ਫਰੀਦਕੋਟ, 13 ਫ਼ਰਵਰੀ (ਗੁਰਜੀਤ ਰੋਮਾਣਾ)- ਡਿਪਟੀ ਕਮਿਸ਼ਨਰ ਸ਼੍ਰੀ ਰਾਜੀਵ ਪਰਾਸ਼ਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਜ਼ਿਲਾ ਫਰੀਦਕੋਟ ਵਿਚ ਸਾਲ 2017-18 ਦੌਰਾਨ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜ਼ਗਾਰ ਗਾਰੰਟੀ ਯੋਜਨਾ ਤਹਿਤ ( ਮਗਨਰੇਗਾ ) ਤਕਰੀਬਨ 19.46 ਕਰੋੜ ਰੁਪਏ ਦੇ ਮਗਨਰੇਗਾ ਸਕੀਮ ਅਧੀਨ ਕੰਮ ਕਰਵਾਏ ਗਏ। ਜਿਸ ਵਿਚ ਛਪੜਾਂ ਵਿਚੋਂ ਸਿਲਟ ਕਢਣਾ, ਕਚੀਆਂ ਗਲੀਆਂ ਤੇ ਖੜਵੰਜਾਂ ਲਗਵਾਉਣਾ, ਖਾਲਿਆਂ ਵਿਚੋਂ ਮਿਟੀ ਕਢਣਾ, ਸੜਕ ਕਿਨਾਰੇ ਬਰਮ ਬਨਾਉਣਾ, ਨਹਿਰਾਂ ਵਿਚੋਂ ਸਿਲਟ ਕਢਣਾ, ਡਰੇਨਾਂ ਦੀ ਸਫ਼ਾਈ, ਪੌਦਿਆਂ ਦੀ ਲਵਾਈ, ਫਿਲਟਰ ਮੰਡੀਆਂ ਦੀ ਸਫ਼ਾਈ ( ਵਾਟਰ ਵਰਕਸ ) ਆਦਿ ਮੁਖ ਤੌਰ ਤੇ ਸ਼ਾਮਿਲ ਹਨ,ਮਗਨਰੇਗਾ ਜ਼ਿਲਾ ਫਰੀਦਕੋਟ ਵਿਚ ਸਾਲ 2008 ਵਿਚ ਲਾਗੂ ਕੀਤੀ ਗਈ ਸੀ। ਜਿਸ ਦਾ ਮੁਖ ਉਦੇਸ਼ ਪੇਂਡੂ ਖੇਤਰ ਦੇ ਅਕੁਸ਼ਲ ਮਜ਼ਦੂਰਾਂ ਨੂੰ 100 ਦਿਨਾਂ ਦਾ ਯਕੀਨੀ ਰੋਜ਼ਗਾਰ ਦੇਣਾ ਹੈ ਅਤੇ ਪੇਂਡੂ ਖੇਤਰਾਂ ਦੀ ਨੁਹਾਰ ਨੂੰ ਬਦਲਣਾ ਹੈ। ਉਨਾਂ ਦਸਿਆ ਕਿ ਵਿਹਲੇ ਸਮੇਂ ਮਗਨਰੇਗਾ ਵਿਚ ਦਿਹਾੜੀ ਕਰਨ ਨਾਲ ਲੇਬਰ ਆਰਥਿਕ ਪਖੋਂ ਮਜ਼ਬੂਤ ਹੁੰਦੀ ਹੈ ਜਿਸ ਨਾਲ ਭਾਰਤ ਦੀ ਅਰਥ ਵਿਵਸਥਾ ਵਿਚ ਵਾਧਾ ਹੁੰਦਾ ਹੈ।ਸ਼੍ਰੀ ਪਰਾਸ਼ਰ ਨੇ ਦਸਿਆ ਕਿ ਜ਼ਿਲਾ ਫਰੀਦਕੋਟ ਵਿਚ 42239 ਜਾਬ ਕਾਰਡ ਬਣਾਏ ਗਏ ਉਨ੍ਹਾਂ ਨੂੰ ਨਜ਼ਦੀਕ ਹੀ ਰੁਜ਼ਗਾਰ ਉਪਲਬਧ ਕਰਵਾਇਆ ਗਿਆ।ਮਗਨਰੇਗਾ ਮਜ਼ਦੂਰਾਂ ਨੂੰ ਅਦਾਇਗੀ ਈ.ਐਫ.ਐਮ.ਐਸ ਸਿਸਟਮ ਰਾਹੀਂ ਸਿਧੇ ਉਨਾਂ ਦੇ ਖਾਤਿਆਂ ਵਿਚ ਜਮ੍ਹਾਂ ਕਰਵਾਈ।
2017-18 ਦੌਰਾਨ ਜ਼ਿਲ੍ਹਾ ਫਰੀਦਕੋਟ ਵਿੱਚ ਮਗਨਰੇਗਾ ਅਧੀਨ 19.46 ਕਰੋੜ ਦੇ ਕੰਮ ਕਰਵਾਏ : ਡੀ.ਸੀ. ਪਰਾਸ਼ਰ



