ਨੂਰਪੁਰ ਬੇਦੀ, 15 ਫਰਵਰੀ (ਐਮ.ਪੀ. ਸ਼ਰਮਾ)- ਮਿਆਰੀ ਸਿੱਖਿਆ ਦਾ ਸਮਾਜ ਸੁਧਾਰ ਵਿੱਚ ਵਡਮੁੱਲਾ ਯੋਗਦਾਨ ਹੈ। ਸਿੱਖਿਆ ਦੀ ਅਣਹੋਂਦ ਸਮਾਜ ਵਿੱਚ ਬਹੁਤ ਵੱਡੀ ਕੁਰੀਤੀ ਹੈ, ਅੱਜ ਦੇ ਸਮੇਂ ਵਿੱਚ ਨੂਰਪੁਰ ਬੇਦੀ ਦੇ ਪਿਛੜੇ ਖੇਤਰ ‘ਚ ਉਤਮ ਸਿੱਖਿਆ ਦੇ ਕੇ ਮਧੂਵਨ ਵਾਟਿਕਾ ਸਕੂਲ ਦੇ ਪ੍ਰਬੰਧਕਾਂ ਅਤੇ ਸਟਾਫ ਨੇ ਇਸ ਇਲਾਕੇ ‘ਚ ਇੱਕ ਚਾਨਣਾ ਮੁਨਾਰਾ ਕਾਇਮ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਮਧੂਵਨ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਦੇ 14ਵੇਂ ਸਲਾਨਾ ਇਨਾਮ ਵੰਡ ਸਮਾਰੌਹ ਮੌਕੇ ਸਕੂਲ ਪ੍ਰਬੰਧਕਾਂ, ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ, ਇਲਾਕੇ ਦੇ ਪਦਵੰਤਿਆਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤੇ।ਉਹਨਾਂ ਕਿਹਾ ਕਿ ਸਲਾਨਾ ਸਮਾਗਮ ਦਾ ਮੁੱਖ ਮਨੋਰਥ ਉਸ ਸੰਸਥਾ ਵੱਲੋਂ ਮਿੱਥੇ ਟੀਚਿਆਂ ਦਾ ਲੇਖਾ-ਜੋਖਾ ਕਰਨਾ ਹੁੰਦਾ ਹੈ।ਉਹਨਾਂ ਕਿਹਾ ਕਿ ਮਧੂਵਨ ਵਾਟਿਕਾ ਸਕੂਲ ਦੇ ਬੇਹਤਰੀਨ ਬੁਨਿਆਦੀ ਢਾਚੇਂ ਨੇ ਇਸ ਪਿਛੜੇ ਹੋਏ ਇਲਾਕੇ ‘ਚ ਵਿਦਿਆਰਥੀਆਂ ਨੂੰ ਉਤਮ ਅਤੇ ਮਿਆਰੀ ਸਿੱਖਿਆ ਦੇਣ ਦਾ ਢੁਕਵਾਂ ਉਪਰਾਲਾ ਕੀਤਾ ਹੈ।ਉਹਨਾਂ ਕਿਹਾ ਕਿ ਸਕੂਲ ਦੇ ਪ੍ਰਬੰਧਕਾਂ ਨੇ ਵੀ ਇਸ ਸਕੂਲ ਨੂੰ ਸੇਵਾ ਭਾਵਨਾ ਨਾਲ ਚਲਾਇਆ ਹੈ ਜਦੋਂ ਕਿ ਅਜਿਹੇ ਬੇਹਤਰੀਨ ਬੁਨਿਆਦੀ ਢਾਚੇਂ ਵਾਲੇ ਸਕੂਲਾਂ ‘ਚ ਆਪਣੇ ਬੱਚਿਆਂ ਨੂੰ ਸਿੱਖਿਆ ਦਵਾਉਣਾ ਮੱਧ ਵਰਗ ਦੇ ਮਾਪਿਆਂ ਲਈ ਬਹੁਤ ਮੁਸ਼ਕਿਲ ਹੋ ਜਾਂਦਾ ਹੈ।ਇਸ ਤੋਂ ਪਹਿਲਾਂ ਰਾਣਾ ਕੇ.ਪੀ. ਸਿੰਘ ਨੇ ਛਮਾਂ ਰੋਸ਼ਨ ਕਰਕੇ ਸਮਾਰੌਹ ਦੀ ਸ਼ੁਰੂਆਤ ਕੀਤੀ ਜਿਸ ‘ਚ ਸਕੂਲ ਦੇ ਵਿਦਿਆਰਥੀਆਂ ਨੇ ਕਵਿਤਾਵਾਂ, ਨਾਟਕ ਅਤੇ ਕੋਰਿਓਗ੍ਰਾਫੀ ਰਾਹੀਂ ਬਹੁਤ ਹੀ ਪ੍ਰਭਾਵਸ਼ਾਲੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ।ਸਕੂਲ ਪ੍ਰਬੰਧਕਾਂ ਵੱਲੋਂ ਰਾਣਾ ਕੇ.ਪੀ. ਸਿੰਘ ਦਾ ਵਿਸ਼ੇਸ ਸਨਮਾਨ ਵੀ ਕੀਤਾ ਗਿਆ ਅਤੇ ਉਹਨਾਂ ਨੇ ਸਕੂਲ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।ਇਸ ਤੋਂ ਉਪਰੰਤ ਸਕੂਲ ਦੇ ਵਿਦਿਆਰਥੀ ਜਿਹਨਾਂ ਨੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰੀਆਂ ਹਨ, ਨੂੰ ਇਨਾਮ ਵੀ ਵੰਡੇ ਗਏ।ਇਸ ਮੌਕੇ ਹਲਕਾ ਵਿਧਾਇਕ ਅਰਮਜੀਤ ਸਿੰਘ ਸੰਦੋਆ, ਸੁਰਜੀਤ ਚੱਢਾ, ਅਮਨ ਚੱਢਾ, ਵੋਦਰਾਜ ਚੱਢਾ, ਕੇਸ਼ਵ ਕੁਮਾਰ, ਸੰਬੋਧ ਕੁਮਾਰ, ਗੋਰਵ ਚੱਢਾ, ਤਨੁਜ ਚੱਢਾ, ਰਾਜਿੰਦਰ ਚੱਢਾ, ਸੁਖਵਿੰਦਰ ਸਿੰਘ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਮਿਤ ਚੱਢਾ, ਪ੍ਰਿੰਸੀਪਲ ਸ਼੍ਰੀ ਜੋਬੀ ਟੀ ਇਬਰਾਹਿਮ, ਰਾਸ਼ਟਰੀ ਸੰਤ ਮਹੰਤ ਮੋਹਨ ਗਿਰੀ ਜੀ ਮਹਾਰਾਜ, ਡਾ.ਰਾਕੇਸ਼ ਰਾਣਾ, ਐਡਵੋਕੇਟ ਮੁਨੀਸ਼ ਪੁਰੀ, ਸੁਖਵਿੰਦਰ ਸਿੰਘ ਵਿਸਕੀ, ਗੋਰਵ ਰਾਣਾ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਮਾਸਟਰ ਜਗਨਨਾਥ ਭੰਡਾਰੀ, ਅਸ਼ਵਨੀ ਸ਼ਰਮਾਂ, ਇਕਬਾਲ ਸਿੰਘ ਲਾਲਪੁਰਾ, ਐਡਵੋਕੇਟ ਦੌਲਤ ਸਿੰਘ, ਬਲਵੀਰ ਸਿੰਘ ਭੱਟੋਂ, ਸ਼ਸੀਕਾਂਤ ਸ਼ਰਮਾਂ, ਪ੍ਰਿੰਸੀਪਲ ਵਰਿੰਦਰ ਸ਼ਰਮਾਂ, ਰਾਮ ਪ੍ਰਤਾਪ ਸੈਣੀ, ਠੇਕੇਦਾਰ ਗਿਰਧਾਰੀ ਲਾਲ, ਰਾਮ ਕੁਮਾਰ ਮੁਕਾਰੀ, ਮਨੋਹਰ ਲਾਲ ਚੰਦਨ, ਟਵਿੰਕਲ ਸ਼ਰਮਾਂ ਆਦਿ ਹਾਜ਼ਰ ਸਨ।
ਮਿਆਰੀ ਸਿੱਖਿਆ ਦਾ ਸਮਾਜ ਸੁਧਾਰ ’ਚ ਵਡਮੁੱਲਾ ਯੋਗਦਾਨ : ਰਾਣਾ ਕੇ.ਪੀ. ਸਿੰਘ



