May 2, 2026 7:27 am

ਦੱਖਣੀ ਕੋਰੀਆ ਦੇ ਪ੍ਰਮਾਣੂ ਰਿਐਕਟਰਾਂ ’ਚ ਖਰਾਬੀ, ਬਿਜਲੀ ਸੰਕਟ ਵਧਿਆ

ਸਿਓਲ, 29 ਜਨਵਰੀ (ਵਿਸ਼ਵ ਵਾਰਤਾ)-ਦੱਖਣੀ ਕੋਰੀਆ ਦੇ ਪ੍ਰਮਾਣੂ ਊਰਜਾ ਪਲਾਂਟ ਵਿਚ ਤਕਨੀਕੀ ਖਰਾਬੀ ਆਉਣ ਕਾਰਨ ਚਾਰ ਰਿਐਕਟਰਾਂ ਦਾ ਕੰਮ ਬੰਦ ਕਰ ਦਿੱਤਾ ਗਿਆ। ਦੇਸ਼ ਵਿਚ ਕੰਮ ਕਰ ਰਹੇ 23 ਪ੍ਰਮਾਣੂ ਰਿਐਕਟਰਾਂ ਵਿਚੋਂ ਚਾਰ ਦੇ ਬੰਦ ਹੋ ਜਾਣ ਕਾਰਨ ਭਿਆਨਕ ਠੰਢ ਵਿਚ ਬਿਜਲੀ ਦਾ ਸੰਕਟ ਹੋ ਵਧਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਦੇਸ਼ ਦੀ ਪ੍ਰਮਾਣੂ ਊਰਜਾ ਦੀ ਸੰਚਾਲਕ ਕੰਪਨੀ ਕੋਰੀਆ ਹਾਈਡਰੋ ਐਂਡ ਨਿਊਕਲੀਅਰ ਪਾਵਰ ਨੇ ਕਿਹਾ ਕਿ ਰਿਐਕਟਰਾਂ ਵਿਚ ਆਈ ਤਕਨੀਕੀ ਖਰਾਬੀ ਦੀ ਜਾਂਚ ਕੀਤੀ ਜਾ ਰਹੀ ਹੈ।

Send this to a friend