Skip to content
Independent perspectives. Global stories.
BREAKING

ਹਰਿਆਣਾ ਦੇ ਮੁੱਢਲੀ ਸਿਖਿਆ ਵਿਭਾਗ ਵੱਲੋਂ ਨਿਜੀ ਮਾਨਤਾ ਪ੍ਰਾਪਤ ਸਕੂਲਾਂ ’ਚ ਦੂਸਰੀ ਤੋਂ ਅੱਠਵੀਂ ਤੱਕ ਕਲਾਸਾਂ ਲਈ ਦਾਖਲੇ ਦਾ ਪ੍ਰੋਗ੍ਰਾਮ ਜਾਰੀ

Share this story

ਪਹਿਲੀ ਕਲਾਸ ’ਚ ਪ੍ਰਵੇਸ਼ ਲਈ ਬਿਨੈ ਪੱਤਰ 28 ਤੱਕ

ਚੰਡੀਗੜ੍ਹ, 15 ਫ਼ਰਵਰੀ- ਹਰਿਆਣਾ ਦੇ ਮੁੱਢਲੀ ਸਿਖਿਆ ਵਿਭਾਗ ਦੇ ਨਿਜੀ ਮਾਨਤਾ ਪ੍ਰਾਪਤ ਸਕੂਲਾਂ ਵਿਚ ਆਰਥਿਕ ਰੂਪ ਤੋ ਕਮਜੋਰ ਵਰਗਾਂ ਅਤੇ ਗਰੀਬੀ ਰੇਖਾ ਤੋ ਹੇਠਾਂ ਦੇ ਵਿਦਿਆਰਥੀਆਂ ਦੇ ਪ੍ਰਵੇਸ਼ ਤਹਿਤ ਸਿਖਿਆ ਦਾ ਅਧਿਕਾਰ ਐਕਟ-2009 ਦੇ ਤਹਿਤ ਪਹਿਲੀ ਕਲਾਸ ਅਤੇ ਹਰਿਆਣਾ ਸਕੂਲ ਸਿਖਿਆ ਨਿਯਮ 2003 (ਸਮੇ-ਸਮੇ ’ਤੇ ਸੋਧ) ਦੇ ਨਿਯਮ 134-ਏ ਦੇ ਤਹਿਤ ਦੂਸਰੀ ਤੋ ਅੱਠਵੀਂ ਤਕ ਦੀ ਕਲਾਸਾਂ ਵਿਚ ਦਾਖਿਲੇ ਦਾ ਪ੍ਰੋਗ੍ਰਾਮ ਜਾਰੀ ਕਰ ਦਿੱਤਾ ਹੈ। ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਹਿਲੀ ਕਲਾਸ ਵਿਚ ਪ੍ਰਵੇਸ਼ ਤਹਿਤ ਬਿਨੈ ਸਬੰਧਿਤ ਮੁੱਢਲੀ ਸਿਖਿਆ ਅਧਿਕਾਰੀ ਦੇ ਦਫ਼ਤਰ ਵਿਚ 13 ਤੋ 28 ਫ਼ਰਵਰੀ, 2018 ਤਕ ਜਮ੍ਹਾ ਕਰਵਾਏ ਜਾ ਸਕਦੇ ਹਨ ਜਦੋ ਕਿ ਪ੍ਰਵੇਸ਼ ਤਹਿਤ ਸਰਕਾਰੀ ਸਕੂਲਾਂ ਨੂੰ ਬਿਨੈ ਭੈਜਨ ਦਾ ਸਮੇ ਪਹਿਲੀ ਤੋ 15 ਮਾਰਚ, 2018 ਤਕ ਹੋਵੇਗਾ। ਉਨ੍ਹਾਂ ਨੈ ਦਸਿਆ ਕਿ ਆਰਥਿਕ ਰੂਪ ਤੋ ਕਮਜੋਰ ਵਰਗਾਂ ਅਤੇ ਗਰੀਬੀ ਰੇਖਾ ਦਾ ਹੇਠਾਂ ਦੇ ਵਿਦਿਆਰਥੀਆਂ ਦੇ ਲਈ ਨਿਜੀ ਮਾਨਤਾ ਪ੍ਰਾਪਤ ਸਕੂਲਾਂ ਵਿਚ ਦਾਖਿਲਾ ਸਬੰਧੀ ਇਸ਼ਤਿਹਾਰ ਪਹਿਲੀ ਮਾਰਚ, 2018 ਤਕ ਪ੍ਰਮੁੱਖ ਅਖਬਾਰਾਂ ਵਿਚ ਪ੍ਰਕਾਸ਼ਿਤ ਕਰਾਇਆ ਜਾਵੇਗਾ।
ਜ਼ਿਲ੍ਹਾ ਅਤੇ ਬਲਾਕ ਪੱਧਰ ਕਮੇਟੀਆਂ ਦਾ ਪ੍ਰਕਾਸ਼ਨ 10 ਮਾਰਚ, 2018 ਤਕ ਕੀਤਾ ਜਾਵੇਗਾ। ਨਿਜੀ ਮਾਨਤਾ ਪ੍ਰਾਪਤ ਸਕੂਲਾਂ ਵੱਲੋਂ ਸਾਲ 2018-19 ਦੇ ਲਈ ਖਾਲੀ ਸਥਾਨ 20 ਮਾਰਚ, 2018 ਤਕ ਨੌਟਿਸ ਬੋਰਡ ਅਤੇ ਸਕੂਲ ਵੈਬਸਾਇਟ ’ਤੇ ਦਰਸ਼ਾਇਆ ਜਾਵੇਗਾ।

WRITTEN BY