May 1, 2026 4:26 am

ਬਗਦਾਦ ’ਚ ਸਰਕਾਰੀ ਇਮਾਰਤ ’ਤੇ ਅੱਤਵਾਦੀ ਹਮਲਾ

index ਬਗਦਾਦ, 31 ਜਨਵਰੀ (ਵਿਸ਼ਵ ਵਾਰਤਾ)-ਬਗਦਾਦ ਵਿਚ ਬੰਦੂਕਧਾਰੀਆਂ ਅਤੇ ਆਤਮਘਾਤੀ ਹਮਲਾਵਰਾਂ ਨੇ ਇਕ ਸਰਕਾਰੀ ਇਮਾਰਤ ’ਤੇ ਹਮਲਾ ਕੀਤਾ, ਜਿਸ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਰਾਕ ਦੀ ਰਾਜਧਾਨੀ ਵਿਚ ਹਮਲਾ ਅੱਤਵਾਦੀਆਂ ਦੀ ਸੀਆ ਅਗਵਾਈ ਵਾਲੀ ਸਰਕਾਰ ਨੂੰ ਕਮਜ਼ੋਰ ਕਰਨ ਦਾ ਯਤਨ ਹੈ। ਇਕ ਸਰਕਾਰੀ ਟਰਾਂਸਪੋਰਟ ਕੰਪਨੀ ਸਮੇਤ ਕਈ ਥਾਵਾਂ ’ਤੇ ਕੀਤੇ ਗਏ ਹਮਲਿਆਂ ਵਿਚ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੇਸ਼ ਦੇ ਪੱਛਮੀ ਅਨਬਾਰ ਸੂਬੇ ਵਿਚ ਅੱਤਵਾਦ ਭਿਆਨਕ ਰੂਪ ਵਿਚ ਸ਼ਾਹਮਣੇ ਆਇਆ ਹੈ। ਸਰਕਾਰੀ ਫੌਜੀ ਅਲਕਾਇਦਾ ਨਾਲ ਜੁੜੇ ਲੜਾਕਿਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਇਲਾਕੇ ਵਿਚ ਸਥਿਤ ਸ਼ਹਿਰਾਂ ਨੂੰ ਖਾਲੀ ਕਰਵਾਉਣ ਦਾ ਯਤਨ ਕਰ ਰਹੇ ਹਨ। ਗ੍ਰਹਿ ਮੰਤਰਾਲੇ

ਦੇ ਬੁਲਾਰੇ ਸਾਦ ਮਾਨ ਇਬ੍ਰਾਹਿਮ ਨੇ ਦੱਸਿਆ ਕਿ ਹਮਲੇ ਵਿਚ ਛੇ ਬੰਦੂਕਧਾਰੀ ਸ਼ਾਮਲ ਸਨ। ਹਮਲਾਵਰਾਂ ਨੇ ਬਗਦਾਦ ਦੇ ਕੌਨਾਲ ਸਟਰੀਟ ਵਿਚ ਇਕ ਸਰਕਾਰੀ ਟਰਾਂਸਪੋਰਟ ਕੰਪਨੀ ’ਤੇ ਹਮਲਾ ਕੀਤਾ। ਇਸ ਕੌਨਾਲ ਸਟਰੀਟ ’ਤੇ ਕਈ ਸਰਕਾਰੀ ਦਫ਼ਤਰ ਸਥਿਤ ਹਨ। ਮਾਨ ਨੇ ਦੱਸਿਆ ਕਿ ਪੁਲਿਸ ਨੇ ਇਮਾਰਤ ਦੇ ਅੰਦਰ ਚਾਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ, ਜਦੋਂਕਿ ਦੋ ਹੋਰ ਨੇ ਧਮਾਕਾ ਕਰਕੇ ਆਪਣੇ ਆਪ ਨੂੰ ਉਡਾ ਲਿਆ। ਉਨ੍ਹਾਂ ਕਿਹਾ ਕਿ ਹਮਲੇ ਵਿਚ 2 ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ, ਪਰ ਇਸ ਗੱਲ ਦਾ ਖੁਲਾਸਾ ਅਜੇ ਤੱਕ ਨਹੀਂ ਹੋਇਆ ਕਿ ਉਨ੍ਹਾਂ ਦੀ ਮੌਤ ਕਿਵੇਂ ਹੋਈ। ਫੌਜ ਨੇ ਪੂਰੇ ਇਲਾਕੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।

Send this to a friend