Skip to content
Independent perspectives. Global stories.
BREAKING

2019 ’ਚ ਜਿੱਤੇ ਤਾਂ ਜੀ.ਐਸ.ਟੀ. ਨਿਯਮਾਂ ’ਚ ਕਰਾਂਗੇ ਬਦਲਾਅ : ਰਾਹੁਲ ਗਾਂਧੀ

Share this story

ਨੋਟਬੰਦੀ ਆਰ.ਬੀ.ਆਈ. ਜਾਂ ਜੇਤਲੀ ਦਾ ਨਹੀਂ ਆਰ.ਐਸ.ਐਸ. ਦਾ ਫੈਸਲਾ ਸੀ

ਕਲਬੁਰਗੀ (ਕਰਨਾਟਕਾ), 13 ਫਰਵਰੀ- ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਕੇਂਦਰ ’ਚ ਹੁਕਮਰਾਨ ਭਾਰਤੀ ਜਨਤਾ ਪਾਰਟੀ ’ਤੇ ਤਿੱਖਾ ਹਮਲਾ ਬੋਲਦੇ ਹੋਏ ਆਖਿਆ ਹੈ ਕਿ ਭਾਜਪਾ ਅਤੇ ਉਸ ਨੂੰ ਵਿਚਾਰਧਾਰਕ ਅਗਵਾਈ ਦੇਣ ਵਾਲੀ ਆਰਐਸਐਸ ਭਾਰਤ ਵਿੱਚ ਵੱਖ-ਵੱਖ ਸੰਸਥਾਵਾਂ ’ਤੇ ਕਬਜ਼ੇ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਨੋਟਬੰਦੀ ਦਾ ਫੈਸਲਾ ਰਿਜ਼ਰਵ ਬੈਂਕ ਜਾਂ ਕੇਂਦਰੀ ਵਿੱਤ ਮੰਤਰੀ ਸ੍ਰੀ ਅਰਣ ਜੇਤਲੀ ਦਾ ਨਹੀਂ ਸੀ, ਸਗੋਂ ਇਸ ਦੀ ਸਲਾਹ ਸਰਕਾਰੀ ਨੀਤੀਆਂ ਵਿੱਚ ਦਖਲ ਦੇ ਰਹੀ ਆਰਐਸਐਸ ਨੇ ਦਿੱਤੀ ਸੀ। ਸ੍ਰੀ ਰਾਹੁਲ ਗਾਂਧੀ ਕਰਨਾਟਕਾ ਦੇ ਚਾਰ ਰੋਜ਼ਾ ਦੌਰੇ ’ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਮੰਗਲਵਾਰ ਨੂੰ ਪੇਸ਼ੇਵਰ ਅਤੇ ਕਾਰੋਬਾਰੀ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਦੇ ਹਰ ਮੰਤਰਾਲੇ ਵਿੱਚ ਆਰਐਸਐਸ ਦਾ ਇੱਕ-ਇੱਕ ਓਐਸਡੀ ਕੇਂਦਰੀ ਮੰਤਰੀਆਂ ਨਾਲ ਕੰਮ ਕਰ ਰਿਹਾ ਹੈ। ਕੋਈ ਵੀ ਮੰਤਰੀ ਆਪਣੇ ਤੌਰ ’ਤੇ ਕੰਮ ਨਹੀਂ ਕਰ ਰਿਹਾ ਸਗੋਂ ਉਸ ਨੂੰ ਆਰਐਸਐਸ ਦੀਆਂ ਹਦਾਇਤਾਂ ਮੁਤਾਬਿਕ ਕੰਮ ਕਰਨਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਯੋਜਨਾ ਕਮਿਸ਼ਨ ਨੂੰ ਭੰਗ ਕਰਕੇ ਨੀਤੀ ਆਯੋਗ ਬਣਾਇਆ ਗਿਆ ਜਿਸ ਵਿੱਚ ਆਰਐਸਐਸ ਦੇ ਬੰਦੇ ਨਿਯੁਕਤ ਕੀਤੇ ਗਏ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਕਾਂਗਰਸ 2019 ਦੌਰਨ ਸੱਤਾ ਵਿੱਚ ਆਉਂਦੀ ਹੈ ਤਾਂ ਜੀਐਸਟੀ ਨਿਯਮਾਂ ਵਿੱਚ ਤਬਦੀਲੀ ਕੀਤੀ ਜਾਵੇਗੀ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਜ਼ਿਕਰਯੋਗ ਹੈ ਕਿ ਕਰਨਾਟਕਾ ਵਿੱਚ ਇਸ ਸਾਲ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ।

WRITTEN BY