May 1, 2026 4:27 am

ਐਕਸ਼ਨ ਕਮੇਟੀ ਵੱਲੋਂ ਬਾਦਲ ਤੇ ਭਾਵੜਾ ਦੀ ਅਰਥੀ ਸਾੜ ਕੇ ਰੋਸ ਪ੍ਰਗਟ

image ਸ਼ਹਿਣਾ/ਤਪਾ, 31 ਜਨਵਰੀ (ਅਸ਼ਵਨੀ ਬਾਂਸਲ)-ਸ਼ਹੀਦ ਕਿਰਨਜੀਤ ਕੌਰ ਈ. ਜੀ. ਐ¤ਸ. ਏ. ਆਈ. (ਈ. ਟੀ. ਟੀ.) ਅਧਿਆਪਕ ਐਕਸ਼ਨ ਕਮੇਟੀ ਪੰਜਾਬ ਦਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਚੀਮਾ ਵਿਖੇ ਚੱਲ ਰਿਹਾ ਸੰਘਰਸ 49ਵੇ ਦਿਨ ਵਿੱਚ ਦਾਖਿਲ ਹੋ ਗਿਆ ਹੈ ਇਸ ਲੜੀ ਤਹਿਤ ਹੀ ਅੱਜ ਐਕਸ਼ਨ ਕਮੇਟੀ ਵੱਲੋਂ ਭਦੌੜ ਦੇ ਵੱਡਾ ਚੌਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਿੱਖਿਆ ਸਕੱਤਰ ਅੰਜਲੀ ਭਾਵੜਾ ਦੀ ਅਰਥੀ ਸਾੜ ਕੇ ਸਖਤ ਰੋਸ ਪ੍ਰਗਟ ਕੀਤਾ ਗਿਆ। ਇਸ ਰੋਸ ਰੈਲੀ ਨੂੰ ਸੂਬਾ ਐਕਸ਼ਨ ਕਮੇਟੀ ਮੈਂਬਰ ਗਗਨ ਕੌਰ ਅਬੋਹਰ, ਅਵਤਾਰ ਸਿੰਘ ਫਰੀਦਕੋਟ, ਮਦਨ ਲਾਲ ਫਾਜਿਲਕਾ, ਸੁਖਚੈਨ ਸਿੰਘ ਗੁਰਨੇ, ਸਤਵਿੰਦਰ ਕੌਰ, ਵੀਰਪਾਲ ਕੌਰ ਸਿਧਾਣਾ, ਕੁਲਵਿੰਦਰ ਸਿੰਘ ਜੋਈਆ, ਗੁਰਤੇਜ ਟਾਡੀਆ, ਗੁਰਜੀਤ

ਉਗੋਕੇ, ਗੁਰਮੇਲ ਸਿੰਘ ਭਟਾਲ ਆਗੂ ਡੀ.ਟੀ.ਐ¤ਫ. ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਸਾਡੀ ਜੱਥੇਬੰਦੀ ਨੂੰ ਝੂਠੇ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਦਿੱਤਾ ਜਿਸ ਕਾਰਨ ਮਜਬੂਰ ਹੋਈ ਜੱਥੇਬੰਦੀ ਨੇ ਪਿੰਡ ਭੋਖੜਾ ਵਿਖੇ ਟੈਂਕੀ ’ਤੇ ਧਰਨਾ ਲਾਇਆ ਤੇ ਉਥੇ ਅਧਿਆਪਕ ਉਪਰ ਅੰਨ੍ਹੇਵਾਹ ਲਾਠੀਚਾਰਜ ਕੀਤਾ ਤੇ ਉਸ ਸਮੇਂ ਬਠਿੰਡਾ ਪ੍ਰਸ਼ਾਸ਼ਨ ਨੇ ਜੱਥੇਬੰਦੀ ਨੂੰ 30 ਜਨਵਰੀ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਲਈ ਆਖਿਆ ਸੀ ਜਿਸ ਤੋ ਬਠਿੰਡਾ ਪ੍ਰਸਾਸਨ ਸਾਫ ਹੀ ਮੁੱਕਰ ਗਿਆ ਤੇ ਅਧਿਆਪਕਾ ਨੇ ਆਪਣੀ ਅਵਾਜ ਗੂੰਗੀ-ਬੋਲੀ ਸਰਕਾਰ ਦੇ ਕੰਨਾ ਤੱਕ ਪਹੁੰਚਣ ਲਈ 30 ਜਨਵਰੀ ਨੂੰ ਹੀ ਰਾਮਪੁਰਾ ਫੂਲ ਵਿਖੇ ਰੋਸ ਰੈਲੀ ਕਰ ਦਿੱਤੀ ਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਤਾ ਬਠਿੰਡਾ ਪ੍ਰਸਾਸਨ ਨੇ ਤੁਰੰਤ ਹੀ ਪਿੰਡ ਬਾਦਲ ਵਿਖੇ ਜੱਥੇਬੰਦੀ ਦੀ ਮੁੱਖ ਮੰਤਰੀ ਨਾਲ ਮੀਟਿੰਗ ਤਾ ਕਰਵਾ ਦਿੱਤੀ ਪਰ ਮੁੱਖ ਮੰਤਰੀ ਨੇ ਵੀ ਜੱਥੇਬੰਦੀ ਨੂੰ ਮਿੱਠੀਆ ਗੋਲੀਆ ਦੇ ਕਿ ਇਹ ਆਖ ਦਿੱਤਾ ਕਿ 1 ਹਫਤੇ ਤੱਕ ਤੁਹਾਡਾ ਮਸਲਾ ਚੰਡੀਗੜ ਵਿਖੇ ਮੀਟਿੰਗ ਕਰਕੇ ਹੱਲ ਕਰਾਂਗਾ ਪ੍ਰੰਤੂ ਸਾਡੀ ਜੱਥੇਬੰਦੀ ਸੰਤੁਸਟ ਨਹੀ ਹੋਈ ਕਿਉਕਿ ਪਹਿਲਾ ਵੀ ਮੁੱਖ ਮੰਤਰੀ ਨਾਲ 5 ਮੀਟਿੰਗਾ ਹੋ ਚੁੱਕੀ ਹਨ। ਉਹਨਾ ਕਿਹਾ ਕਿ ਜੇਕਰ ਪੰਜਾਬ ਸਰਕਾਰ ਇਹਨਾ ਅਧਿਆਪਕਾ ਨੂੰ ਸਕੂਲਾਂ ਵਿੱਚ ਪਹਿਲਾ ਪੜ੍ਹਾ ਰਹੇ 7000 ਹਜਾਰ ਅਧਿਅਪਕਾ ਵਾਂਗ ਜਿੰਨਾ ਸਮਾ ਬਹਾਲ ਨਾ ਕੀਤਾ ਉਨਾ ਸਮਾ ਸਾਡਾ ਸੰਘਰਸ ਜਾਰੀ ਰਹਾਗੇ। ਉਨਾ ਸਰਕਾਰ ਨੂੰ ਚਿਤੇਵਾਨੀ ਦਿੱਤੀ ਜੇਕਰ ਸਾਡਾ ਮਸਲਾ ਜਲਦੀ ਹੱਲ ਨਾ ਕੀਤਾ ਤਾ ਅਸੀ ਕੋਈ ਵੀ ਕੁਰਬਾਨੀ ਦੇਣ ਤੋ ਪਿਛੇ ਨਹੀ ਹਟਾਗੇ। ਦੱਸਣਯੋਗ ਇਹ ਵੀ ਹੈ ਕਿ ਸੂਬਾ ਸਰਕਾਰ ਤੋ ਇਲਾਵਾ ਜੱਥੇਬੰਦੀ ਵੱਲੋ ਰਾਜ ਸਭਾ ਮੈਬਰ ਸੁਖਦੇਵ ਸਿੰਘ ਢੀਡਸਾ ਅਤੇ ਹਲਕਾ ਭਦੌੜ ਦੇ ਇੰਨਚਾਰਜ ਵਿਰੁੱਧ ਭੜਾਸ ਕੱਢੀ।

Send this to a friend