Skip to content
Independent perspectives. Global stories.
BREAKING

ਆਈ.ਡੀ.ਪੀ. ਵੱਲੋਂ ਲੋਕਾਂ ਨੂੰ ਇਕੱਤਰ ਕਰਕੇ ਮਗਨਰੇਗਾ ਕਾਨੂੰਨ ਤਹਿਤ ਜੋਬ ਕਾਰਡ ਨਾ ਦੇਣ ’ਤੇ ਧਾਰਾ 25 ਅਨੁਸਾਰ ਕਾਰਵਾਈ ਦੀ ਮੰਗ

Share this story

ਨਾਭਾ, 16 ਫਰਵਰੀ (ਕਰਮਜੀਤ ਸੋਮਲ)-ਨਾਭਾ ਤਹਿਸੀਲ ਦੇ ਅਲੱਗ-ਅਲੱਗ ਪਿੰਡਾਂ ਥੂਹੀ, ਕੈਦੂਪੁਰ, ਮਟੌਰੜਾ, ਲੁਬਾਣਾ ਟੇਕੂ, ਲੁਬਾਣਾ ਕਰਮਕੂ ਆਦਿ ਵਿੱਚੋਂ ਇਕੱਤਰ ਹੋਏ ਲੋਕਾਂ ਨੇ ਮਗਨਰੇਗਾ ਕਾਨੂੰਨ ਦੇ ਤਹਿਤ ਜੋਬ ਕਾਰਡ ਨਾ ਦੇਣ ਸਬੰਧੀ ਐਸ.ਡੀ.ਐਮ. ਨਾਭਾ ਦੇ ਨਾ ਮਿਲਣ ਕਾਰਨ ਤਹਿਸੀਲਦਾਰ ਨਾਭਾ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਅਧਿਕਾਰੀਆਂ ਨੇ ਮਜਦੂਰਾਂ ਅਤੇ ਪੰਜ ਏਕੜ ਵਾਲੇ ਕਿਸਾਨਾਂ ਦੇ ਜੋਬ ਕਾਰਡ ਨਹੀਂ ਬਣਾ ਕੇ ਦਿੱਤੇ ਗਏ, ਉਹਨਾਂ ਤੇ ਮਗਨਰੇਗਾ ਕਾਨੂੰਨ ਤਹਿਤ ਧਾਰਾ 25 ਦੀ ਉਲੰਘਣਾ ਕਰਨ ਤੇ ਬਣਦੀ ਕਾਰਵਾਈ ਕੀਤੀ ਜਾਵੇ। ਲੋਕਾਂ ਨੂੰ ਸੰਬੋਧਨ ਕਰਦਿਆਂ ਆਈ.ਡੀ.ਪੀ. ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਥੂਹੀ ਅਤੇ ਬਲਾਕ ਪ੍ਰਧਾਨ ਕ੍ਰਿਸਨ ਸਿੰਘ ਲੁਬਾਣਾ ਨੇ ਕਿਹਾ ਕਿ ਕਾਨੂੰਨ ਦੇ ਮੁਤਾਬਿਕ ਜੋਬ ਕਾਰਡ ਬਣਾਉਣ ਲਈ ਅਰਜੀ ਦੇਣ ਤੋਂ ਬਾਅਦ 15 ਦਿਨਾਂ ਦੇ ਅੰਦਰ-ਅੰਦਰ ਜੋਬ ਕਾਰਡ ਧਾਰਕਾਂ ਨੂੰ ਜੋਬ ਕਾਰਡ ਬਣਾ ਕੇ ਦੇਣੇ ਜਰੂਰੀ ਹਨ ਪਰ ਮਹਿਕਮੇ ਵੱਲੋਂ ਇਹਨਾਂ ਦੇ ਜੋਬ ਕਾਰਡ ਆਨਲਾਇਨ ਕਰ ਦਿੱਤੇ ਗਏ, ਪਰ ਮਜਦੂਰਾਂ ਤੇ ਕਿਸਾਨਾਂ ਨੂੰ ਜੋਬ ਕਾਰਡ ਨਸੀਬ ਨਹੀਂ ਹੋਏ। ਇਸ ਸਮੇਂ ਚਮਕੌਰ ਸਿੰਘ ਅਗੇਤੀ, ਅਵਤਾਰ ਸਿੰਘ ਚਾਲਗ, ਪ੍ਰਗਟ ਸਿੰਘ ਲੁਬਾਣਾ, ਸੁਨੀਤਾ ਰਾਣੀ ਕੈਦੂਪੁਰ, ਕਿਰਨਦੀਪ ਕੌਰ ਕੈਦੂਪੁਰ, ਅਵਤਾਰ ਸਿੰਘ ਥੂਹੀ, ਮੇਜਰ ਸਿੰਘ ਥੂਹੀ, ਸੰਤੋਖ ਸਿੰਘ ਥੂਹੀ, ਕੁਲਵੰਤ ਸਿੰਘ ਥੂਹੀ ਆਦਿ ਨੇ ਵੀ ਸੰਬੋਧਨ ਕੀਤਾ।

WRITTEN BY