Skip to content
Independent perspectives. Global stories.
BREAKING

ਕਾਦੀਆਂ ਪੁਲਿਸ ਵੱਲੋਂ ਭਗੋੜਾ ਗ੍ਰਿਫ਼ਤਾਰ

Share this story

ਕਾਦੀਆ 15 ਫ਼ਰਵਰੀ (ਸਲਾਮ, ਰਾਜੂ ਖੈਹਿਰਾ)- ਕਾਦੀਆਂ ਪੁਲਿਸ ਨੇ ਇਕ ਭਗੋੜਾ ਨੂੰ ਗ੍ਰਿਫ਼ਤਾਰ ਕਰਨ ਚ ਸਫ਼ਲਤਾ ਪ੍ਰਾਪਤ ਕੀਤੀ ਹੈ।ਇਸ ਸੰਬੰਧ ਚ ਕਾਦੀਆਂ ਥਾਣਾ ਦੇ ਐਸ ਐਚ ਉ ਸ਼੍ਰੀ ਸੁਦੇਸ਼ ਕੁਮਾਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਕਿਹਾ ਹੈ ਕਿ ਇਕ ਭਗੋੜਾ ਕਰਮਜੀਤ ਸਿੰਘ ਬਸ ਸਟੈਂਡ ਜਾ ਰਿਹਾ ਹੈ। ਏ ਐਸ ਆਈ ਕੁਲਵਿੰਦਰ ਸਿੰਘ ਨੇ ਪੁਲਿਸ ਪਾਰਟੀ ਨਾਲ ਦੋਸ਼ੀ ਨੂੰ ਦਬੋਚ ਲਿਆ।ਜਿਸਦੀ ਪਹਿਚਾਨ ਕਰਮਜੀਤ ਸਿੰਘ ਪੁੱਤਰ ਆਤਮਜੀਤ ਸਿੰਘ ਵਾਸੀ ਸਿਵਿਲ ਲਾਈਨ ਕਾਦੀਆਂ ਵਜੋਂ ਹੋਈ ਹੈ।ਜਿਸਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਐਸ ਐਚ ਉ ਸੁਦੇਸ਼ ਕੁਮਾਰ ਨੇ ਦਸਿਅ ਕਿ ਕਰਮਜੀਤ ਸਿੰਘ ਨੂੰ ਐਫ਼ ਆਈ ਆਰ ਨੰਬਰ 6 ਮਿਤੀ 29-01-13 ਨੂੰ ਧਾਰਾ 174 ਆਈ ਪੀ ਸੀ ਤਹਿਤ ਅਦਾਲਤ ਵਲੋਂ ਭਗੋੜਾ ਕਰਾਰ ਦਿਤਾ ਸੀ।

WRITTEN BY