Skip to content
Independent perspectives. Global stories.
BREAKING

ਤੇਜ਼ ਰਫਤਾਰ ਆਲਟੋ ਮੋੜ ਤੋਂ ਪਲਟੀ

Share this story

ਕਾਹਨੂੰਵਾਨ, 13 ਫਰਵਰੀ (ਡਾ. ਜਸਪਾਲ ਸਿੰਘ ਭਿੱਟੇਵੱਡ)- ਬੀਤੀ ਰਾਤ ਕਸਬੇ ਨੇੜੇ ਚਕ ਸ਼ਰੀਫ ਰੋਡ ਤੇ ਇਕ ਤੇਜ ਰਫਤਾਰ ਆਲਟੋ ਕਾਰ ਇਕ ਤਿਖੇ ਮੋੜ ਤੋਂ ਆਪਣਾ ਸੰਤੁਲਣ ਖੋਹਣ ਤੋਂ ਬਾਅਦ ਸੜਕ ਕਿਨਾਰੇ ਪਲਟ ਗਈ। ਮੌਕੇ ਤੋਂ ਇਕਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਸਲੋਪੁਰ ਤੋਂ ਚਲ ਕੇ ਕਾਹਨੂੰਵਾਨ ਦੀ ਤਰਫ ਆ ਰਹੀ ਆਲਟੋ ਕਾਰ ਪੀਬੀ 06 ਏਪੀ 7378 ਕਸਬੇ ਦੇ ਨੇੜਲੀਆਂ ਦੁਕਾਨਾਂ ਨੇਰੇ ਚਕ ਸ਼ਰੀਫ ਰੋਡ ਉਤੇ ਇਕ ਤਿਖੇ ਮੋੜ ਤੋਂ ਮੁੜਦੇ ਸਮੇਂ ਪਲਟ ਗਈ। ਇਸ ਵਿਚ ਸਵਾਰ ਤਿੰਨ ਦੇ ਕਰੀਬ ਨੌਜਵਾਨਾਂ ਨੂੰ ਹਾਦਸੇ ਦੌਰਾਨ ਸਟਾ ਲਗੀਆਂ ਮੌਕੇ ਤੇ ਪਹੁੰਚੇ ਰਾਹਗੀਰਾਂ ਨੇ ਇਹਨਾਂ ਨੌਜਵਾਨਾਂ ਨੂੰ ਕਾਰ ਵਿਚੋਂ ਬਾਹਰ ਕਢਿਆ। ਨੌਜਵਾਨਾਂ ਵਲੋਂ ਸੀਟ ਬੈਲਟਾਂ ਲਗਾਈਆਂ ਹੋਣ ਕਾਰਨ ਉਹਨਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਹਾਦਸੇ ਦੇ ਸ਼ਿਕਾਰ ਨੌਜਵਾਨਾਂ ਨੂੰ ਨਜਦੀਕੀ ਰਿਸ਼ਤੇਦਾਰਾਂ ਨੇ ਮੌਕੇ ਉਤੇ ਪਹੁੰਚ ਕੇ ਉਹਨਾਂ ਦੀ ਸਾਂਭ ਸੰਭਾਲ ਕੀਤੀ।ਗੌਰਤਲਬ ਹੈ ਕਿ ਇਸ ਮੋੜ ਉਤੇ ਕਈ ਹਾਦਸੇ ਵਾਪਰ ਚੁਕੇ ਹਨ।

WRITTEN BY