Skip to content
Independent perspectives. Global stories.
BREAKING

ਆਂਗਨਵਾੜੀ ਵਰਕਰਾਂ ਵੱਲੋਂ ਲਹਿਰਾਗਾਗਾ ’ਚ ਰੋਸ ਮਾਰਚ

Share this story

ਲਹਿਰਾਗਾਗਾ, 12 ਫਰਵਰੀ (ਰਣਜੀਤ ਵਾਲਿਆਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਲਹਿਰਾਗਾਗਾ ਵਲੋ ਸੋਮਵਾਰ ਨੂੰ ਜਿਲ੍ਹਾ ਪ੍ਰਧਾਨ ਬਲਜੀਤ ਕੋਰ ਤੇ ਬਲਾਕ ਪ੍ਰਧਾਨ ਹਰਮੇਸ਼ ਕੋਰ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਦੇ ਸਬੰਧ ਵਿਚ ਪਹਿਲਾਂ ਮਿਉਸਪਲ ਪਾਰਕ ਤੋ ਲੈ ਕੇ ਐਸ .ਡੀ .ਐਮ ਦਫ਼ਤਰ ਤਕ ਰੋਸ ਮੁਜਾਹਰਾ ਕੀਤਾ ਵਾਪਸ ਦੁਆਰਾ ਆ ਕੇ ਬਸ ਸਟੈਡ ਤੇ ਕੁਝ ਸਮੇ ਲਈ ਇਸ ਰੌਸ ਵਜੋ।ਜਾਮ ਲਾ ਦਿਤਾ ਕੇ ਸਾਡੇ ਤੋ ਐਸ .ਡੀ ਐਮ ਨੇ ਮੰਗ ਪਤਰ ਨਹੀ ਲਿਆ ਜਾਮ ਲਾ ਕੇ ਆਵਾਜਾਈ ਰੋਕ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜ ਕੇ ਸਰਕਾਰਾਂ ਖਿਲਾਫ ਨਾਅਰੇਬਾਜ਼ੀ ਕੀਤੀ ਬਲਾਕ ਪ੍ਰਧਾਨ ਨੇ ਕਿਹਾ ਪੰਜਾਬ ਅਤੇ ਕੇਂਦਰ ਸਰਕਾਰ ਵਰਕਰਾਂ ਅਤੇ ਹੈਲਪਰਾਂ ਨੂੰ ਅਖੋ ਪਰੋਖੇ ਕਰੀ ਬੈਠੀ ਹੈ ਉਨ੍ਹਾਂ ਦਾ ਮਾਣਭਤਾ ਨਹੀ ਵਧਾਇਆ ਜਾ ਰਿਹਾ ਯੂਨੀਅਨ ਆਗੂਆਂ ਨੇ ਕਿਹਾ ਕੇ ਪੰਜਾਬ ਸਰਕਾਰ ਵਰਕਰਾਂ/ਹੈਲਪਰਾਂ ਨੂੰ ਦਿਲੀ ਸਰਕਾਰ ਦੀ ਤਰ੍ਹਾਂ ਮਾਣਭਤਾ ਦੇਵੇ ਅਤੇ ਪ੍ਰੀ ਪ੍ਰਾਇਮਰੀ ਜਮਾਤਾਂ ਵਿਚ ਦਾਖਲ ਕੀਤੇ ਬਚੇ ਆਂਗਣਵਾੜੀ ਸੈਟਰਾਂ ਵਿਚ ਵਾਪਸ ਭੇਜੇ ਜਾਣ ਵਰਕਰਾਂ /ਹੈਲਪਰਾਂ ਨੂੰ ਲਾਭ ਦੇਣ ਵਾਲੇ ਬਿਲ ਪਾਸ ਕੀਤੇ ਜਾਣ ਅਤੇ ਐਨ .ਜੀ.ਓ ਅਧੀਨ ਚਲਦੇ ਬਲਾਕ ਬਠਿੰਡਾ ਅਤੇ ਸਰਵਰ ਖੂਈਆਂ ਜਿੰਨਾ ਦਾ ਨੋਟੀਫਿਕੇਸ਼ਨ ਜਾਰੀ ਹੋ ਚੁਕਿਆ ਹੈ ਨੂੰ ਵਾਪਸ ਵਿਭਾਗ ਅਧੀਨ ਲਿਆਂਦਾ ਜਾਵੇ ਤੇ ਐਨ . ਜੀ.ਓ ਅਧੀਨ ਚਲਦੇ ਬਲਾਕਾਂ ਨੂੰ ਵੀ ਵਿਭਾਗ ਵਿਚ ਸ਼ਾਮਲ ਕੀਤਾ ਜਾਵੇ ਆਦਿ ਮੰਗਾਂ ਨੂੰ ਲੈ ਕੇ ਥਾਣਾ ਮੁਖੀ ਜਸਵੀਰ ਸਿੰਘ ਤੂਰ ਨੂੰ ਮੰਗ ਪਤਰ ਦਿਤਾ ਇਸ ਮੋਕੇ ਬਲਵੀਰ ਕੋਰ,ਹਰਦੀਪ ਕੋਰ,ਕਿਰਨਪਾਲ ਕੋਰ,ਪਰਮਜੀਤ ਕੋਰ,ਰਾਜਵਿੰਦਰ ਕੋਰ,ਮਨਜੀਤ ਜੀਤ,ਬਿੰਦਰ ਕੋਰ,ਜੀਤ ਕੋਰ,ਸੁਖਵਿੰਦਰ ਕੋਰ ,ਹਰਵਿੰਦਰ ਕੋਰ ,ਪ੍ਰਵੀਨ ਕੋਰ,ਗੁਰਮੀਤ ਕੋਰ,ਗੋਲਡੀ ਤੋ ਇਲਾਵਾ ਹੋਰ ਵੀ ਆਂਗਣਵਾੜੀ ਵਰਕਰਾਂ ਹਾਜਰ ਸਨ

WRITTEN BY