ਮੋਰਿੰਡਾ 15 ਫ਼ਰਵਰੀ (ਹਰਜਿੰਦਰ ਸਿੰਘ ਛਿੱਬਰ)-ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਮੋਰਿੰਡਾ ਵੱਲੋਂ ਅਨਾਜ਼ ਮੰਡੀ ਮੋਰਿੰਡਾ ਵਿੱਚ ਸਥਿੱਤ ਪੰਜਾਬ ਰਿਜੋਟਸ਼ ਵਿਖੇ ਬੇਟੀ ਬਚਾਓ ਬੇਟੀ ਪੜ੍ਹਾਓ ਅਧੀਨ ਬਲਾਕ ਪੱਧਰੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਮੈਡਮ ਰੂਹੀ ਦੁੱਗ ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ ਨੇ ਵਿਸ਼ੇਸ਼ ਤੌਰ ’ਤੇ ਸਿਰਕਤ ਕੀਤੀ। ਬੇਟੀ ਬਚਾਓ ਬੇਟੀ ਪੜ੍ਹਾਓ ਅਧੀਨ ਹੋਏ ਇਸ ਬਲਾਕ ਪੱਧਰੀ ਸੈਮੀਨਾਰ ਵਿੱਚ ਹਾਜ਼ਰ ਔਰਤਾਂ ਨੂੰ ਸੰਬੋਧਨ ਕਰਦਿਆਂ ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ ਨੇ ਕਿਹਾ ਕਿ ਅਜੌਕੇ ਸਮੇਂ ਵਿੱਚ ਔਰਤਾਂ ਨੂੰ ਆਤਮ ਨਿਰਭਰ ਹੋਣ ਦੀ ਖ਼ਾਸ ਲੋੜ ਹੈ ਇਸ ਲਈ ਔਰਤਾਂ ਨੂੰ ਪਿੰਡ ਪਿੰਡ ਅਪਣੇ ਸੰਗਠਨ ਬਣਾ ਕੇ ਔਰਤਾਂ ਦੇ ਮਸਲਿਆਂ ਨੂੰ ਆਪ ਹੀ ਹੱਲ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਔਰਤਾਂ ਲਈ ਵਿਸ਼ੇਸ਼ ਸਹੂਲਤਾਂ ਲਾਗੂ ਕੀਤੀਆਂ ਹੋਈਆਂ ਹਨ ਜਿਨਾਂ ਦੀ ਜਾਣਕਾਰੀ ਬਾਲ ਵਿਕਾਸ ਅਫ਼ਸਰ ਪਾਸੋਂ ਕਿਸੇ ਸਮੇਂ ਵੀ ਲਈ ਜਾ ਸਕਦੀ ਹੈ। ਸੈਮੀਨਾਰ ਦੌਰਾਨ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਮੋਰਿੰਡਾ ਪ੍ਰਮਿੰਦਰ ਕੌਰ ਸਹਿਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਵੀ ਔਰਤਾਂ ਨੂੰ ਸਰਕਾਰੀ ਸਕੀਮਾਂ ਦੀ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ। ਇਸ ਮੌਕੇ ਅਵਤਾਰ ਕੌਰ ਜ਼ਿਲਾ ਪ੍ਰੋਗਰਾਮ ਅਫ਼ਸਰ, ਝਰਮਲ ਸਿੰਘ ਪੰਚਾਇਤ ਅਫ਼ਸਰ ਬੀ.ਡੀ.ਪੀ.ਓ ਮੋਰਿੰਡਾ, ਜਸਮਿੰਦਰ ਸਿੰਘ ਬਲਾਕ ਪ੍ਰਾਇਮਰੀ ਅਫ਼ਸਰ, ਸਿਹਤ ਵਿਭਾਗ ਦੇ ਅਫ਼ਸਰ ਡਾ. ਸਨੇਹਪ੍ਰੀਤ ਮੰਡੇਰ, ਐਡਵੋਕੇਟ ਅਸ਼ੀਸ਼ ਕੁਮਾਰ ਜ਼ਿਲ੍ਹਾ ਕਚਿਹਰੀ ਰੋਪੜ, ਹਰਮਿੰਦਰਜੀਤ ਕੌਰ ਸੁਪਰਵਾਈਜ਼ਰ, ਗੁਰਦੀਪ ਕੌਰ ਸੁਪਰਵਾਈਜ਼ਰ, ਅਜੀਤ ਸਿੰਘ ਸੌਨੂੰ ਢੋਲਣਮਾਜਰਾ, ਅਮਰਜੀਤ ਕੌਰ, ਮਾ. ਸੁਸ਼ੀਲ ਕੁਮਾਰ ਕਾਈਨੌਰ ਸਹਿਤ ਪਿੰਡਾਂ ਦੀਆਂ ਔਰਤ ਪੰਚਾਇਤ ਮੈਂਬਰਾਂ ਸਮੇਤ ਆਂਗਨਵਾੜੀ ਵਰਕਰ ਹਾਜ਼ਰ ਸਨ।
ਬਲਾਕ ਪੱਧਰੀ ਸੈਮੀਨਾਰ ’ਚ ਐਸ.ਡੀ.ਐਮ. ਵੱਲੋਂ ਔਰਤਾਂ ਨੂੰ ਆਤਮ ਨਿਰਭਰ ਹੋਣ ਦਾ ਸੰਦੇਸ਼



