ਅੰਮ੍ਰਿਤਸਰ, 14 ਫਰਵਰੀ (ਦਵਾਰਕਾ ਨਾਥ ਰਾਣਾ)- ਪ੍ਰਜਾਪਤਿ ਬ੍ਰਹਮਕੁਮਾਰੀਜ ਇਸ਼ਵਰ ਵਿਸ਼ਵ ਵਿਧਿਆਲਿਆ ਕੋਟ ਖਾਲਸਾ ਵਲੋਂ 82ਵੀਂ ਸ਼ਿਵਰਾਤਰੀ ਪਰਵ ਬੀ .ਕੇ ਵੀਨਾ ਭੈਨ ਇੰਚਾਰਜ ਕੋਟ ਖਾਲਸਾ ਦੀ ਅਗੁਵਾਈ ਹੇਠ ਬੜ੍ਹੀ ਸਰਧਾ ਅਤੇ ਧੁਮਧਾਮ ਦੇ ਨਾਲ ਮਨਾਇਆ। ਇਸ ਮੋਕੇ ਤੇ ਸਾਰੇ ਬੀ.ਕੇ. ਭੈਨ ਭਰਾਵਾਂ ਸਾਰੇਆਂ ਇੱਕਠੇ ਹੋ ਹਵਾਈ ਗੁਬਾਰੇਆਂ ਦੇ ਨਾਲ ਪਰਮ ਪਿਤਾ ਪਰਮਾਤਮਾ ਸ਼ਿਵ ਦੇ ਦਿੱਤੇ ਹੋਏ ਸ਼ੰਦੇਸ ਵਾਲੇ ਪਰਚਿਆਂ ਨੂੰ ਬੰਨ੍ਹ ਕੇ ਹਵਾ ਵਿੱਚ ਉਡਾਏ। ਇਸ ਮੌਕੇ ’ਤੇ ਸੇਵਾ ਕੇਂਦਰ ਇੰਚਾਰਜ ਬੀ.ਕੇ ਵੀਨਾ ਨੇ ਪਰਮ ਪਿਤਾ ਪਰਮਾਤਮਾ ਸ਼ਿਵ ਦੇ ਦਿੱਤੇ ਹੋਏ ਸ਼ੰਦੇਸ ਨੂੰ ਸਾਰੀਆਂ ਆਤਮਾਵਾਂ ਨੂੰ ਪੜ੍ਹ ਕੇ ਸੁਨਾਇਆ ਕਿ ਪਰਮ ਪਿਤਾ ਪਰਮਾਤਮਾ ਸ਼ਿਵ ਲੇ ਇਹ ਸ਼ੰਦੇਸ ਦਿੱਤਾ ਹੈ ਕਿ ਹਰ ਪਾਸੇ ਫੈਲ ਰਹੇ ਭ੍ਰਸ਼ਟਾਚਾਰ, ਆਰਥਿਕ ਤੰਗੀ, ਵਿਕਾਰਾਂ ਦੇ ਪਾਪਾਚਾਰ, ਅਰਾਜਕਤਾ ਆਦਿ ਤੋਂ ਨਿਰਾਸ਼ ਹੋਕੇ ਦੁੱਖਾਂ ਤੋਂ ਮੁਕਤ ਹੋ ਕੇ, ਸ਼ਾਂਤੀ ਅਤੇ ਖੁਸ਼ੀ ਹਾਸਿਲ ਕਰਣ ਲਈ ਤੁਸੀ ਮੈਂਨੂੰ ਬੁਲਾਇਆ ਹੈ ਅਤੇ ਮੈਂਨੂੰ ਲਬੱਣ ਲਈ ਕੲਂ ਜਪ ਤਪ ਕੀਤੇ, ਮੰਤਰ ਪੜ੍ਹੇ, ਯਗਿਆ ਕੀਤੇ, ਪ੍ਰਾਰਥਨਾਵਾਂ ਕੀਤੀਆ, ਅੰਜਾਨ ਕੀਤੀ, ਵੱਖ-ਵੱਖ ਧਰਮਾਂ ਦੇ ਦਸੇ ਹੋਏ ਤਰੀਕੇ ਕੀਤੇ ਲੇਕਿਨ ਮੇਰੇ ਕੋਲੋ ਦੂਰ ਹੀ ਰਹੇ। ਉਨ੍ਹਾਂ ਨੇ ਅੱਗੇ ਕਿਹਾ ਕਿ ਹੁਣ ਮੈਂ ਸਾਰੇਆਂ ਨੂੰ ਨਿਰੰਕਾਰ ਜੋਤੀ ਸਵਰੂਪ ਪਰਮ ਪਿਤਾ ਸ਼ਿਵ ਪਰਮਾਤਮਾਂ ਪ੍ਰਜਾਪਤਿ ਬ੍ਰਹਮਾ ਦੇ ਸਕਾਰ ਰਾਹੀਂ ਸਾਰੇਆਂ ਨੂੰ ਗਿਆਨ–ਯੋਗ ਦੀ ਸਿਖਿਆ ਦੇ ਕੇ ਇੱਕ ਨਵੀਂ ਦੁਨਿਆਂ ਦੀ ਸਥਾਪਨਾ ਕਰਵਾ ਰਿਹਾ ਹਾਂ ਇਸ ਲਈ ਮੈਂਨੂੰ ਜਾਨੋ ਅਤੇ ਮੇਰੇ ਨਾਲ ਸਬੰਧ ਬਣਾਂ ਕੇ ਮੇਰੀਆਂ ਸਾਰੀਆਂ ਸ਼ਕਤੀਆਂ ਅਤੇ ਗੂਣਾਂ ਤੇ ਅਪਨੇ ਹੱਕ ਜਮਾ ਲਵੋਂ ਸਮਾਂ ਬੜ੍ਹਾ ਹੀ ਘੱਟ ਹੈ ਆਲਸ ਛੱਡੋ ਅਲਬੇਲਾਪੱਨ ਠੀਕ ਨਹੀ ਹੈ ਇਹ ਗੱਲ ਹਮੇਸ਼ਾ ਯਾਦ ਰਖੋ ਜੇ ਅਭੀ ਨਹੀ ਤੋਂ ਕਭੀ ਨਹੀ ਉਮ ਸਾਂਤੀ। ਇਸ ਮੌਕੇ ’ਤੇ ਬੀ.ਕੇ ਵੀਨਾ ਭੈਨ ਇੰਚਾਰਜ ਕੋਟ ਖਾਲਸਾ, ਬੀ.ਕੇ. ਨਰਮਤਾ ਭੈਨ, ਬੀ.ਕੇ.ਰਾਮਪਾਲ ਭਾਈ, ਬੀ.ਕੇ. ਨੇਹਾ ਭੈਨ, ਬੀ.ਕੇ.ਸੁਮਨ ਭੈਨ, ਬੀ.ਕੇ. ਲੱਖਬੀਰ ਭਾਈ, ਬੀ.ਕੇ.ਵਿਨੋਦ ਭਾਈ, ਮੁਕੇਸ਼ ਕੁਮਾਰ, ਸੁਨੀਤਾ ਜੀ, ਯੇਵਿਮ ਸਾਬੀ ਭਾਈ ਭੈਨ ਆਦਿ ਹਾਜ਼ਰ ਸਨ।
ਬ੍ਰਹਮਕੁਮਾਰੀ ਈਸ਼ਵਰ ਵਿਸ਼ਵ ਵਿਦਿਆਲਿਆ ਕੋਟ ਖਾਲਸਾ ਵੱਲੋਂ ਸ਼ਿਵਰਾਤਰੀ ਧੁਮਧਾਮ ਨਾਲ ਮਨਾਈ ਗਈ



