ਫਰੀਦਕੋਟ, 12 ਫਰਵਰੀ (ਗੁਰਜੀਤ ਰੋਮਾਣਾ)- ਪਿੰਡ ਬਾਹਮਣਵਾਲਾ ਦਾ ਛਪੜ ਗੰਦੇ ਪਾਣੀ ਨਾਲ ਨਕੋ ਨਕ ਭਰ ਗਿਆ ਹੈ ਅਤੇ ਪਾਣੀ ਉਛਲ ਕੇ ਨਾਲੀਆਂ ਰਾਹੀਂ ਮੁੜਕੇ ਸੜਕਾਂ ‘ਤੇ ਆ ਗਿਆ ਹੈ। ਗੰਦੇ ਪਾਣੀ ਦੇ ਖੜਨ ਕਾਰਨ ਜਿਥੇ ਬਿਮਾਰੀਆਂ ਫੈਲਣ ਦਾ ਖਦਸ਼ਾ ਬਣ ਗਿਆ ਹੈ ਉਥੇ ਹੀ ਸੜਕ ਵੀ ਟੁਟ ਰਹੀ ਹੈ। ਪਰ ਸਬੰਧਤ ਵਿਭਾਗ ਕੁੰਭਕਰਨੀ ਨੀਂਦ ਸੁਤਾ ਹੋਇਆ ਹੈ। ਕੁਝ ਸਮਾਂ ਪਹਿਲਾਂ ਪਿੰਡ ਦੇ ਲੋਕਾਂ ਨੇ ਆਪਸੀ ਸਹਿਯੋਗ ਨਾਲ ਛਪੜ ਦਾ ਪਾਣੀ ਬਾਹਰ ਖੇਤਾਂ ਵਿਚ ਕਢ ਦਿਤਾ ਗਿਆ ਸੀ। ਪਰ ਕਣਕਾਂ ਨੂੰ ਪਾਣੀ ਦੀ ਲੋੜ ਨਾ ਹੋਣ ਕਾਰਨ ਛਪੜ ਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ। ਇਸ ਸਬੰਧੀ ਪਿੰਡ ਵਾਸੀ ਕਮਲਜੀਤ ਸ਼ਰਮਾ,ਦਲਜੀਤ ਕੁਮਾਰ, ਰਾਜਿੰਦਰ ਕੁਮਾਰ, ਸੁਰਜੀਤ ਸਿੰਘ ਬਰਾੜ ਨੇ ਦਸਿਆ ਕਿ ਕਰੀਬ ਤਿੰਨ ਸਾਲ ਪਹਿਲਾਂ ਵਿਭਾਗ ਵਲੋਂ ਸੜਕ ਦੇ ਪਧਰ ਤੋਂ ਉਚੀ ਨਾਲੀ ਬਣਾ ਦਿਤੀ ਗਈ ਸੀ। ਨਾਲੀ ਬਣਨ ਤੋਂ ਪਹਿਲਾਂ ਬਰਸਾਤਾਂ ਦਾ ਪਾਣੀ ਖਤਾਨਾਂ ਵਿਚ ਚਲਾ ਜਾਂਦਾ ਸੀ। ਵਿਭਾਗ ਸੜਕ ਦੇ ਪਧਰ ਤੋਂ ਉਚੀ ਬਣਾਈ ਨਾਲ ਕਰੀਬ ਤਿੰਨ ਮਹੀਨਿਆਂ ਬਾਅਦ ਹੀ ਟੁਟ ਗਈ ਸੀ। ਇਸ ਨਾਲ ਜਿਥੇ ਸਰਕਾਰੀ ਪੈਸੇ ਦੀ ਬਰਬਾਦੀ ਹੋਈ ਉਥੇ ਹੀ ਪਿੰਡ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮਸਿਆ ਬਾਰੇ ਪਿੰਡ ਵਾਸੀਆਂ ਵਲੋਂ ਕਈ ਵਾਰ ਵਿਭਾਗ ਨੂੰ ਬੇਨਤੀਆਂ ਕੀਤੀਆਂ ਗਈਆਂ ਹਨ ਪਰ ਵਿਭਾਗ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਛਪੜ ਦੇ ਪਾਣੀ ਦੀ ਨਿਕਾਸੀ ਲਈ ਪਾਈਪਾਂ ਪਵਾ ਕੇ ਸੇਮ ਨਾਲੇ ‘ਚ ਪਾਣੀ ਕਢਿਆ ਜਾਵੇ ਤਾਂ ਜੋ ਲੋਕਾਂ ਦਾ ਜਿਉਣਾ ਦੁਭਰ ਨਾ ਹੋਵੇ। ਇਸ ਸਬੰਧੀ ਬੀ.ਡੀ.ਪੀ.ਓ ਕੁਸਮ ਅਗਰਵਾਲ ਨੇ ਕਿਹਾ ਉਹ ਮੌਕਾ ਦੇਖਣ ਲਈ ਜਾਣਗੇ। ਪਿੰਡ ਵਾਸੀਆਂ ਨੂੰ ਆ ਰਹੀ ਸਮਸਿਆ ਨੂੰ ਜਲਦੀ ਹਲ ਕਰਾਉਣਗੇ।
ਬਾਹਮਣਵਾਲਾ ’ਚ ਛੱਪੜ ਦਾ ਪਾਣੀ ਸੜਕ ’ਤੇ ਆਇਆ-ਪ੍ਰਸ਼ਾਸਨ ਬੇਖਬਰ



