ਫਰੀਦਕੋਟ, 16 ਫਰਵਰੀ (ਗੁਰਜੀਤ ਰੋਮਾਣਾ)- ਡਾ. ਨਾਨਕ ਸਿੰਘ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾ ਹੇਠ ਅਪਰਾਧਿਕ ਪ੍ਰਵਿਰਤੀ ਵਾਲੇ ਲੋਕਾਂ ਨੂੰ ਨਥ ਪਾਉਣ ਲਈ ਜਿਲ੍ਹਾ ਪੁਲਿਸ ਦਿਨ ਰਾਤ ਕੰਮ ਕਰ ਰਹੀ ਹੈ। ਤਾਜਾ ਮਾਮਲੇ ਅਨੁਸਾਰ ਸੀ.ਆਈ. ਸਟਾਫ਼ ਜੈਤੋ ਦੇ ਇੰਚਾਰਜ ਰਾਜੇਸ਼ ਕੁਮਾਰ ਦੀ ਅਗਵਾਈ ਵਿਚ ਉਨ੍ਹਾਂ ਦੀ ਪੂਰੀ ਟੀਮ ਨੇ ਅੰਨ੍ਹੇ ਕਤਲ ਦੀ ਗੁਥੀ ਨੂੰ ਸੁਲਝਾਉਣ ਵਿਚ ਸਫ਼ਲਤਾ ਹਾਸਿਲ ਕੀਤੀ ਹੈ ਇਸ ਮਾਮਲੇ ਤੇ ਦੀਪਕ ਪਾਰਿਕ ਆਈ. ਪੀ. ਐਸ ਕਪਤਾਨ ਪੁਲਿਸ (ਸਥਾਨਕ) ਫਰੀਦਕੋਟ ਨੇ ਇਕ ਪ੍ਰੈਸ ਕਾਨਫਰੰਸ ਦੁਰਾਨ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਾਲ 2017 ਦੇ ਨੌਵੇਂ ਮਹੀਨੇ ਦੀ 7 ਤਰੀਕ ਦੀ ਰਾਤ ਨੂੰ ਨਾਇਬ ਸਿੰਘ ਪੁਤਰ ਜੀਤ ਸਿੰਘ ਵਾਸੀ ਝਖੜਵਾਲਾ ਰੋਡ ਬਰਗਾੜੀ ਦੇ ਘਰ ਵਿਚ ਕੁਝ ਅਣਪਛਾਤੇ ਵਿਕਤੀਆਂ ਨੇ ਦਾਖਲ ਹੋ ਕੇ ਸਟਾਂ ਮਾਰ ਕੇ ਉਸ ਨੂੰ ਜ਼ਖਮੀ ਕਰ ਦਿਤਾ ਸੀ ਅਤੇ ਨਾਇਬ ਸਿੰਘ ਦਾ ਮੋਟਰਸਾਈਕਲ ਵੀ ਨਾਲ ਲੈ ਗਏ ਸਨ ਅਤੇ ਅਗਲੇ ਦਿਨ ਇਲਾਜ਼ ਦੌਰਾਨ ਨਾਇਬ ਸਿੰਘ ਦੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਚ ਮੌਤ ਹੋ ਗਈ ਸੀ ਅਤੇ ਪੁਲਿਸ ਵਲੋਂ ਨਾਇਬ ਸਿੰਘ ਦੇ ਭਰਾ ਸੁਖਪਾਲ ਸਿੰਘ ਦੇ ਬਿਆਨ ਤੇ ਨਾ ਮਾਲੂਮ ਵਿਅਕਤੀ ਤੇ ਮੁਕਦਮਾ ਦਰਜ ਕੀਤਾ ਸੀ ਜਿਸ ਦੀ ਤਫਤੀਸ਼ ਥਾਨਾਂ ਬਜਾਖਨਾ ਤੋਂ ਬਾਅਦ ਐਸ ਐਸ ਪੀ ਫਰੀਦਕੋਟ ਦੇ ਨਿਰਦੇਸ਼ ਅਨੁਸਾਰ ਸੀ.ਆਈ. ਏ ਸਟਾਫ਼ ਜੈਤੋ ਦੇ ਹਵਾਲੇ ਕਰ ਦਿਤੀ ਗਈ ਸੀ ਜਿਸ ਤੇ ਕਾਰਵਾਈ ਕਰਦਿਆਂ ਏ ਐਸ ਆਈ ਬਲਵਿੰਦਰ ਸਿੰਘ ਅਤੇ ਏ ਐਸ ਆਈ ਕੇਵਲ ਸਿੰਘ ਦੀ ਟੀਮ ਨੇ ਕੇਸ ਦੀ ਗੁਥੀ ਸੁਲਝਾਉਣ ਵਿਚ ਸਫਲਤਾ ਹਾਸਿਲ ਕਰ ਕੋਟਕਪੂਰਾ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਮੋਟਰਸਾਈਕਲ ਸਮੇਤ ਕਾਬੂ ਕੀਤਾ ਅਤੇ ਇਸ ਨੂੰ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ਪੇਸ਼ ਕਰਨ ਉਪਰੰਤ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਹੋਰ ਪੁਛ ਗਿਛ ਕੀਤੀ ਜਾਵੇਗੀ।ਇਸ ਮੌਕੇ ਸ੍ਰੀ ਦੀਪਕ ਪਾਰੀਕ ਨੇ ਗਲਤ ਅਨਸਰਾਂ ਨੂੰ ਤਾੜਨਾ ਦਿਦੇ ਹੋਏ ਮੀਡੀਆ ਰਾਹੀਂ ਇਕ ਸੁਨੇਹਾ ਦਿਤਾ ਕਿ ਹੁਣ ਅਪਰਾਧ ਕਰਨ ਵਾਲਾ ਵਿਅਕਤੀ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।
ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ ਸੀ.ਆਈ.ਏ. ਸਟਾਫ਼ ਜੈਤੋ ਨੇ ਇੱਕ ਨੂੰ ਕੀਤਾ ਕਾਬੂ



