Skip to content
Independent perspectives. Global stories.
BREAKING

ਐਸ.ਟੀ.ਐਫ. ਸੰਗਰੂਰ ਵੱਲੋਂ 1800 ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀ ਕਾਬੂ

Share this story

ਸੰਜੀਵ ਸਿੰਗਲਾ, 16 ਫਰਵਰੀ (ਸੰਜੀਵ ਸਿੰਗਲਾ)- ਜ਼ਿਲ੍ਹਾ ਪੁਲਿਸ ਮੁੱਖੀ ਸ੍ਰੀ ਮਨਦੀਪ ਸਿੰਘ ਸਿੱਧੂ ਅਤੇ ਸ੍ਰੀ ਮਨਜੀਤ ਸਿੰਘ ਬਰਾੜ ਸੁਪਰਡੈਟ ਪੁਲਿਸ,ਸਪੈਸ਼ਲ ਟਾਸਕ ਫੋਰਸ(ਐਸ.ਟੀ.ਐਫ) ਸੰਗਰੂਰ ਵੱਲੋ ਨਸ਼ਿਆ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖਿਲਾਫ ਲਗਾਤਾਰ ਵਿੱਢੀ ਮੁਹਿੰਮ ਤਹਿਤ ਐਸ.ਟੀ.ਐਫ ਟੀਮ ਸੰਗਰੂਰ ਵੱਲੋ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਸ ਪਾਸੋ 1800 ਨਸ਼ੀਲੀਆਂ ਗੋਲੀਆਂ ਬਰਾਮਦ ਕਰਵਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਸ੍ਰੀ ਮਨਜੀਤ ਸਿੰਘ ਬਰਾੜ ਸੁਪਰਡੈਟ ਪੁਲਿਸ, ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ) ਸੰਗਰੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 15.02.2018 ਨੂੰ ਐਸ.ਟੀ.ਐਫ ਸੰਗਰੂਰ ਦੇ ਥਾਣੇਦਾਰ ਰਵਿੰਦਰ ਕੁਮਾਰ ਭੱਲਾ ਦੀ ਅਗਵਾਈ ਵਾਲੀ ਐਸ.ਟੀ.ਐਫ ਟੀਮ ਦੇ ਹੌਲਦਾਰ ਸੁਖਵੀਰ ਸਿੰਘ, ਹੌਲਦਾਰ ਸਰਬਜੀਤ ਸਿੰਘ,ਹੌਲਦਾਰ ਬਲਵਿੰਦਰ ਸਿੰਘ,ਸਿਪਾਹੀ ਇਕਬਾਲ ਸਿੰਘ ,ਸਿਪਾਹੀ ਹਰਫੂਲ ਸਿੰਘ ਅਤੇ ਹੋਰ ਪੁਲਿਸ ਪਾਰਟੀ ਦੇ ਥਾਣਾ ਸਿਟੀ ਸੁਨਾਮ ਦੀ ਮਹਿਲਾ ਥਾਣੇਦਾਰ ਕੁਲਜੀਤ ਕੌਰ ਨਾਲ ਸ਼ਾਮਿਲ ਪੁਲਿਸ ਪਾਰਟੀ ਹੋ ਕੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਡਰੇਨ ਪੁੱਲ ਨੇੜੇ ਸੀਤਾਸਰ ਮੰਦਰ ਸੁਨਾਮ ਮੌਜੂਦ ਸੀ ਤਾਂ ਇੱਕ ਮੋਟਰਸਾਈਕਲ ਪਰ ਦੋ ਮੋਨੇ ਨੌਜਵਾਨ ਡਰੇਨ ਦੀ ਪਟੜੀ ਬਠਿੰਡਾ ਰੋਡ ਸੁਨਾਮ ਵੱਲੋ ਆਉਦੇ ਵਿਖਾਈ ਦਿੱਤੇ ਤਾਂ ਪੁਲਿਸ ਪਾਰਟੀ ਨੂੰ ਵੇਖ ਕੇ ਪਿੱਛੇ ਨੂੰ ਮੁੜਨ ਲਗੇ ਤਾਂ ਉਹਨਾ ਦਾ ਮੋਟਰ ਸਾਈਕਲ ਬੰਦ ਹੋ ਗਿਆ ਤਾਂ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ਪਰ ਉਹਨਾਂ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਦੀ ਕ੍ਰਮਵਾਰ ਤਲਾਸ਼ੀ ਕੀਤੀ ਤਾਂ ਮੋਟਰ ਸਾਈਕਲ ਚਾਲਕ ਹਰਪ੍ਰੀਤ ਸਿੰਘ ਦੀ ਤਲਾਸ਼ੀ ਲੈਣ ’ਤੇ ਉਨ੍ਹਾਂ ਤੋਂ ਨਸ਼ੀਲੀਆਂ ਗੋਲੀਆਂ ਫੜੀਆਂ ਗਈਆਂ। ਦੋਸ਼ੀਆਂ ਦੀ ਸ਼ਨਾਖਤ ਹਰਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਗੁਰਬਚਨ ਸਿੰਘ ਵਾਸੀ ਚੁਹੱਟਾ ਬਜਾਰ ਸੁਨਾਮ ਅਤੇ ਵਿੱਕੀ ਸ਼ਰਮਾਂ ਪੁੱਤਰ ਮਧਰੂ ਸ਼ਰਮਾਂ ਵਾਸੀ ਭਾਗਾ ਕਲੋਨੀ ਸੁਨਾਮ ਜਿਲਾ ਸੰਗਰੂਰ ਵਜੋ ਹੋਈ ਹੈ। ਦੋਸ਼ੀਆਂ ਦੇ ਵਿਰੁੱਧ ਥਾਣਾ ਸਿਟੀ ਸੁਨਾਮ ਵਿਖੇ ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।ਦੋਸ਼ੀਆਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਹੋਰ ਪੁੱਛਗਿੱਛ ਕੀਤੀ ਜਾਵੇਗੀ।

WRITTEN BY