ਵਾਰਾਨਸੀ- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਸੀ.ਐੈਮ. ਗੁਲਾਮ ਨਬੀ ਆਜ਼ਾਦ ਨੇ ਸੁੰਜਵਾਂ ਹਮਲੇ ਦੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਛਾਤੀ 56 ਇੰਚ ਦੀ ਹੈ, ਇਹ ਇਕ ਝੂਠਾ ਦਾਅਵਾ ਹੈ।ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਹੁਣ ਤਕ ਦੀ ਸਭ ਤੋਂ ਕਮਜ਼ੋਰ ਸਰਕਾਰ ਹੈ। ਦਸਣਾ ਚਾਹੁੰਦੇ ਹਾਂ ਕਿ ਸੁੰਜਵਾਂ ਫਿਦਾਇਨ ਹਮਲੇ ’ਚ 6 ਜਵਾਨ ਸ਼ਹੀਦ ਹੋ ਗਏ ਹਨ, ਜਦੋਂਕਿ ਇਕ ਸਿਵਲ ਨਾਗਰਿਕ ਦੀ ਮੌਤ ਵੀ ਹੋ ਗਈ ਹੈ।ਗੁਲਾਮ ਨਬੀ ਅਜ਼ਾਦ ਨੇ ਕਿਹਾ ਕਿ ਪਹਿਲਾਂ ਦੀ ਸਰਕਾਰਾਂ ਦੇ ਕਾਰਜਕਾਲ ’ਚ ਜੰਮੂ-ਕਸ਼ਮੀਰ ’ਚ ਇੰਨੇ ਅੱਤਵਾਦੀ ਹਮਲੇ ਨਹੀਂ ਹੁੰਦੇ ਸਨ।ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ’ਚ ਸਭ ਤੋਂ ਵਧ ਅੱਤਵਾਦੀ ਹਮਲੇ ਹੋਏ ਹਨ ਅਤੇ ਇਥੋ ਤਕ ਗਲ ਹੈ ਕਿ ਉਸ ਦੀ 56 ਇੰਚ ਦੀ ਛਾਤੀ ਤਾਂ ਅਸਲੀਅਤ ‘ਚ ਕਾਗਜ਼ੀ ਹੈ।
ਮੋਦੀ ਸਰਕਾਰ ਹੁਣ ਤੱਕ ਦੀ ਸਭ ਤੋਂ ਕਮਜ਼ੋਰ ਸਰਕਾਰ : ਆਜ਼ਾਦ



