਵਖ ਵਖ ਪਿੰਡਾਂ ਦੇ ਮੋਹਤਬਰਾਂ, ਪੰਚਾਂ ਅਤੇ ਸਰਪੰਚਾਂ ਨੇ ਵਡੀ ਗਿਣਤੀ ਵਿਚ ਭਾਗ ਲਿਆ। ਇਸ ਮੌਕੇ ਬਰਾਂਚ ਮੈਨੇਜਰ ਸੁਮਿਤ ਭਗਤ, ਸਬ ਮੈਨੇਜਰ ਅਜੀਤ ਸਿੰਘ ਨੇ ਬੈਂਕ ਦੇ ਪੁਰਾਣੇ ਖਾਤਾਧਾਰਕਾਂ ਨਾਲ ਮਿਲ ਕੇ ਕੇਕ ਕਟਿਆ ਅਤੇ ਸਾਰਿਆਂ ਨਾਲ ਮੁਬਾਰਕਾਂ ਸਾਂਝੀਆਂ ਕੀਤੀਆਂ।ਇਸ ਮੌਕੇ ਸੁਮਿਤ ਭਗਤ ਵੱਲੋਂ ਬੈਂਕ ਦੇ ਖਾਤਾ ਧਾਰਕਾਂ ਅਤੇ ਖ਼ਾਸ ਕਰਕੇ ਕਿਸਾਨਾਂ ਲਈ ਉਨ੍ਹਾਂ ਦੇ ਅਦਾਰੇ ਵੱਲੋਂ ਚਲਾਈਆਂ ਜਾਂਦੀਆਂ ਵੱਖ-ਵੱਖ ਸਕੀਮਾਂ ਦੀ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਮੋਹਨ ਸਿੰਘ ਧੰਦਲ, ਸਰਪੰਚ ਮਲਕੀਤ ਸਿੰਘ ਬਿੱਲਾ, ਜੋਗਿੰਦਰ ਸਿੰਘ, ਭਾਟੀਆਂ, ਡਾ. ਬਾਜਵਾ, ਨਰਿੰਦਰ ਸਿੰਘ ਨੈਨੇਕੋਟ, ਇਕਬਾਲ ਸਿੰਘ ਲਾਡੀ ਆਦਿ ਵੀ ਸੰਬੋਧਨ ਕੀਤਾ। ਇਸ ਦੌਰਾਨ ਬੈਂਕ ਅਧਿਕਾਰੀਆਂ ਵਲੋਂ ਲਾਇਨ ਕਲਬ ਕਾਹਨੂੰਵਾਨ ਨਾਲ ਮਿਲ ਕੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਪੌਦੇ ਵੀ ਵੰਡੇ। ਇਸ ਮੌਕੇ ਤਾਨੀਆ ਮਹਾਜਨ, ਕੁਲਵਿੰਦਰ ਸਿੰਘ, ਨਿਸ਼ਾ, ਸੁਖਦੇਵ ਸਿੰਘ, ਰਜਿੰਦਰ ਸਿੰਘ ਬਾਜਵਾ, ਪਰਮਜੀਤ ਸਿੰਘ, ਹਰੀਸ਼ ਕੁਮਾਰ, ਗੁਲਸ਼ਨ ਸੂਰੀ, ਸਰਪੰਚ ਸੁਖਦੇਵ ਸਿੰਘ, ਹਰਜਿੰਦਰ ਸਿੰਘ, ਕੈਪਟਨ ਭਾਟੀਆਂ, ਜਰਨੈਲ ਸਿੰਘ ਲਾਧੂਪੁਰ, ਵਸੀਕਾ ਨਵੀਸ ਸਰਵਨ ਸਿੰਘ, ਰਮੇਸ਼ ਗੋਲਾਟੀ ਸਮੇਤ ਵੱਡੀ ਗਿਣਤੀ ਵਿੱਚ ਖਾਤਾਧਾਰਕ ਅਤੇ ਕਸਬੇ ਦੇ ਸਮੂਹ ਦੁਕਾਨਦਾਰ ਹਾਜ਼ਰ ਸਨ।