Skip to content
Independent perspectives. Global stories.
BREAKING

ਬਾਬਾ ਬਲਵੰਤ ਸਿੰਘ ਹਸਪਤਾਲ ਟਾਂਡਾ ਸੇਵਾ ’ਚ ਮੋਹਰੀ

Share this story

ਟਾਂਡਾ ਉੜਮੁੜ, 14 ਫਰਵਰੀ (ਬਲਵੰਤ ਸਿੰਘ)- ਬਾਬਾ ਬਲਵੰਤ ਸਿੰਘ ਮੈਮੋਰੀਅਲ ਹਸਪਤਾਲ ਲੋੜਵੰਦ ਮਰੀਜਾ ਲਈ ਜਿਥੇ ਸੇਵਾ ਤੇ ਸਿਹਤ ਦੇ ਖੇਤਰ ਚ ਇਕ ਵੱਢਮੁੱਲਾ ਯੋਗਦਾਨ ਪਾ ਰਿਹਾ ਹੈ ਉਥੇ ਹਜਾਰਾ ਮਰੀਜਾਂ ਨੂੰ ਹੁਣ ਤੱਕ ਅੱਖਾਂ ਦੀ ਨਵੀ ਰੋਸਨੀ ਦੇ ਚੁੱਕਾ ਹੈ।ਇਨਾਂ ਵਿਚਕਾਰਾ ਦਾ ਪ੍ਰਗਟਾਵਾ ਅੱਜ ਸੰਤ ਬਾਬਾ ਗੁਰਦਿਆਲ ਸਿੰਘ ਨੇ ਰੋਟਰੀ ਕਲੱਬ ਤੇ ਬਾਬਾ ਬਲਵੰਤ ਸਿੰਘ ਹਸਪਤਾਲ ਵਲੋਂ ਲਗਾਏ ਮਾਸਟਰ ਪਿਆਰਾ ਸਿੰਘ ਯਾਦਗਾਰੀ ਅੱਖਾ ਦੇ ਕੈਪ ਦੀ ਸਮਾਪਤੀ ਉਪਰੰਤ ਕਰੀਬ 40 ਮਰੀਜਾਂ ਦੇ ਸਫਲ ਅਪ੍ਰੇਸ਼ਨ ਕਰ ਉਨਾਂ ਨੂੰ ਸਿਹਤਤਾਬ ਹੋਣ ਮਗਰੋਂ ਵਿਦਾਇਗੀ ਦਿੰਦੇ ਕਿਹਾ। ਇਸ ਮੋਕੇ ਮਰੀਜ਼ਾ ਨੂੰ ਜਿਥੇ ਡਾ ਬਲਵਿੰਦਰਜੀਤ ਸਿੰਘ ਤੇ ਡਾ ਨੱਛਤਰ ਸਿੰਘ ਦੀ ਅਧਾਰਿਤ ਟੀਮ ਵਲੋਂ ਮਰੀਜਾ ਦੀ ਸਰਜਰੀ ਕਰਕੇ ਨਵੇਂ ਲੈਨਜ਼ ਪਾ ਕੇ ਫਰੀ ਦਵਾਇਆ ਤੇ ਐਨਕਾਂ ਆਦਿ ਭੇਂਟ ਕੀਤੀਆਂ ਗਈਆ ਉਥੇ ਸੰਤ ਬਾਬਾ ਗੁਰਦਿਆਲ ਸਿੰਘ ਨੇ ਮਨੁੱਖਤਾ ਦੇ ਭਲੇ ਹਿਤ ਕੀਤੇ ਜਾਣ ਵਾਲੇ ਕਾਰਜਾਂ ਚ ਕੇ ਯੋਗਦਾਨ ਪਾਉਣ ਲਈ ਕਿਸੇ ਇਸ ਮੌਕੇ ਜੱਥੇਦਾਰ ਹਰਮੇਲ , ਪ੍ਰਕਾਸ ਸਿੰਘ, ਪ੍ਰੋਫ. ਮਨਪ੍ਰੀਤ ਕੌਰ, ਕੁਲਵਿੰਦਰ ਸਿੰਘ, ਡਾ ਸਤਪਾਲ ਸਿੰਘ, ਮਸ਼ੀਲ ਗਰੋਵਰ, ਚੋਧਰੀ ਦਵਿੰਦਰ ਪਾਲ, ਅਸ਼ਵਨੀ ਕੁਮਾਰ, ਡਾ. ਨਛੱਤਰ ਸਿੰਘ ਤੇ ਹੋਰ ਕਈ ਪ੍ਰੰਬਧਕ ਹਾਜ਼ਿਰ ਹੋਏ।

WRITTEN BY