ਦਿੜ੍ਹਬਾ ਮੰਡੀ, 14 ਫਰਵਰੀ (ਸਤਪਾਲ ਖਡਿਆਲ)- ਸਰਕਾਰੀ ਸੈਕੰਡਰੀ ਸਕੂਲ ਲਾਡਬਨਜਾਰਾ ਕਲਾਂ ਵਿਖੇ ਪ੍ਰਿੰਸੀਪਲ ਦਮਨਜੀਤ ਕੌਰ ਪਟਿਆਲਾ ਦੀ ਅਗਵਾਈ ਹੇਠ ਸਾਲਾਨਾ ਪ੍ਰੀਖਿਆਵਾਂ ਤੇ ਕਰੀਅਰ ਗਾਈਡੈਂਸ ਸਬੰਧੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਦਸਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਵਿਸ਼ੇਸ ਮਹਿਮਾਨ ਤੌਰ ‘ਤੇ ਪੁਜੇ ‘ਪੰਜਾਬੀ ਟ੍ਰਿਬਿਊਨ‘ ਦੇ ਪਤਰਕਾਰ ਅਤੇ ਐਂਟੀ ਕਰਪਸ਼ਨ ਵੈਲਫੇਅਰ ਸੁਸਾਇਟੀ ਪੰਜਾਬ ਦੇ ਮੀਡੀਆ ਸਲਾਹਕਾਰ ਰਣਜੀਤ ਸਿੰਘ ਸ਼ੀਤਲ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਸਫ਼ਲ ਹੋਣ ਲਈ ਉਸਾਰੂ ਸਾਹਿਤ ਅਤੇ ਪੁਸਤਕਾਂ ਨੂੰ ਆਪਣਾ ਜੀਵਨ ਸਾਥੀ ਬਣਾਉਣ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਅਜੌਕੇ ਯੁਗ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਆਪਣੇ ਅੰਦਰ ਚੰਗੀਆਂ ਰੁਚੀਆਂ ਵਿਕਸਤ ਕਰਨ ਦਾ ਸਦਾ ਦਿਤਾ। ਪ੍ਰਿੰਸੀਪਲ ਦਮਨਜੀਤ ਕੌਰ ਨੇ ਬੋਲਦਿਆਂ ਕਿਹਾ ਕਿ ਸਿਖਿਆ ਦਾ ਮੁਖ ਉਦੇਸ਼ ਵਿਦਿਆਰਥੀਆਂ ਦਾ ਸਰਵ ਪਖੀ ਵਿਕਾਸ ਕਰਨਾ ਹੁੰਦਾ ਹੈ। ਉਹਨਾਂ ਕਿਹਾ ਕਿ ਕਿਤਾ ਕੋਈ ਵੀ ਹੋਵੇ ਪਰੰਤੂ ਵਿਦਿਆਰਥੀ ਦੀ ਉਸ ਕਿਤੇ ਵਿਚ ਪ੍ਰਪਕਤਾ ਹੋਣੀ ਬਹੁਤ ਜਰੂਰੀ ਹੈ।
ਉਹਨਾਂ ਜਿਥੇ ਵਿਦਿਆਰਥੀਆਂ ਨੂੰ ਹੁੰਨਰਮੰਦ ਕਿਤੇ ਦੀ ਚੋਣ ਕਰਕੇ ਉਸ ਲਈ ਅਣਥਕ ਮਿਹਨਤ ਕਰਨ ਦਾ ਸਦਾ ਦਿਤਾ, ਉਥੇ ਸਾਲਾਨਾ ਪ੍ਰੀਖਿਆਵਾਂ ਨਕਲ ਰਹਿਤ ਦੇਣ ਲਈ ਪ੍ਰੇਰਤ ਕੀਤਾ। ਕਰੀਅਰ ਕਲਸਟਰ ਇੰਚਾਰਜ ਸਮਸ਼ੇਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਚੰਗੀ ਸਿਖਿਆ ਦੇਣ ਦੀ ਅਹਿਮ ਲੋੜ ਹੈ। ਉਹਨਾਂ ਵਿਦਿਆਰਥੀਆਂ ਨੂੰ ਦਸਵੀਂ ਤੋਂ ਬਾਅਦ ਕੰਪਿਊਟਰ, ਇੰਜਨੀਅਰ ਅਤੇ ਹੋਰ ਵਖ-ਵਖ ਖੇਤਰਾਂ ਵਿਚ ਕਿਤਿਆਂ ਅਤੇ ਕੋਰਸਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਤੀ ਅਤੇ ਇਹਨਾਂ ਦੀ ਚੋਣ ਕਰਨ ਸਮੇਂ ਵਿਸ਼ੇਸ ਸਾਵਧਾਨੀਆਂ ਤੋਂ ਜਾਣੂ ਕਰਵਾਇਆ। ਅਧਿਆਪਕ ਰਿੰਕੂ ਸਿੰਘ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਤੇ ਚੰਗੀ ਸਿਖਿਆ ਹਾਸ਼ਲ ਕਰਨ ਦੇ ਨਾਲ-ਨਾਲ ਸਵੇ-ਰੁਜ਼ਗਾਰ ਅਪਣਾਉਣ ਲਈ ਪ੍ਰੇਰਤ ਕੀਤਾ। ਇਸ ਦੌਰਾਨ ਪ੍ਰਿੰਸੀਪਲ ਮੈਡਮ ਅਤੇ ਸਕੂਲ ਸਟਾਫ ਵਲੋਂ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ। ਸੈਮੀਨਾਰ ਵਿਚ ਅਧਿਆਪਕ ਕਮਲ ਕੁਮਾਰ, ਊਧਮ ਸਿੰਘ, ਮੈਡਮ ਸੋਨੀਆਂ, ਰਣਜੀਤ ਕੌਰ, ਜੀਵਨ ਕੁਮਾਰ ਆਦਿ ਸਕੂਲ ਸਟਾਫ ਹਾਜ਼ਰ ਸੀ।
ਸਰਕਾਰੀ ਸਕੂਲ ਲਾਡਬੰਨਜਾਰ ਕਲਾਂ ਵਿਖੇ ਕਰੀਅਰ ਗਾਈਡੈਂਸ ਸਬੰਧੀ ਸੈਮੀਨਾਰ ਕਰਵਾਇਆ



