Skip to content
Independent perspectives. Global stories.
BREAKING

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਅੰਗਰੇਜ਼ੀ ਵਿਭਾਗ ਦੀ ਲਿਟਰੇਰੀ ਸੁਸਾਇਟੀ ਵੱਲੋਂ ਵਰਕਸ਼ਾਪ

Share this story

ਜਲੰਧਰ, 15 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪੋਸਟ ਗ੍ਰੈਜੂਏਟ ਅੰਗੇਜ਼ੀ ਵਿਭਾਗ ਦੀ ਲਿਟਰੇਰੀ ਸੁਸਾਇਟੀ ਵੱਲੋਂ ਅੰਗ੍ਰੇਜ਼ੀ ਭਾਸ਼ਾ ਦੀ ਸੁੱਚਜੀ ਵਰਤੋਂ ਦੇ ਵਿਸ਼ੇ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਵਿਸ਼ੇਸ਼ ਅਤੇ ਪ੍ਰਭਾਵਸ਼ਾਲੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਅੰਗ੍ਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਜਸਰੀਨ ਕੌਰ ਅਤੇ ਲਿਟਰੇਰੀ ਸੁਸਾਇਟੀ ਦੇ ਮੁਖੀ ਡਾ. ਮਨਮੀਤ ਸੋਢੀ ਵੱਲੋਂ ਸਮਾਗਮ ਦੇ ਮੁੱਖ ਮਹਿਮਾਨ ਅਤੇ ਸਬੰਧਤ ਵਿਸ਼ੇ ਦੇ ਮਾਹਿਰ ਡਾ. ਗੁਰਉਪਦੇਸ਼ ਸਿੰਘ ਦਾ ਕਾਲਜ ਆਉਣ ੳੁੱਤੇ ਨਿਘਾ ਸੁਆਗਤ ਕੀਤਾ ਗਿਆ। ਦੋ ਹਿੱਸਿਆ ਵਿੱਚ ਕਰਵਾਈ ਗਈ ਇਸ ਵਰਕਸ਼ਾਪ ਦੇ ਪਹਿਲੇ ਹਿੱਸੇ ਵਿੱਚ ਡਾ. ਗੁਰਉਪਦੇਸ਼ ਸਿੰਘ ਨੇ ਅੰਗ੍ਰੇਜ਼ੀ ਭਾਸ਼ਾ ਅਤੇ ਇਸ ਨਾਲ ਜੁੜੇ ਤਮਾਮ ਪਹਿਲੂਆਂ ਸਬੰਧੀ ਤਫਸੀਲੀ ਜਾਣਕਾਰੀ ਸੁਖਾਲੀ ਭਾਸ਼ਾ ਵਿੱਚ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਇਸ ਉਪਰੰਤ ਸਮਾਗਮ ਦੇ ਦੂਜੇ ਹਿੱਸੇ ਵਿੱਚ ਇਟਲੀ ਦੇਸ਼ ਅੰਦਰ ਵੱਸਦੇ ਸਿੱਖ ਭਾਈਚਾਰੇ ਦੀ ਦਾਸਤਾਨ ਇੱਕ ਦਸਤਾਵੇਜ਼ੀ ਫਿਲਮ ਰਾਹੀ ਪੇਸ਼ ਕੀਤੀ ਗਈ ਅਤੇ ਇਸ ਦੇ ਆਧਾਰ ਉਤੇ ਵਿਦਿਆਰਥੀਆਂ ਨੂੰ ਵਰਕਸ਼ਾਪ ਦੇ ਮਨੋਰਥ ਵਜੋ ਕੁਝ ਕਾਰਜ ਅਤੇ ਟੀਚੇ ਵੀ ਸੌਂਪੇ ਗਏ ਜਿਸ ਨੂੰ ਉਨਾਂ ਸਫਲਤਾਪੂਰਬਕ ਨੇਪਰੇ ਚਾੜਿਆ। ਇਸ ਉਪਰੰਤ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਵਿਭਾਗ ਦੀ ਤਰਫੋਂ ਹੌਂਸਲਾ ਅਫ਼ਜਾਈ ਤਹਿਤ ਸਮਾਨਿਤ ਵੀ ਕੀਤਾ ਗਿਆ।
ਇਸ ਵਰਕਸ਼ਾਪ ਦੌਰਾਨ ਅੰਗ੍ਰੇਜ਼ੀ ਵਿਭਾਗ ਦੇ ਡਾ. ਬਲਰਾਜ ਕੌਰ, ਪ੍ਰੋ. ਹਰੀ ਓਮ ਵਰਮਾ, ਪ੍ਰੋ. ਅਹੂਜਾ ਸੰਦੀਪ, ਡਾ. ਚਰਨਜੀਤ ਸਿੰਘ ਦੇ ਨਾਲ ਨਾਲ ਵਿਭਾਗ ਦੇ ਸਮੂਹ ਅਧਿਆਪਕਾਂ ਤੋ ਇਲਾਵਾ ਕਾਲਜ ਦੇ ਸੀਨੀਅਰ ਸਟਾਫ਼ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਵੀ ਹਾਜ਼ਰ ਸਨ।

WRITTEN BY