ਭਾਈ ਰੂਪਾ, 15 ਫਰਵਰੀ (ਜਜਵੀਰ ਜਲਾਲ)-ਚੌਥੀਆ ਵਿਦਿਆਰਥੀਆ ਉਲਪਿੰਕ ਨੈਸਨਲ ਖੇਡਾ ਐਸੋਸੇਸਨ ਇੰਡੀਆ ਵੱਲੋ ਕਰਵਾਈਆ ਗਈਆ ਇੰਡੀਆ ਲੇਵਲ ਤੇ 9 ਫਰਵਰੀ ਤੋ 11 ਫਰਵਰੀ ਤੱਕ ਬਾਪੀ (ਮਹਾਰਾਸਟਰ) ਵਿੱਖੇ ਖੇਡਾ ਵਿੱਚ ਭਾਈ ਰੂਪਾ ਦੇ ਵਿਦਿਰਾਥੀਆ ਨੇ ਭਾਗ ਲਿਆ।ਜਿਸ ਵਿੱਚੋ ਹਰਮਿੰਦਰ ਸਿੰਘ ਪੁੱਤਰ ਕੇਵਲ ਸਿੰਘ ਬੁਰਜ ਗਿੱਲ 91 ਕਿਲੋ ਵੱਲੋ ਪਹਿਲਾ ਸਥਾਨ ਅਤੇ ਅਰੁਣਜੋਤ ਸਿੰਘ ਪੁੱਤਰ ਜਸਵੀਰ ਸਿੰਘ ਬੁਰਜ ਗਿੱਲ 69 ਕਿੱਲੋ ਨੇ ਦੂਸਰੇ ਸਥਾਨ ਤੇ ਆ ਕੇ ਗੋਲਡਨ ਮੈਡਲ ਪ੍ਰਾਪਤ ਕਰਕੇ ਆਪਣੇ ਪੰਜਾਬ ਅਤੇ ਆਪਣੇ ਪਿੰਡ ਬੁਰਜ ਗਿੱਲ ( ਬਠਿੰਡਾ ) ਦਾ ਨਾਮ ਰੋਸਨ ਕੀਤਾ।ਇਹਨਾ ਬੱਚਿਆ ਦਾ ਪਿੰਡ ਪਹੁੰਚਣ ਤੇ ਪਿੰਡ ਦੇ ਪਤਵੰਤੇ ਸੱਜਣਾ ਵੱਲੋ ਟਰਾਫੀਆ ਅਤੇ ਸਰੋਪਿਓੁ ਪਾ ਕੇ ਸਮਾਨਿਤ ਵੀ ਕੀਤਾ ਗਿਆ।ਇਸ ਮੌਕੇ ਨਿਉ ਪੀ ਜੀ ਆਰ ਗਰੁੱਪ ਦੇ ਮਾਲਕ ਸ:ਨਿਰਮਲ ਸਿੰਘ ਗਿੱਲ ਵੱਲੋ ਇਹਨਾ ਦੋਵੇ ਬੱਚਿਆ ਨੂੰ ਅਤੇ ਨਿਰਮਲ ਸਿੰਘ ਕੋਚ ਭਾਈ ਰੁਪਾ ਦਾ ਜਿੱਤ ਹਾਸਿਲ ਕਰਕੇ ਪਿੰਡ ਪਹੁੰਚਣ ਤੇ ਸਰੋਪਿਓੁ ਪਾ ਕੇ ਅਤੇ ਟਰਾਫੀਆ ਦੇ ਕੇ ਮੁਬਾਰਕਬਾਦ ਦਿੱਤੀ ਅਤੇ ਅੱਗੇ ਨੂੰ ਵਿਧਾਰੂ ਸੋਚ ਵਾਰੇ ਵੀ ਪ੍ਰੇਰਤ ਕੀਤਾ ਅਤੇ ਮੱਘਰ ਸਿੰਘ ਔਜਲਾ, ਸਾਬਕਾ ਸਰਪੰਚ ਰੋਸਨ ਲਾਲ, ਭਰਭੂਰ ਸਿੰਘ ਗਿੱਲ,ਤੇਜੂ ਗਿੱਲ, ਹਾਕਮ ਸਿੰਘ, ਦਾਨਾ ਸਿੰਘ, ਕੇਵਲ ਸਿੰਘ ਗਾਡਰ, ਵੀਰਾ ਗਾਡਰ, ਨਿਰਮਲ ਸਿੰਘ ਬੱਗੀ ਭਾਈ ਰੁਪਾ, ਬਸੰਤ ਸਿੰਘ, ਗੁਰਮੇਲ ਸਿੰਘ ਚੱਕੀ ਵਾਲੇ ਅਤੇ ਜਸਪ੍ਰੀਤ ਸਿੰਘ ਜੱਸੀ ਵੱਲੋ ਇਹਨਾ ਬੱਚਿਆ ਨੁੰ ਅੱਗੇ ਨੂੰ ਵੀ ਹੌਸਲਾ ਵਧਾਈ ਦਿੱਤੀ।
ੳਨਿਬਾਪੀ ਵਿਖੇ ਖੇਡੇ ਬਾਕਸਿੰਗ ਖਿਡਾਰੀਆਂ ਦਾ ਪਿੰਡ ਪਹੁੰਚਣ ’ਤੇ ਸਵਾਗਤ



