Skip to content
Independent perspectives. Global stories.
BREAKING

ਫਗਵਾੜਾ ਪੁਲਿਸ ਨੇ ਗੰਨ ਕਲਚਰ ਦੇ ਖਾਤਮੇ ਲਈ ਗਾਇਕਾਂ ਤੋਂ ਸਹਿਯੋਗ ਮੰਗਿਆ

Share this story

ਫਗਵਾੜਾ, 13 ਫਰਵਰੀ (ਪਰਵਿੰਦਰ ਜੀਤ ਸਿੰਘ)- ਪੰਜਾਬ ਸਰਕਾਰ ਵਲੋਂ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਚੰਡੀਗੜ੍ਹ ਅਤੇ ਸ੍ਰੀ ਨਿਰਲਭ ਕਿਸ਼ੋਰ ਆਈ.ਪੀ.ਐਸ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਮੁਹਿੰਮ ਤਹਿਤ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਵਾਲੇ ਗਾਇਕਾਂ ਅਤੇ ਗੈਂਗਸਟਰਾਂ/ਅਪਰਾਧੀਕ ਅਨਸਰਾਂ ਨੂੰ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਮੀਟਿੰਗ ਕਰ ਅਪਰਾਧ ਤੇ ਕਾਬੂ ਕਰਨ ਦੀ ਕੋਸ਼ੀਸ਼ ਕੀਤੀ ਜਾ ਰਹੀ ਹੈ। ਇਸੇ ਤਹਿਤ ਐਸ ਪੀ ਫਗਵਾੜਾ ਪਰਮਿੰਦਰ ਸਿੰਘ ਭੰਡਾਲ ਵੱਲੋਂ ਸਬ ਡਵੀਜਨ ਫਗਵਾੜਾ ਵਿਚ ਸਰਗਰਮ ਗੈਂਗਸਟਰਾਂ/ਅਪਰਾਧੀ ਗਤੀਵਿਧੀਆ ਵਿਚ ਸ਼ਾਮਿਲ ਅਪਰਾਧੀਕ ਲੋਕਾਂ ਅਤੇ ਉਨਹਾਂ ਦੇ ਰਿਸ਼ਤੇਦਾਰਾਂ ਨੂੰ ਮਿਲ ਕੇ ਸਮਜਾਇਆ ਕੇ ਜੇਕਰ ਕੋਈ ਵੀ ਅਪਰਾਧੀ ਅਪਰਾਧਿਕ ਜਿੰਦਗੀ ਛਡ ਭਵਿਖ ਵਿਚ ਆਮ ਨਾਗਰੀਕ ਜਿਹੀ ਜਿੰਦਗੀ ਬਤੀਤ ਕਰਨਾ ਚਾਹੁੰਦੇ ਹਨ ਤਾਂ ਪੁਲਿਸ ਵਲੋਂ ਉਹਨਾਂ ਨੂੰ ਪੂਰਾ ਸਹਿਯੋਗ ਦਿਤਾ ਜਾਵੇਗਾ।ਗਾਇਕਾ ਦੇ ਨਾਲ ਹੋਈ ਮੀਟਿੰਗ ਵਿਚ ਬੂਟਾ ਮੁਹੰਮਦ , ਫਿਰੋਜ ਖਾਨ ਅਤੇ ਨਛਤਰ ਗਿਲ ਸ਼ਾਮਿਲ ਹੋਏ।ਜਿੰਨ੍ਹਾਂ ਨੂੰ ਗਾਇਕੀ ਵਿੱਚ ਚੱਲ ਰਿਹਾ “ਗੰਨ ਕਲਚਰ” ਖਤਮ ਕਰਨ ਲਈ ਉਹਨਾਂ ਪਾਸੋਂ ਸਹਿਯੋਗ ਦੀ ਮੰਗ ਕੀਤੀ ਗਈ , ਜਿੰਨਾਂ ਨੇ ਦਸਿਆ ਕਿ ਉਹਨਾਂ ਵਲੋਂ ਹਥਿਆਰਾਂ ਦੀ ਨੁਮਾਇਸ਼ ਕਰਦੇ ਗਾਣਿਆਂ ਤੋਂ ਨੌਜਵਾਨ ਬਹੁਤ ਪ੍ਰਭਾਵਿਤ ਹੁੰਦੇ ਹਨ ਅਤੇ ਭਵਿਖ ਵਿਚ ਮਾੜੇ ਕੰਮ ਨੂੰ ਅੰਜਾਮ ਦਿੰਦੇ ਹਨ। ਉਕਤ ਕਲਾਕਾਰਾਂ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਭਵਿਖ ਵਿਚ ਅਜਿਹੇ ਗਾਣੇ ਨਹੀ ਗਾਉਣਗੇ ਅਤੇ ਆਪਣੇ ਸਹਿਯੋਗੀ ਕਲਾਕਾਰਾਂ ਨੂੰ ਵੀ ਇਹ ਸੰਦੇਸ਼ ਪਹੁੰਚਾਉਣਗੇ।

WRITTEN BY