ਅਮਰਗੜ੍ਹ, 16 ਫਰਵਰੀ (ਸੁਖਵਿੰਦਰ ਸਿੰਘ ਅਟਵਾਲ)-ਯੁਵਕ ਸੇਵਾਵਾ ਕਲੱਬ (ਰਜਿ:) ਅਮਰਗੜ੍ਹ੍ਹ ਵੱਲੋਂ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨ੍ਹਾ ਵਿਖੇ ਦੂਸਰਾ ਹਾਕੀ ਟੂਰਨਾਮੈਂਟ ਸਵ: ਲਾਭ ਸਿੰਘ ਹੌਲਦਾਰ ਦੂਸਰਾ ਸਵ:ਮਾਸਟਰ ਲਛਮਣ ਸਿੰਘ ਦੀ ਯਾਦ ਨੂੰ ਸਮਰਪਿਤ ਟੂਰਨਾਮੈਂਟ ਬੜੇ ਉਤਸਾਹ ਨਾਲ ਕਰਵਾਇਆ ਗਿਆ,ਜਿਸਦਾ ਉਦਘਾਟਨ ਪਲਵਿੰਦਰ ਸਿੰਘ ਚੰਨਾਂ ਝੂੰਦਾਂ ਪ੍ਰਧਾਟ ਟਰੱਕ ਯੂਨੀਅਨ ਅਮਰਗੜ੍ਹ ਅਤੇ ਰਹੁਲ ਸਿੰਗਲਾ ਸਹਿਰੀ ਪ੍ਰਧਾਨ ਯੂਥ ਕਾਂਗਰਸ ਵੱਲੋਂ ਕੀਤਾ ਗਿਆ।ਫਾਇਨਲ ਮੈਚ ਤੋਂ ਪਹਿਲਾ ਸਾਬਕਾ ਹਾਕੀ ਖਿਡਾਰੀਆਂ ਨੇ ਸੋ ਮੈਂਚ ਲਗਾ ਕਿ ਆਪਣੀਆਂ ਯਾਦਾ ਤਾਜ਼ਾ ਕੀਤੀਆਂ।ਕਲੱਬ ਵੱਲੋਂ ਚੰਡੀਗੜ੍ਹ ਅਕੈਡਮੀ ਦੇ ਕੋਚ ਸਟੇਟ ਅਵਾਰਡੀ ਗੁਰਵਿੰਦਰ ਸਿੰਘ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਫਾਇਨਲ ਮੁਕਾਬਲੇ ’ਚ ਪਾਤੜਾਂ ਦੀ ਟੀਮ ਨੇ ਬਠਿੰਡੇ ਦੀ ਟੀਮ ਨੂੰ ਹਰਾ ਕਿ ਪਹਿਲਾ ਇਨਾਂਮ 11000 ਰੁਪੈ ਦੀ ਨਗਦ ਰਾਸ਼ੀ ਅਤੇ ਟਰਾਫੀ ਸਥਾਂਨ ਹਾਸਲ ਕੀਤੀ ਜਦ ਕਿ ਬਠਿੰਡੇ ਦੀ ਟੀਮ ਨੇ ਦੂਸਰਾ ਸਥਾਂਨ ਤੇ 7100 ਰੁਪੈ ਨਗਦ ਰਾਸ਼ੀ ਅਤੇ ਟਰਾਫੀ ਹਾਸਲ ਕੀਤੀ। ਮੁੱਖ ਮਹਿਮਾਨ ਇਕਬਾਲ ਸਿੰਘ ਝੂੰਦਾਂ ਸਾਬਕਾ ਨੇ ਖਿਡਾਰੀਆਂ ਨੂੰ ਇਨਾਮਾਂ ਦਾ ਵੰਡ ਕੀਤੀ।ਇਸ ਮੌਕੇ ਪ੍ਰਿੰਸੀਪਲ ਹਰਜਸ਼ਵੀਰ ਸਿੰਘ ਸੇਖੋਂ, ਪ੍ਰਦੰਮਨ ਸਿੰਘ ਸੈਕਟਰੀ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨ੍ਹਾ, ਬਘੇਲ ਸਿੰਘ ਬਾਠ ਪ੍ਰਿੰਸੀਪਲ ਬੇਜ਼ਵਾਟਰ ਇੰਟਰਨੈਸ਼ਲ ਸਕੂਲ ਨੰਗਲ,ਜਸਵਿੰਦਰ ਸਿੰਘ ਦੱਦੀ,ਯੂਥ ਆਗੂ,ਗੁਰਵੀਰ ਸਿੰਘ ਗੁਰੀ,ਹਾਕੀ ਕੋਚ ਸਤਨਾਮ ਸਿੰਘ ਰਿਟਾ: ਡੀ ਐਸ ਪੀ,ਸੈਕਟਰੀ ਸ਼ੀਤਲ ਸਿੰਘ,ਮੁਲਾਜ਼ਮ ਆਗੂ ਅਸ਼ਵਨੀ ਜੋਸ਼ੀ,ਰਵਿੰਦਰ ਸ਼ਰਮਾਂ, ਹਰਜੀਤ ਸਿੰਘ ੰਿਪੰਕਾ, ਇੰਦਰਜੀਤ ਸਿੰਘ ਹਾਜਰ ਸਨ।ਸਟੇਜ ਸੰਚਾਲਨ ਦੀ ਜਿੰਮੇਵਾਰੀ ਹਨਿੰਦਰ ਕੁਮਾਰ ਹਨੀ ਅਤੇ ਮਾ:ਗੁਰਦੀਪ ਸਿੰਘ ਵੱਲੋਂ ਨਿਭਾਈ ਗਈ। ਇਸ ਟੂਰਨਾਂਮੈਂਟ ਨੂੰ ਸਫਲ ਬਨਾਉਣ ਲਈ ਪ੍ਰਧਾਨ ਹਰਮੇਲ ਸਿੰਘ ਪੱਪੀ ਦਵਿੰਦਰ ਸਿੰਘ, ਇੰਦਰਜੀਤ ਸਿੰਘ ਟੋਨੀ, ਅਵਤਾਰ ਸਿੰਘ, ਹਰਪ੍ਰੀਤ ਸਿੰਘ, ਸਨਦੀਪ ਸਿੰਘ, ਲਖਵਿੰਦਰ ਸਿੰਘ ਆਦਿ ਕਲੱਬ ਮੈਂਬਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।
ਰਾਮਪੁਰਾ ਛੰਨਾ ਵਿਖੇ ਹਾਕੀ ਟੂਰਨਾਂਮੈਂਟ ’ਚ ਪਾਤੜਾਂ ਟੀਮ ਦੀ ਝੰਡੀ



