Skip to content
Independent perspectives. Global stories.
BREAKING

ਸ. ਮਾਨ ਵੱਲੋਂ ਸੰਤ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ’ਤੇ ਪਹੁੰਚੀਆਂ ਸੰਗਤਾਂ ਅਤੇ ਪਾਰਟੀ ਜਥੇਦਾਰਾਂ ਦਾ ਧੰਨਵਾਦ

Share this story

ਫ਼ਤਹਿਗੜ੍ਹ ਸਾਹਿਬ, 13 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-“ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਜੋ 71ਵਾਂ ਜਨਮ ਦਿਹਾੜਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਦੀਵਾਨ ਟੋਡਰਮਲ ਹਾਲ ਵਿਚ ਸਮੁਚੀ ਕੌਮ ਵਲੋਂ ਪੂਰਨ ਸਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ ਹੈ, ਉਸ ਵਿਚ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਦਿਲੀ, ਚੰਡੀਗੜ੍ਹ, ਰਾਜਸਥਾਂਨ ਆਦਿ ਸੂਬਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਆਪੋ-ਆਪਣੇ ਵਹੀਕਲਜ਼ ਅਤੇ ਸਾਧਨਾਂ ਰਾਹੀ ਇਸ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਪਹੁੰਚੇ ਹਨ ਅਤੇ ਜਿਨ੍ਹਾਂ ਜ਼ਿਲ੍ਹਾ ਜਥੇਦਾਰ ਸਾਹਿਬਾਨ, ਸਰਕਲ ਪ੍ਰਧਾਨ, ਅਹੁਦੇਦਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਨ੍ਹਾਂ ਸੰਗਤਾਂ ਨੂੰ ਲਿਆਉਣ ਲਈ ਉਚੇਚੇ ਤੌਰ ਤੇ ਕੌਮੀ ਜਿੰਮੇਵਾਰੀ ਨਿਭਾਈ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਨ੍ਹਾਂ ਸਭਨਾਂ ਸਿਖ ਕੌਮ ਨਾਲ ਤੇ ਦੂਸਰੀਆ ਕੌਮਾਂ ਨਾਲ ਸੰਬੰਧਤ ਸੰਗਤਾਂ ਤੇ ਉਪਰੋਕਤ ਪਾਰਟੀ ਅਹੁਦੇਦਾਰਾਂ ਦਾ ਜਿਥੇ ਤਹਿ ਦਿਲੋਂ ਧੰਨਵਾਦੀ ਹੈ, ਉਥੇ ਇਹ ਵੀ ਉਮੀਦ ਕਰਦਾ ਹੈ ਕਿ ਉਹ ਸਮੇਂ-ਸਮੇਂ ਤੇ ਪਾਰਟੀ ਵਲੋਂ ਦਿਤੇ ਜਾਣ ਵਾਲੇ ਪ੍ਰੋਗਰਾਮਾਂ ਵਿਚ ਵੀ ਇਸੇ ਤਰ੍ਹਾਂ ਆਪਣੀਆ ਜਿੰਮੇਵਾਰੀਆ ਨਿਭਾਉਦੇ ਰਹਿਣਗੇ।
ਇਹ ਧੰਨਵਾਦ ਅਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਚੇਚੇ ਤੌਰ ਤੇ ਇਸ ਮਹਾਨ ਦਿਹਾੜੇ ‘ਤੇ ਪਹੁੰਚਣ ਵਾਲੀਆ ਸੰਗਤਾਂ ਦਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਸੰਬੰਧਤ ਹਰ ਪਿੰਡ ਤੇ ਸ਼ਹਿਰ ਪਧਰ ਦੇ ਅਹੁਦੇਦਾਰ, ਜ਼ਿਲ੍ਹਾ ਜਥੇਦਾਰਾਂ, ਸਰਕਲ ਪ੍ਰਧਾਨਾਂ, ਸਮੁਚੀ ਪਾਰਟੀ ਅਤੇ ਸਮੁਚੀ ਸਿਖ ਕੌਮ ਦਾ ਉਚੇਚੇ ਤੌਰ ਤੇ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਨੇ ਅਗੇ ਚਲਕੇ ਕਿਹਾ ਕਿ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਸ. ਜਗੀਰ ਸਿੰਘ, ਹੈਡ ਗ੍ਰੰਥੀ ਸਾਹਿਬ ਅਤੇ ਸਮੁਚੇ ਸਟਾਫ਼ ਵਲੋਂ ਆਪਣੀ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਵਲੋਂ ਸਹਿਯੋਗ ਕਰਨ ਦੀ ਮਿਲੀ ਹਦਾਇਤ ਉਤੇ ਅਤੇ ਕੌਮੀ ਜਿੰਮੇਵਾਰੀ ਸਮਝਦੇ ਹੋਏ ਜੋ ਨਿਘਾ ਸਹਿਯੋਗ ਦਿਤਾ ਗਿਆ ਹੈ, ਜਿਸ ਸਰਧਾ ਤੇ ਸਤਿਕਾਰ ਨਾਲ ਆਉਣ ਵਾਲੀਆ ਸੰਗਤਾਂ ਦੇ ਲਈ ਬਹੁਤ ਹੀ ਅਛਾ ਗੁਰੂ ਦਾ ਲੰਗਰ ਤਿਆਰ ਕਰਕੇ ਛਕਾਇਆ ਗਿਆ ਅਤੇ ਉਨ੍ਹਾਂ ਦੇ ਰਹਿਣ ਲਈ ਉਚੇਚਾ ਪ੍ਰਬੰਧ ਕੀਤਾ ਗਿਆ, ਉਸ ਲਈ ਵੀ ਅਸੀਂ ਧੰਨਵਾਦੀ ਹਾਂ। ਸ. ਮਾਨ ਨੇ ਸਮੁਚੇ ਕੌਮਾਂਤਰੀ ਪਧਰ ਦੇ ਟੀਵੀ ਚੈਨਲਾਂ ਚੰਡੀਗੜ੍ਹ, ਪਟਿਆਲਾ, ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਪ੍ਰੈਸ ਨਾਲ ਸੰਬੰਧਤ ਸਤਿਕਾਰਯੋਗ ਨੁਮਾਇੰਦਿਆ ਦਾ ਵੀ ਇਸ ਲਈ ਧੰਨਵਾਦ ਕੀਤਾ ਕਿ ਉਹ ਸਾਡੀ ਪਾਰਟੀ ਦੇ ਮੁਖ ਬੁਲਾਰੇ ਸ. ਇਕਬਾਲ ਸਿੰਘ ਟਿਵਾਣਾ, ਸਿਆਸੀ ਤੇ ਮੀਡੀਆ ਸਲਾਹਕਾਰ ਨੂੰ ਅਜਿਹੇ ਸਮਿਆਂ ਤੇ ਪਹਿਲੇ ਵੀ ਸਹਿਯੋਗ ਦਿੰਦੇ ਆ ਰਹੇ ਹਨ ਅਤੇ ਦਿੰਦੇ ਹੋਏ ਇਸ ਸਮਾਗਮ ਸਮੇਂ ਵੀ ਸਾਡੀ ਕੌਮੀ ਆਵਾਜ਼ ਨੂੰ ਬਾਹਰਲੇ ਮੁਲਕਾਂ, ਬਾਹਰਲੇ ਸੂਬਿਆਂ ਵਿਚ ਸਿਧਾ ਪ੍ਰਸ਼ਾਰਨ ਕਰਨ ਵਿਚ ਮੁਖ ਭੂਮਿਕਾ ਨਿਭਾਈ ਹੈ । ਸ. ਮਾਨ ਨੇ ਬੀਬੀ ਕੰਵਲਪ੍ਰੀਤ ਕੌਰ ਬਰਾੜ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ, ਬੀਬੀ ਅਲਕਾ ਮੀਨਾ ਆਈ.ਪੀ.ਐਸ, ਐਸ.ਐਸ.ਪੀ. ਫ਼ਤਹਿਗੜ੍ਹ ਸਾਹਿਬ ਵਲੋਂ ਅਮਨ ਕਾਨੂੰਨ ਦੀ ਵਿਵਸਥਾਂ ਨੂੰ ਕਾਇਮ ਰਖਣ ਲਈ ਆਪਣੇ ਅਧਿਕਾਰੀਆਂ ਦੀਆਂ ਲਗਾਈਆ ਡਿਊਟੀਆ ਲਈ ਜਿਥੇ ਧੰਨਵਾਦ ਕੀਤਾ, ਉਥੇ ਮੌਕੇ ਤੇ ਜਿੰਮੇਵਾਰੀ ਨਾਲ ਸਾਰੇ ਪ੍ਰਬੰਧ ਨੂੰ ਸਹੀ ਰਖਣ ਲਈ ਸ. ਹਰਪਾਲ ਸਿੰਘ ਐਸ.ਪੀ., ਡਾ. ਰਵਜੋਤ ਕੌਰ ਗਰੇਵਾਲ ਆਈ.ਪੀ.ਐਸ. ਡੀ.ਐਸ.ਪੀ. ਅਤੇ ਸ. ਦਲਜੀਤ ਸਿੰਘ ਖਖ ਡੀ.ਐਸ.ਪੀ. ਆਦਿ ਅਫ਼ਸਰਾਨ ਦਾ ਵੀ ਉਚੇਚੇ ਤੌਰ ’ਤੇ ਧੰਨਵਾਦ ਕੀਤਾ। ਸ. ਮਾਨ ਦਾ ਇਹ ਬਿਆਨ ਪਾਰਟੀ ਦੇ ਮੁਖ ਦਫ਼ਤਰ ਤੋਂ ਸ. ਇਕਬਾਲ ਸਿੰਘ ਟਿਵਾਣਾ, ਮੁਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਵੱਲੋਂ ਜਾਰੀ ਕੀਤਾ ਗਿਆ।

WRITTEN BY