ਤਪਾ ਮੰਡੀ, 10 ਫਰਵਰੀ (ਰੋਹਿਤ ਸਿੰਗਲਾ)- ਵਿਧਾਨ ਸਭਾ ਹਲਕਾ ਭਦੌੜ ਦੀ ਸਿਆਸਤ ਨੇ ਦੋ ਦਿਨ ਪਹਿਲਾ ਵੱਖਰਾ ਮੋੜ ਲੈ ਲਿਆ ਹੈ ਕਿਉਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਮਹਿਲ ਕਲਾਂ ਅੰਦਰ ਵੱਡੇ ਘੱਲੂਘਾਰੇ ਦੀ ਸ਼ਹੀਦੀ ਕਾਨਫਰੰਸ ਅਤੇ ਪੋਲ ਖੋਲ ਰੈਲੀ ਤੋ ਬਾਅਦ ਵਿਰੋਧੀਆਂ ਦੇ ਖੇਮੇ ਵਿਚ ਇਕਠ ਕਰਕੇ ਤਰਥੱਲੀ ਮਚਾਉਣ ਦੇ ਨਾਲ ਅਪਣੀ ਪਾਰਟੀ ਅੰਦਰ ਵੀ ਅਨੋਖਾ ਫੈਸਲਾ ਲੈ ਕੇ ਤਰਥੱਲੀ ਮਚਾ ਦਿੱਤੀ ਹੈ ਕਿਉਕਿ ਸ਼ਹੀਦੀ ਕਾਨਫਰੰਸ ਉਪਰੰਤ ਭਦੌੜ ਪੁੱਜਣ ’ਤੇ ਉਨ੍ਹਾਂ ਅਜਿਹਾ ਕੱਛ ਵਿਚੋ ਮੂੰਗਲਾ ਕੱਢ ਮਾਰਿਆ। ਜਿਸ ਬਾਰੇ ਕੋਈ ਕਿਆਸ ਅਰਾਈ ਵੀ ਨਹੀ ਕੀਤੀ ਜਾ ਸਕਦੀ ਸੀ ਕਿਉਕਿ ਸ਼ਹੀਦੀ ਕਾਨਫਰੰਸ ਵਿਚ ਸਭ ਤੋ ਵਧੇਰੇ ਇਕਠ ਕਰਕੇ ਲਿਜਾਣ ਵਾਲੇ ਪੰਜਾਬ ਦੀ ਸਿਆਸਤ ਵਿਚ 21 ਵਰਿਆਂ ਵਿਚ ਚਾਰ ਵਾਰ ਵਿਧਾਇਕ ਅਤੇ ਇਕ ਵਾਰ ਮੁੱਖ ਸੰਸਦੀ ਸਕੱਤਰ ਸਣੇ ਐਸ.ਜੀ.ਪੀ.ਸੀ ਮੈਂਬਰ ਰਹੇ ਸੰਤ ਬਾਬਾ ਬਲਵੀਰ ਸਿੰਘ ਘੁੰਨਸ ਨੂੰ ਵਿਧਾਨ ਸਭਾ ਚੋਣ ਹਾਰਨ ਤੋ ਇਕ ਵਰ੍ਰੇਂ ਬਾਅਦ ਹਲਕਾ ਇੰਚਾਰਜੀ ਤੋ ਲਾਭੇਂ ਕਰਕੇ ਕਾਨੂੰਨੀ ਮਾਹਿਰ ਅਤੇ ਨਵ ਨਿਯੁਕਤ ਪਾਰਟੀ ਦੇ ਐਸ.ਸੀ ਵਿੰਗ ਦੇ ਜਿਲਾ ਪ੍ਰਧਾਨ ਵਕੀਲ ਸਤਨਾਮ ਸਿੰਘ ਰਾਹੀ ਦੇ ਹੱਥ ਹਲਕੇ ਦੀ ਵਾਂਗਡੋਰ ਫੜਾਈ ਗਈ। ਜਿਸ ਬਾਰੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋ ਸਿਵਾਏ ਕਿਸੇ ਨੂੰ ਵੀ ਅਜਿਹੇ ਸਿਆਸੀ ਫੇਰ ਬਦਲ ਸਬੰਧੀ ਇਲਮ ਨਹੀ ਸੀ ਭਾਵੇਂ ਪਾਰਟੀ ਦੇ ਅਜਿਹੇ ਫੇਰ ਬਦਲ ਤੋ ਬਾਅਦ ਸਿਆਸੀ ਤੋਰ ’ਤੇ ਹਲਕੇ ਭਦੌੜ ਅੰਦਰ ਅਕਾਲੀ ਦਲ ਵਿਚ ਚੁੱਪ ਪਸਰ ਗਈ ਹੈ। ਪਰ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉਕਤ ਫੈਸਲੇ ਨੇ ਇਕ ਵਾਰ ਹਲਕੇ ਅੰਦਰਲੇ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਆਪ ਨੂੰ ਸਿਆਸੀ ਮਜਬੂਤੀ ਪ੍ਰਦਾਨ ਕਰਵਾਈ ਹੈ ਕਿਉਕਿ ਹਲਕੇ ਅੰਦਰ ਸਿਰਫ ਅਕਾਲੀ ਭਾਜਪਾ ਦਾ ਨੁੰਮਾਇੰਦਾ ਸਾਬਕਾ ਵਿਧਾਇਕ ਬਲਵੀਰ ਸਿੰਘ ਘੁੰਨਸ ਹੀ ਲੋਕਾਂ ਵਿਚਕਾਰ ਵਿਚਰਦਾ ਸੀ ਜਦਕਿ ਸੱਤਾਧਾਰੀ ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈ ਫਰੀਦਕੋਟ ਅਤੇ ਆਪ ਵਿਧਾਇਕ ਪਿਰਮਲ ਸਿੰਘ ਖਾਲਸਾ ਸੰਗਰੂਰ ਤੋ ਆ ਕੇ ਹਲਕੇ ਅੰਦਰ ਵਿਚਰਦੇ ਹਨ। ਜਿਸ ਕਾਰਨ ਲੋਕਾਂ ਨੂੰ ਸਹੀ ਅਤੇ ਲੋੜ ਸਮੇਂ ਸਿਰਫ ਸਾਬਕਾ ਵਿਧਾਇਕ ਘੁੰਨਸ ਹੀ ਮਿਲਦੇ ਸਨ, ਜਦਕਿ ਹੁਣ ਵਕੀਲ ਸਤਨਾਮ ਸਿੰਘ ਰਾਹੀ ਵੀ ਬਰਨਾਲਾ ਤੋ ਆ ਕੇ ਹਲਕੇ ਦੇ ਲੋਕਾਂ ਵਿਚਕਾਰ ਵਿਚਰਣਗੇ। ਪਾਰਟੀ ਪ੍ਰਧਾਨ ਦੇ ਅਜਿਹੇ ਫੈਸਲੇ ਤੋ ਬਾਅਦ ਤਿੰਨੋ ਹੀ ਪਾਰਟੀਆਂ ਦੇ ਨੁੰਮਾਇੰਦੇ ਹਲਕੇ ਤੋ ਬਾਹਰਲੇ ਹੋ ਗਏ ਹਨ। ਜਿਸ ਕਾਰਨ ਤਿੰਨੋ ਹੀ ਹਲਕੇ ਅੰਦਰ ਰਹਿ ਕੇ ਲੋਕ ਸੇਵਾ ਸਬੰਧੀ ਇਕ ਦੁੂਜੇ ਉਪਰ ਉਗਲ ਨਹੀ ਉਠਾ ਸਕਣਗੇ। ਉਧਰ ਨਵ ਨਿਯੁਕਤ ਗਠਜੋੜ ਦੇ ਹਲਕਾ ਇੰਚਾਰਜ ਵਕੀਲ ਸਤਨਾਮ ਸਿੰਘ ਰਾਹੀ ਦਾ ਮੁੱਢਲੇ ਦੋਰ ਵਿਚ ਸਾਬਕਾ ਪ੍ਰਮੁੱਖ ਸਕੱਤਰ ਅਤੇ ਸਾਬਕਾ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਦੇ ਧੜੇ ਵੱਲੋ ਲੋਕਾਂ ਨਾਲ ਮੇਲ ਜੋਲ ਕਰਵਾ ਕੇ ਹਲਕੇ ਅੰਦਰ ਪਕੜ ਬਣਾਈ ਜਾਵੇਗੀ ਜਦਕਿ ਘੁੰਨਸ ਧੜੇ ਵੱਲੋ ਚੁੱਪ ਨੂੰ ਪਹਿਲ ਦਿੱਤੀ ਜਾਵੇਗੀ।
ਪਾਰਟੀ ਦੇ ਹਰੇਕ ਫੈਸਲੇ ਅੱਗੇ ਪਾਰਟੀ ਵਰਕਰ ਸਿਰ ਝੁਕਾਉਦੇ ਹਨ : ਰਾਹੀ
ਮਾਮਲੇ ਸਬੰਧੀ ਹਲਕਾ ਇੰਚਾਰਜ ਸਤਨਾਮ ਸਿੰਘ ਰਾਹੀ ਦਾ ਕਹਿਣਾ ਹੈ ਕਿ ਹਲਕੇ ਅੰਦਰ ਕੋਈ ਵੀ ਧੜੇਬਾਜੀ ਨਹੀ ਹੈ ਕਿਉਕਿ ਅਕਾਲੀ ਦਲ ਦਾ ਫੈਸਲਾ ਹਰੇਕ ਪਾਰਟੀ ਵਰਕਰ ਮੰਨਦਾ ਹੈ ਜਦਕਿ ਮੇਰੀ ਨਿੱਜੀ ਸੋਚ ਸਭ ਨੂੰ ਨਾਲ ਲੈ ਕੇ ਚੱਲਣਾ ਹੈ ਜਦਕਿ ਪਾਰਟੀ ਦੇ ਹਰੇਕ ਫੈਸਲੇ ਅੱਗੇ ਉਹ ਸਿਰ ਝਕਾਉਦੇ ਹਨ। ਜਿਸ ਕਾਰਨ ਪਾਰਟੀ ਵੱਲੋ ਦਿੱਤੀ ਜੁੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ ਪਰ ਅਕਾਲੀ ਦਲ ਦੇ ਆਗੂਆਂ/ਵਰਕਰਾਂ ਸਣੇ ਹਲਕੇ ਦੇ ਲੋਕਾਂ ਨਾਲ ਉਨ੍ਹਾਂ ਵੱਲੋ ਲਗਾਤਾਰ ਰਾਬਤਾ ਬਣਾਇਆ ਜਾ ਰਿਹਾ ਹੈ ਅਤੇ ਉਹ ਯਕੀਨ ਦੁਆਉਦੇ ਹਨ ਕਿ ਹਰੇਕ ਦੇ ਦੁੱਖ ਸੁੱਖ ਵਿਚ ਸ਼ਰੀਕ ਹੋਣਗੇ।
ਹਲਕਾ ਇੰਚਾਰਜ ਬਦਲਣ ਨਾਲ ਲੋਕਾਂ ਦੇ ਦਿਲਾਂ ਵਿਚ ਅਕਾਲੀਆਂ ਪ੍ਰਤੀ ਗੁੱਸਾ ਨਹੀ ਘਟੇਗਾ :ਪੰਜਗਰਾਈ
ਹਲਕਾ ਭਦੌੜ ਤੋ ਕਾਂਗਰਸ ਦੇ ਸੇਵਾਦਾਰ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈ ਦਾ ਕਹਿਣਾ ਹੈ ਕਿ ਅਕਾਲੀ ਭਾਜਪਾ ਗਠਜੋੜ ਨੂੰ ਲੋਕਾਂ ਨੇ ਪੁੂਰੀ ਤਰ੍ਹਾਂ ਨਕਾਰ ਦਿੱਤਾ ਹੈ, ਹਲਕੇ ਭਦੌੜ ਅੰਦਰ ਇੰਚਾਰਜ ਬਦਲਣ ਵਜੋ ਫੈਸਲਾ ਲੈਣਾ ਭਾਵੇਂ ਪਾਰਟੀ ਦਾ ਨਿੱਜੀ ਫੈਸਲਾ ਹੈ ਪਰ ਇੰਚਾਰਜ ਬਦਲਣ ਨਾਲ ਲੋਕਾਂ ਦੇ ਦਿਲਾਂ ਅੰਦਰ ਪਾਰਟੀ ਪ੍ਰਤੀ ਉਠ ਰਿਹਾ ਗੁੱਸਾ ਦੂਰ ਨਹੀ ਹੋਵੇਗਾ ਕਿਉਕਿ ਲੋਕ ਕਾਂਗਰਸ ਨੂੰ ਹੀ ਅਪਣੀ ਮਾਂ ਪਾਰਟੀ ਵਜੋ ਵੇਖ ਰਹੇ ਹਨ। ਜਿਸ ਕਾਰਲ ਅਕਾਲੀ ਦਲ ਜਮੀਨੀ ਪੱਧਰ ਤੋ ਪੁੂਰੀ ਤਰ੍ਹਾਂ ਖਤਮ ਹੋ ਚੁੱਕੀ ਪਾਰਟੀ ਹੈ। ਕਾਂਗਰਸ ਲੋਕਾਂ ਨਾਲ ਹਰ ਵਾਅਦਾ ਪੁੂਰਾ ਕਰਕੇ ਲੋਕਾਂ ਦੀਆ ਉਮੀਦਾਂ ਉਪਰ ਖਰਾ ਉਤਰੇਗੀ।
ਆਪ ਪਾਰਟੀ ਨੂੰ ਅਕਾਲੀਆਂ ਦੇ ਇੰਚਾਰਜ ਬਦਲਣ ਨਾਲ ਕੋਈ ਸਿਆਸੀ ਫਰਕ ਨਹੀ ਪੈਦਾ :ਵਿਧਾਇਕ ਖਾਲਸਾ
ਆਪ ਪਾਰਟੀ ਦੇ ਹਲਕਾ ਵਿਧਾਇਕ ਪਿਰਮਲ ਸਿੰਘ ਖਾਲਸਾ ਨੇ ਅਕਾਲੀ ਦਲ ਵੱਲੋ ਬਦਲੇ ਹਲਕਾ ਇੰਚਾਰਜ ਸਬੰਧੀ ਕਿਹਾ ਕਿ ਆਪ ਪਾਰਟੀ ਨੂੰ ਅਕਾਲੀ ਭਾਜਪਾ ਗਠਜੋੜ ਦੇ ਇੰਚਾਰਜ ਬਦਲ੍ਯਣ ਨਾਲ ਕੋਈ ਸਿਆਸੀ ਫਰਕ ਨਹੀ ਪੈਦਾ ਸਗੋ ਅਜਿਹੇ ਫੈਸਲੇ ਗਠਜੋੜ ਨੂੰ ਹੋਰ ਕਮਜੋਰ ਕਰਨਗੇ ਜਦਕਿ ਆਪ ਪਾਰਟੀ ਪਹਿਲਾਂ ਵੀ ਮਜਬੂਤ ਸੀ ਅਤੇ ਹੁਣ ਵੀ ਵਧੇਰੇ ਮਜਬੂਤ ਹੈ। ਹਲਕੇ ਤੋ ਬਾਹਰਲੇ ਵਿਅਕਤੀ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਧੋਲਾ ਉੜਨ੍ਹਾਂ ਦਾ ਜੱਦੀ ਪਿੰਡ ਹੈ। ਜਿੱਥੇ ਬਹਿ ਕੇ ਉਨ੍ਹਾਂ ਨੇ ¦ਘੀ ਵਿਧਾਨ ਸਭਾ ਚੋਣ ਲੜਣ ਉਪਰੰਤ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਹੈ।
ਹਲਕੇ ਭਦੌੜ ਦੀ ਸਿਆਸਤ ਨੇ ਨਵਾਂ ਮੌੜ ਲਿਆ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਦਲਣ ਨਾਲ ਚਹੁੰ ਪਾਸੇ ਚੁੱਪ ਪਸਰੀ



