Skip to content
Independent perspectives. Global stories.
BREAKING

ਬਾਲਿਆਂਵਾਲੀ ਮੂਲ ਨਿਵਾਸੀ ਸਭਾ ਵੱਲੋਂ ਮੁੱਫਤ ਜਾਂਚ ਕੈਂਪ 18 ਨੂੰ

Share this story

ਰਾਮਪੁਰਾ ਫੂਲ, 11 ਫਰਵਰੀ (ਮਨਪ੍ਰੀਤ ਸਿੰਘ ਗਿੱਲ)- ਬਾਲਿਆਂਵਾਲੀ ਮੂਲ ਨਿਵਾਸੀ ਸਭਾ ਬਠਿੰਡਾ ਵੱਲੋ ਸਵ: ਬੰਤ ਸਿੰਘ ਬ੍ਰਿਗੇਡੀਅਰ ਦੀ ਯਾਦ ’ਚ ਬਾਲਿਆਂਵਾਲੀ ਵਿਖੇ ਮੁਫਤ ਕੈਂਪ ਲਗਾਉਣ ਬਾਰੇ ਬਾਲਿਆਂਵਾਲੀ ਵਿਖੇ ਅੱਜ ਜਰੂਰੀ ਮੀਟਿੰਗ ਕੀਤੀ ਗਈ। ਸਭਾ ਦੇ ਪ੍ਰਧਾਨ ਅਸੋਕ ਬਾਲਿਆਂਵਾਲੀ ਨੇ ਦੱਸਿਆ ਕਿ ਸਵ: ਬੰਤ ਸਿੰਘ ਬ੍ਰਿਗੇਡੀਅਰ ਦੀ ਯਾਦ ?ਚ ਮੂਲ ਨਿਵਾਸੀ ਸਭਾ ਬਠਿੰਡਾ ਵੱਲੋਂ ਮਿਤੀ 18 ਫਰਵਰੀ ਦਿਨ ਐਂਤਵਾਰ ਨੂੰ ਸਰਕਾਰੀ ਹਸਪਤਾਲ ਬਾਲਿਆਂਵਾਲੀ ਵਿਖੇ ਵਿਸ਼ਾਲ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ?ਚ ਗੁਪਤਾ ਹਸਪਤਾਲ ਬਠਿੰਡਾ ਦੇ ਮਾਹਿਰ ਡਾ. ਪਾਰੁਲ ਗੁਪਤਾ (ਅੱਖਾਂ ਦੇ ਮਾਹਿਰ), ਡਾ.ਅਮ੍ਰਿਤ ਗੁਪਤਾ ਤੇ ਡਾ.ਮੋਹਿਤ ਗੁਪਤਾ (ਹੱਡੀਆਂ ਦੇ ਮਾਹਿਰ), ਡਾ.ਅਮਿਤ ਗੁਪਤਾ (ਦਿਮਾਗੀ ਰੋਗਾਂ ਦੇ ਮਾਹਿਰ), ਡਾ.ਧਰਮਪਾਲ ਗਰਗ (ਦਿਲ ਅਤੇ ਛਾਤੀ ਦੇ ਰੋਗਾਂ ਦੇ ਮਾਹਿਰ) ਤੋਂ ਇਲਾਵਾ ਸਰਕਾਰੀ ਹਸਪਤਾਲ ਬਠਿੰਡਾ ਤੋਂ ਐਸ.ਐਮ.ਓ ਡਾ. ਨਵਦੀਪ ਕੌਰ ਸਰ੍ਹਾਂ (ਨੱਕ, ਕੰਨ ਗਲਾ) ਅਤੇ ਚਮੜੀ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ ਮੁਫਤ ਜਾਂਚ ਕੀਤੀ ਜਾਵੇਗੀ ਅਤੇ ਲੋੜਵੰਦ ਮਰੀਜਾਂ ਨੂੰ ਸਭਾ ਵੱਲੋਂ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ ਜਦਕਿ ਅੱਖਾਂ ਦੇ ਲੈ¤ਨਜ਼ ਮੁਫਤ ਪੁਆਏ ਜਾਣਗੇ।ਇਸ ਮੌਕੇ ਵੱਖ ਵੱਖ ਕੰਮਾਂ ਦੀਆਂ ਜਿੰਮੇਵਾਰੀਆਂ ਸੌਪੀਆਂ ਗਈਆਂ।ਇਸ ਮੌਕੇ ਮੂਲ ਨਿਵਾਸੀ ਸਭਾ ਦੇ ਹੋਰ ਆਗੂ ਬਲਵਿੰਦਰ ਸਿੰਘ ਮਾਨ, ਪਵਨ ਕੁਮਾਰ ਪਨਸਪ ਵਾਲੇ, ਸ਼ੁਰੇਸ਼ ਕੁਮਾਰ, ਮਾ.ਜਗਨ ਨਾਥ, ਰਾਜੀਵ ਗਰਗ, ਹਰਕ੍ਰਿਸ਼ਨ ਗਰਗ, ਮਿੰਟਾ ਤੋਂ ਇਲਾਵਾ ਸਮੂਹ ਕਲੱਬਾਂ ਅਤੇ ਧਾਰਮਿਕ ਸੰਸਥਾਵਾਂ ਦੇ ਆਗੂ ਅਤੇ ਪਤਵੰਤੇ ਹਾਜ਼ਰ ਸਨ।

WRITTEN BY