15 ਦਿਨਾਂ ’ਚ ਲੁਟੇਰੇ ਦੂਜੀ ਗੱਡੀ ਲੈ ਕੇ ਫਰਾਰ
ਸਰਦੂਲਗੜ੍ਹ, 16 ਫਰਵਰੀ (ਵਿਪਿਨ ਗੋਇਲ)- ਸਥਾਨਕ ਸ਼ਹਿਰ ਦੇ ਕਾਰ ਬਾਜ਼ਾਰ ਵਿਖੇ ਅਹੂਜਾ ਮੋਟਰਜ਼ ਤੋਂ ਜੈਨ ਕਾਰ ਲੈਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੋਟਰਜ਼ ਮਾਲਕ ਇੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੀ ਸ਼ਾਮ ਕਰੀਬ ਪੰਜ ਵਜੇ ਇੱਕ ਵਿਅਕਤੀ ਮੋਟਰਸਾਈਕਲ ’ਤੇ ਕਾਰ ਖਰੀਦ ਕਰਨ ਲਈ ਆਇਆ। ਸ਼ਾਤਰ ਲੁਟੇਰਾ ਜੈਨ (ਨੰਬਰ ਐਚ.ਆਰ 26 ਵੀ 6655) ਦੀ ਖਰੀਦ ਕਰਨ ਲਈ ਦੀ ਟ੍ਰਾਈ ਲੈਣ ਗਿਆ ਵਾਪਸ ਨਹੀਂ ਆਇਆ ਅਤੇ ਆਪਣਾ ਮੋਟਰਸਾਈਕਲ (ਪੀਬੀ 31 ਕਿਊ 2439) ਛੱਡ ਗਿਆ। ਜਿਸਨੂੰ ਪੁਲਿਸ ਨੇ ਆਪਣੇ ਕਬਜ਼ੇ ‘ਚ ਲੈ ਲਿਆ। ਜ਼ਿਕਰਯੋਗ ਹੈ ਕਿ ਲਗਭਗ ਪੰਦਰਾਂ ਦਿਨ ਪਹਿਲਾਂ ਵੀ ਸ਼ਹਿਰ ਦੇ ਡੈਂਟਰ ਦਾ ਕੰਮ ਕਰਦੇ ਇੱਕ ਵਿਅਕਤੀ ਕੋਲੋਂ ਸ਼ਾਤਰ ਲੁਟੇਰਾ ਝਾਂਸਾ ਦੇਕੇ ਜੈਨ ਕਾਰ ਲੈਕੇ ਰਫੂਚੱਕਰ ਹੋ ਗਿਆ ਸੀ। ਜਿਸਦਾ ਕੋਈ ਸੁਰਾਗ ਨਹੀਂ ਮਿਲਿਆ। ਇੱਕ ਹੋਰ ਖੈਰਾ ਰੋਡ ਸਥਿਤ ਆਟਾ ਚੱਕੀ ‘ਤੇ ਵੀ ਤਾਲਾ ਤੋੜ ਕੇ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਦੱਸਣਯੋਗ ਹੈ ਕਿ ਇਸ ਚੱਕੀ ’ਤੇ ਵੀ ਲਗਭਗ ਇੱਕ ਮਹੀਨੇ ’ਚ ਦੂਸਰੀ ਵਾਰ ਚੋਰੀ ਹੋਈ ਹੈ। ਜਦੋਂ ਇਸ ਸਬੰਧੀ ਸਹਾਇਕ ਥਾਣੇਦਾਰ ਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਵਾਰਦਾਤ ਉਹਨਾਂ ਦੇ ਧਿਆਨ ‘ਚ ਹੈ ਜਿਸਦੀ ਦੀ ਪੜਤਾਲ ਕੀਤੀ ਜਾ ਰਹੀ ਹੈ।



