Skip to content
Independent perspectives. Global stories.
BREAKING

ਪਾਲਾ ਸਿੰਘ ਬਣੇ ਸੀਨੀਅਰ ਕਾਂਸਟੇਬਲ

Share this story

ਫਰੀਦਕੋਟ, 14 ਫਰਵਰੀ (ਗੁਰਜੀਤ ਰੋਮਾਣਾ)- ਫਰੀਦਕੋਟ ਜ਼ਿਲ੍ਹੇ ਦੇ ਸੀ ਆਈ ਏ ਸਟਾਫ ਵਿਚ ਕਾਸਟੇਬਲ ਵਜੋਂ ਸੇਵਾਂਵਾਂ ਨਿਭਾਅ ਰਹੇ ਪਾਲਾ ਸਿੰਘ ਨੂੰ ਸੀਨੀਅਰ ਕਾਂਸਟੇਬਲ ਵਜੋਂ ਤਰਕੀ ਦਿਤੀ ਗਈ ਹੈ, ਜ਼ਿਲ੍ਹਾ ਫਰੀਦਕੋਟ ਦੇ ਐਸ ਐਸ ਪੀ ਡਾ ਨਾਨਕ ਸਿੰਘ ਅਤੇ ਐਸ ਪੀ ਹੈਡ ਕੁਆਟਰ ਸ੍ਰੀ ਦੀਪਕ ਪਾਰਿਕ ਨੇ ਪਾਲਾ ਸਿੰਘ ਨੂੰ ਵਧਾਈ ਦਿਤੀ ਅਤੇ ਆਪਣੀ ਡਿਊਟੀ ਹੋਰ ਤਨਦੇਹੀ ਨਾਲ ਨਿਭਾਉਣ ਲਈ ਆਦੇਸ਼ ਦਿਤੇ, ਇਸ ਮੌਕੇ ਫਰੀਦਕੋਟ ਸੀ ਆਈ ਏ ਸਟਾਫ ਵਿਚ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਕਾਂਸਟੇਬਲ ਪਾਲਾ ਸਿੰਘ ਨੂੰ ਐਸ ਪੀ ਹੈਡ ਕੁਆਰਟਰ ਦੀਪਕ ਪਾਰਿਕ ਆਈ ਪੀ ਐਸ ਫਰੀਦਕੋਟ ਅਤੇ ਸੀ ਆਈ ਸਟਾਫ ਦੇ ਇੰਚਾਰਜ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਭਾਟੀ ਨੇ ਤਰਕੀ ਦੀਆਂ ਫੀਤੀਆਂ ਲਗਾਈਆਂ,ਇਸ ਸਮੇਂ ਪਾਲਾ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੀਆਂ ਸੇਵਾਂਵਾਂ ਹੋਰ ਤਨਦੇਹੀ ਨਾਲ ਨਿਭਾਉਣਗੇ, ਇਸ ਮੌਕੇ ਸੀ ਆਈ ਸਟਾਫ ਦੇ ਮੁਖ ਮੁਨਸ਼ੀ ਜਗਸੀਰ ਸਿੰਘ ਮਲਣ ਅਤੇ ਸਮੂਹ ਸਟਾਫ ਹਾਜਿਰ ਸੀ।

WRITTEN BY