ਨਾਭਾ, 10 ਫਰਵਰੀ (ਕਰਮਜੀਤ ਸੋਮਲ, ਸਿਕੰਦਰ)- ਭਾਰਤ ਦੇਸ ਨੂੰ ਆਜਾਦ ਕਰਵਾਉਣ ਵਾਲੇ ਪੰਜਾਬੀ ਮਹਾਨ ਯੋਧਿਆਂ ਆਜਾਦੀ ਘੁਲਾਟੀਆਂ ਦੀ ਪੰਜਾਬ ਦੀ ਜਥੇਬੰਦੀ ਫਰੀਡਮ ਫਾਇਟਰ ਉਤਰਾਧਿਕਾਰੀ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਨਾਭਾ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਅਮਰੀਕ ਕਲਿਹਾਣਾ ਅਤੇ ਸੂਬਾ ਜਨਰਲ ਸੈਕਟਰੀ ਇੰਦਰਪਾਲ ਸਿੰਘ ਧਾਲੀਵਾਲ (ਸੋਨੀ) ਨੇ ਕੀਤੀ। ਇਸ ਮੀਟਿੰਗ ਵਿੱਚ ਪਿਛਲੇ ਦਿਨੀਂ ਜਥੇਬੰਦੀ ਨੂੰ ਹਮੇਸਾਂ ਲਈ ਸਦਾ ਲਈ ਵਿਛੋੜਾ ਦੇ ਗਏ ਸਵ: ਬਾਬਾ ਹਰਦਿਆਲ ਸਿੰਘ ਰੰਧਾਵਾ ਸੁਤੰਤਰਤਾ ਸੰਗਰਾਮੀ ਨੂੰ ਸਰਧਾ ਦੇ ਫੁੱਲ ਭੇਂਟ ਕੀਤੀ ਗਏ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਉਪਰੰਤ ਜਥੇਬੰਦੀ ਵੱਲੋਂ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਅਮਰੀਕ ਕਲਿਆਣਾ ਅਤੇ ਸੂਬਾ ਜਨਰਲ ਸੈਕਟਰੀ ਇੰਦਰਪਾਲ ਸੋਨੀ ਨੇ ਕਿਹਾ ਕਿ ਸਿਰਫ 26 ਜਨਵਰੀ ਅਤੇ 15 ਅਗਸਤ ਨੂੰ ਹੀ ਆਜਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਸਰਕਾਰੀ ਸਮਾਗਮਾਂ ਵਿੱਚ ਸੱਦਾ ਪੱਤਰ ਭੇਜ ਕੇ ਸਨਮਾਨਿਤ ਕੀਤਾ ਜਾਂਦਾ ਰੁ ਜੋ ਕਿ ਸਾਡੇ ਬਜੁਰਗਾਂ ਵੱਲੋਂ ਆਜਾਦੀ ਵਿੱਚ ਪਾਏ ਯੋਗਦਾਨ ਬਦਲੇ ਕਾਫੀ ਨਹੀਂ ਰੁ। ਉਹਨਾਂ ਨੇ ਕਿਹਾ ਕਿ ਸਾਡੇ ਬਜੁਰਗਾਂ ਨੇ ਆਪਣੇ ਪਰਿਵਾਰਾਂ ਨੂੰ ਇਕੱਲੇ ਛੱਡ ਕੇ ਅੰਗਰੇਜ ਸਰਕਾਰ ਵਿਰੁੱਧ ਮੋਰਚੇ ਲਗਾਏ, ਜੇਲ੍ਹਾਂ ਕੱਟੀਆਂ ਅਤੇ ਆਜਾਦੀ ਪ੍ਰਾਪਤ ਕੀਤੀ, ਪ੍ਰੰਤੂ ਸਮੇਂ ਸਮੇਂ ਦੀਆਂ ਸਰਕਾਰਾਂ ਆਜਾਦੀ ਘੁਲਾਟੀਆਂ ਦੇ ਪਰਿਵਾਰਾਂ ਦੀਆਂ ਅਹਿਮ ਮੰਗਾਂ ਨੂੰ ਨਜਰ ਅੰਦਾਜ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਜਥੇਬੰਦੀ ਵੱਲੋਂ ਭੇਜੀਆਂ ਮੰਗਾਂ ਤੇ ਆਗੂਆਂ ਨਾਲ ਗੱਲਬਾਤ ਕਰੇ ਅਤੇ ਉਹਨਾਂ ਨੂੰ ਮਨਜੂਰ ਕਰਕੇ ਲਿਖਤੀ ਨੋਟੀਫਿਕੇਸਨ ਜਾਰੀ ਕਰੇ, ਜਿਸ ਵਿੱਚ ਮੁੱਖ ਮੰਗਾਂ ਬੱਸ ਪਾਸ, ਟੋਲ ਪਲਾਜਾ ਦੀ ਮੁਫਤ ਸਹੂਲਤ, ਨੌਕਰੀਆਂ ਵਿੱਚ ਰਾਖਵਾਕਰਨ 5‘ ਕਰਨਾ, ਯੋਗ ਵਾਰਸਾਂ ਨੂੰ ਪੈਨਸਨ ਸਕੀਮ ਵਿੱਚ ਸਾਮਲ ਕਰਨਾ, ਅਜਾਦੀ ਘੁਲਾਟੀਆਂ ਦੇ ਨਾਮ ਤੇ ਯਾਦਗਾਰੀ ਹਾਲ ਬਣਾਉਣੇ ਸਨ। ਇਸ ਮੌਕੇ ਸੀਨੀ. ਮੀਤ ਪ੍ਰਧਾਨ ਪ੍ਰੀਤਮ ਸਿੰਘ ਮਾਨ, ਖਜਾਨਚੀ ਬਲਵਿੰਦਰ ਸਿੰਘ ਧੀਮਾਨ, ਸੁਰਿੰਦਰ ਸਿੰਘ ਸਰਹੱਦੀ ਪ੍ਰਧਾਨ ਪਾਤੜਾਂ, ਸਤਨਾਮ ਸਿੰਘ ਜੇਖਰ ਮੀਤ ਪ੍ਰਧਾਨ, ਬਘੇਲ ਸਿੰਘ ਅਰਨੋ, ਜਸਵੀਰ ਸਿੰਘ ਮਝੇਲ, ਬਚਿੱਤਰ ਸਿੰਘ ਪਾਤੜਾਂ, ਨਿਸਾਨ ਸਿੰਘ ਵਿਰਕ ਪ੍ਰਧਾਨ ਮੂਣਕ ਅਤੇ ਆਜਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰ ਵੱਡੀ ਗਿਣਤੀ ਵਿੱਚ ਹਾਜਰ ਸਨ।
ਫਰੀਡਮ ਫਾਇਟਰ ਉਤਰਾਧਿਕਾਰੀ ਜਥੇਬੰਦੀ ਪੰਜਾਬ ਦੀ ਹੋਈ ਸੂਬਾ ਪੱਧਰੀ ਮੀਟਿੰਗ



