ਤਪਾ ਮੰਡੀ, 11 ਫਰਵਰੀ (ਰੋਹਿਤ ਸਿੰਗਲਾ)- ਪੰਜਾਬ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਵੱਲੋ ਹਲਕੇ ਅੰਦਰਲੇ ਲੋਕਾਂ ਦੇ ਦੁੱਖ ਸੁੱਖ ਵਿਚ ਨਿਰਵਿਘਨ ਵਿਚਰਣਾ ਜਾਰੀ ਹੈ। ਜਿਨ੍ਹਾਂ ਲਗਾਤਾਰ ਦੋ ਦਿਨਾਂ ਅੰਦਰ ਦਰਜਨ ਭਰ ਤੋਂ ਇਲਾਕੇ ਅੰਦਰਲੇ ਲੋਕਾਂ ਦੇ ਦੁੱਖ ਸੁੱਖ ਵਿਚ ਸ਼ਰੀਕ ਹੋ ਕੇ ਪਰਿਵਾਰਾਂ ਨਾਲ ਖੁਸ਼ੀ, ਗਮੀ ਸਾਂਝੀ ਕੀਤੀ। ਸਾਬਕਾ ਵਿਧਾਇਕ ਘੁੰਨਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਉਨ੍ਹਾਂ ਦੇ ਪਰਿਵਾਰ ਵਾਂਗ ਹੈ, ਜਿੱਥੇ ਜਿੰਦਗੀ ਦੇ ਸਮੁੱਚਾ ਜੀਵਨ ਲੋਕਾਂ ਵਿਚਕਾਰ ਰਹਿ ਕੇ ਗੁਜਾਰਿਆ ਹੈ, ਜਦਕਿ ਮੈਂ ਹਮੇਸ਼ਾ ਹੀ ਹਲਕਾ ਭਦੌੜ ਅੰਦਰ ਇਕ ਸਿਆਸੀ ਆਗੂ ਵਜੋਂ ਨਹੀਂ ਬਲਕਿ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਵਾਂਗ ਵਿਚਰਦਾ ਹਾਂ। ਇਸ ਮੌਕੇ ਮੇਘ ਰਾਜ ਭੂਤ ਪ੍ਰਧਾਨ ਐਸ.ਐਸ.ਐਨ. ਸਕੂਲ, ਗੁਰਵਿੰਦਰ ਸਿੰਘ ਬਾਸੀ, ਸਾਬਕਾ ਪ੍ਰਧਾਨ ਨਾਗਰ ਸਿੰਘ ਨਾਗੋ, ਐਸ.ਕੁਮਾਰ, ਬਲਵੀਰ ਸਿੰਘ ਖੇੜਾ, ਡਾ ਮਾਨ, ਉਗਰ ਮੌੜ, ਵੈਦ ਸਿੰਦਰ ਸਿੰਘ, ਜੱਥੇਦਾਰ ਚਮਕੌਰ ਸਿੰਘ ਤਾਜੋਕੇ, ਵਿਨੋਦ ਕੁਮਾਰ ਕਾਲਾ ਕੌਸਲਰ ਸਣੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
ਹਲਕੇ ’ਚ ਸਿਆਸੀ ਆਗੂ ਵਜੋਂ ਨਹੀਂ ਪਰਿਵਾਰਿਕ ਮੈਂਬਰ ਵਜੋਂ ਵਿਚਰਦਾ ਹਾਂ : ਸੰਤ ਘੁੰਨਸ



