ਪਾਤੜਾਂ, 11 ਫਰਵਰੀ (ਹਰਭਜਨ ਸਿੰਘ ਮਹਿਰੋਕ)- ਐਨ. ਐਚ. 71 ਰਾਜ ਮਾਰਗ ਤੇ ਰਾਤ ਸਮੇਂ ਹੋ ਰਹੇ ਨਿਤ ਦਿਨ ਸੜਕੀ ਹਾਦਸਿਆਂ ਨੂੰ ਰੋਕਣ ਲਈ ਪਾਤੜਾਂ ਦੀ ਟ੍ਰੈਫਿਕ ਪੁਲਿਸ ਵੱਲੋਂ ਆਪਣੀ ਜੇਬ ਖਰਚੀ ਦੇ ਪੈਸੇ ਬਚਾ ਕੇ ਚੱਲ ਰਹੇ ਟ੍ਰੈਫਿਕ ਵਾਹਨਾ ਤੇ ਰਿਫਟੈਕਟਰ ਲਾਏ ਜਾ ਰਹੇ ਹਨ। ਰੋੜ ਉ¤ਪਰ ਚੱਲ ਰਹੇ ਕੁੱਝ ਵਾਹਨ ਮਾਲਕਾਂ ਨੇ ਦੱਸਿਆ ਕਿ ਸੜਕ ਨਿਰਮਾਣ ਦਾ ਕੰਮ ਅਧੂਰਾ ਚੱਲਣ ਕਰਕੇ ਸਕੂਟਰ ਮੋਟਰਸਾਇਕਲ ਅਤੇ ਛੋਟੇ ਵਾਹਨਾਂ ਤੇ ਚੱਲਣ ਵਾਲੇ ਲੋਕ ਅਚਾਨਕ ਕਰੋਸਿੰਗ ਕਰਨ ਸਮੇਂ ਗੱਡੀਆਂ ਅੱਗੇ ਆ ਜਾਣ ਕਰਕੇ ਸੜਕੀ ਹਾਦਸੇ ਹੋ ਜਾਂਦੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਇੰਚਾਰਜ ਜਗਵਿੰਦਰ ਸਿੰਘ ਬੁੱਟਰ ਨੇ ਦੱਸਿਆ ਕਿ ਸਾਡੇ ਟ੍ਰੈਫਿਕ ਮੁਲਾਜਮ ਦਿਨ ਰਾਤ ਜਗ੍ਹਾ-ਜਗ੍ਹਾ ਤੋਂ ਵਹੀਕਲਾਂ ਤੇ ਨਜ਼ਰ ਰੱਖ ਕੇ ਹਰ ਵਕਤ ਟ੍ਰੈਫਿਕ ਨੂੰ ਕੰਟਰੋਲ ਕਰਕੇ ਸੁਚਾਰੂ ਢੰਗ ਨਾਲ ਚਲਾ ਰਹੇ ਹਨ। ਜਿਸ ਦੇ ਚੱਲਦਿਆਂ ਸ਼ਹਿਰ ਅੰਦਰ ਕਈ ਪ੍ਰਕਾਰ ਦੀਆਂ ਆ ਰਹੀਆਂ ਸਮੱਸਿਆਵਾਂ ਦਾ ਹੱਲ ਕੱਢਣ ਵਿਚ ਸਫਲ ਹੋ ਰਹੇ ਹਾਂ। ਜਿਸ ਦੇ ਚੱਲਦਿਆਂ ਪੁਲਿਸ ਵੱਲੋਂ ਪੁਰੀ ਮੁਸਤੈਦੀ ਨਾਲ ਕੰਮ ਕਰਨ ਤੇ ਲੱਗ ਰਿਹਾ ਸਮਾਜਸੇਵੀ ਸੰਸਥਾਵਾ ਤੋਂ ਜਿਆਦਾ ਪ੍ਰਭਾਵਸ਼ਾਲੀ ਹੋ ਰਹੇ ਹਨ। ਟ੍ਰੈਫਿਕ ਇੰਚਾਰਜ ਪਾਤੜਾਂ ਜੋ ਕਿ ਮਨੁੱਖਤਾ ਦੇ ਭਲੇ ਵਿਚ ਜ਼ਿਆਦਾ ਰੁਚੀ ਰੱਖਣ ਵਾਲੇ ਪੁਲਿਸ ਅਫਸਰ ਸਾਬਿਤ ਹੋ ਰਹੇ ਹਨ।
ਪਾਤੜਾਂ ’ਚ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਦਿਨ-ਰਾਤ ਯਤਨਸ਼ੀਲ : ਟ੍ਰੈਫਿਕ ਇੰਚਾਰਜ ਜਗਵਿੰਦਰ ਸਿੰਘ ਬੁੱਟਰ



