ਜੋਗਾ, 17 ਫਰਵਰੀ (ਮੱਖਣ ਸਿੰਘ ਉਭਾ)- ਗੁਰੂਕੁਲ ਅਕੈਡਮੀ ਉਭਾ ਵਿਖੇ ਗਿਆਰਵੀਂ ਜਮਾਤ ਦੇ ਵਿਦਿਆਰਥੀਆ ਨੇ ਬਾਰਵੀਂ ਜਮਾਤ ਦੇ ਵਿਦਿਆਰਥੀਆ ਨੂੰ ਅਲਵਿਦਾ ਪਾਰਟੀ ਦਿੱਤੀ ਇਸ ਮੌਕੇ ਸਕੂਲ ਮੁੱਖੀ ਸ੍ਰ: ਹਰਪ੍ਰੀਤ ਸਿੰਘ ਪੁਰਬਾ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ ਬੱਚਿਆਂ ਨੇ ਵਿਦਿਆਰਥੀਆਂ ਦੇ ਸੁਭਾਅ ਦੇ ਅਨੁਕੂਲ ਕੁਮੈਂਟ ਵੀ ਦਿੱਤੇ। ਇਸ ਮੌਕੇ ਬੱਚਿਆ ਨੇ ਡਾਂਸ ਦੀਆ ਪੇਸ਼ਕਾਰੀਆਂ ਕੀਤੀਆ।ਇਸ ਮੌਕੇ ਹਰਪ੍ਰੀਤ ਸਿੰਘ ਪੁਰਬਾ ਅਤੇ ਸਕੂਲ ਪ੍ਰਬੰਧਕ ਸੁਭਾਸ਼ ਗਰਗ ਅਤੇ ਸਰਿੰਦਰ ਕੁਮਾਰ ਨੇ ਬੱਚਿਆਂ ਨੂੰ ਯਾਦਗਾਰੀ ਚਿੰਨ ਭੇਂਟ ਕੀਤੇ।ਬਾਰਵੀਂ ਦੀ ਵਿਦਿਆਰਥਨ ਮਧੂ ,ਸਤਨਾਮ ਸਿੰਘ ਅਤੇ ਚਰਨਜੀਤ ਸਿੰਘ ਨੂੰ ਬੈਸਟ ਵਿਦਿਆਰਥੀ ਦੇ ਸਨਮਾਨ ਨਾਲ ਨਵਾਜਿਆ ਗਿਆ।ਇਸ ਮੌਕੇ ਵਿਦਿਆਰਥੀਆ ਸਮੇਤ ਸਮੂਹ ਸਟਾਫ ਹਾਜਿਰ ਸੀ।