ਚੰਡੀਗੜ੍ਹ, 16 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਚੰਡੀਗੜ੍ਹ ਸਥਿਤ ਰਾਣਾ ਗਰੁਪ ਆਫ ਕੰਪਨੀ ਦੇ ਦਫਤਰ ਉਪਰ ਆਮਦਨ ਕਰ ਵਿਭਾਗ ਨੇ ਛਾਪਾ ਮਾਰਿਆ ਹੈ।ਆਮਦਨ ਕਰ ਵਿਭਾਗ ਦੀ ਟੀਮ ਚੰਡੀਗੜ੍ਹ ਦੇ ਸੈਕਟਰ ਅਠ ਸਥਿਤ ਰਾਣਾ ਗਰੁੱਪ ਆਫ ਕੰਪਨੀ ਦੇ ਦਫਤਰ ਪਹੁੰਚੀ ਤੇ ਰਿਕਾਰਡ ਚੈਕ ਕੀਤਾ।ਚੰਡੀਗੜ੍ਹ ਦੇ ਸੈਕਟਰ ਅਠ ਵਿਚ ਰਾਣਾ ਗਰੁਪ ਆਫ ਕੰਪਨੀ ਦੇ ਰਾਣਾ ਸ਼ੂਗਰ ਲਿਮਟਿਡ, ਰਾਣਾ ਪੋਲੀਪੈਕ ਲਿਮਟਿਡ ਤੇ ਰਾਣਾ ਇੰਨਫਰਾਮੈਟਿਕਸ ਲਿਮਟਿਡ ਦੇ ਦਫਤਰ ਹਨ।
ਸਾਬਕਾ ਮੰਤਰੀ ਰਾਣਾ ਗੁਰਜੀਤ ਦੀਆਂ ਕੰਪਨੀਆਂ ਦੇ ਦਫਤਰ ’ਤੇ ਆਮਦਨ ਕਰ ਦਾ ਛਾਪਾ



