ਅੰਮ੍ਰਿਤਸਰ, 12 ਫਰਵਰੀ (ਦਵਾਰਕਾ ਨਾਥ ਰਾਣਾ)- ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਪ੍ਰਕਾਸ਼ ਦਿਹਾੜ੍ਹੇ ਨੂੰ ਸਮਾਰਪਿਤ ਮਹਾਨ ਕੀਰਤਨ ਦਰਬਾਰ ਦੇ ਆਯੋਜਨ ਦੇ ਮੋਕੇ ਤੇਂ ਯੋਗਾ ਵਿੱਚ ਗੋਲਡ ਮੈਡਲ ਹਾਸਿਲ ਕਰਣ ਵਾਲੀ ਮਿਲਨਪ੍ਰੀਤ ਕੋਰ ਨੂੰ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਹੈਡ ਗ੍ਰੰਥੀ ਸੰਚਖੰਡ ਸ੍ਰੀ ਹਰਮੰਦਿਰ ਸਾਹਿਬ ਜੀ ਅੰਮ੍ਰਿਤਸਰ ਨੇ ਸਨਮਾਨਿਤ ਕੀਤਾ। ਭਾਈ ਮਲਕੀਤ ਸਿੰਘ ਹੈਡ ਗ੍ਰੰਥੀ ਸ੍ਰੀ ਅਕਾਲ ਤੱਖਤ ਸਾਹਿਬ ਜੀ, ਮੁੱਖ ਗ੍ਰੰਥੀ ਭਾਈ ਜਗਦੀਪ ਸਿੰਘ ਗੁਰਦੁਆਰਾ ਹੋਲੀ ਸਿਟੀ ਨੇ ਸਿੰਘ ਸਾਹਿਬਾਨਾਂ ਨੂੰ ਸਨਮਾਨਿਤ ਕੀਤ। ਡਾ: ਹਰਜੋਤ ਸਿੰਘ ਮੱਕੜ੍ਹ, ਡਾ: ਵਿਕਾਸ ਭੰਡਾਰੀ, ਡਾ: ਸ਼ੁਭਾਸ ਵੋਹਰਾ ਦੁੱਖ ਨਿਵਾਰਨ ਹਸਪਤਾਲ ਕਚੈਹਰੀ ਰੋਡ ਅੰਮ੍ਰਿਤਸਰ, ਐਕਸੀਅਨ ਬਾਬੂ ਲਾਲ ਪੰਜਾਬ ਰਾਜ ਬਿਜਲੀ ਬੋਰਡ, ਜਗਤਾਰ ਸਿੰਘ ਐਸ ਐਸ ਪੰਜਾਬ ਰਾਜ ਬਿਜਲੀ ਬੋਰਡ, ਐਡਵੋਕੇਟ ਸ਼ਲਿੰਦਰ ਸ਼ੈਲੀ, ਐਸ ਆਈ ਸਵਿੰਦਰ ਸਿੰਘ ਪੰਜਾਬ ਪੁਲੀਸ, ਏ ਐਸ ਆਈ ਸੁਰਿੰਦਰ ਪਾਲ ਸਿੰਘੰ ਅਤੇ ਅਮਰਜੀਤ ਸਿੰਘ ਹਾਜ਼ਰ ਸਨ।
ਯੋਗਾ ’ਚ ਗੋਲਡ ਮੈਡਲ ਮਿਲਨਪ੍ਰੀਤ ਕੌਰ ਨੂੰ ਕੀਤਾ ਸਨਮਾਨਿਤ



