ਨਵੀਂ ਦਿੱਲੀ, 29 ਜਨਵਰੀ (ਵਿਸ਼ਵ ਵਾਰਤਾ)- ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲਾ ਨੇ ਆਸਾਮ ਦੀ ਰਾਜਧਾਨੀ ਗੁਹਾਟੀ ਅਤੇ ਛੱਤੀਸ਼ਗ੍ਯੜ੍ਹ ਦੇ 21 ਕਲਾਸਟਰਾਂ ਲਈ 851 ਬਸਾਂ ਦੀ ਮਨਜ਼ੂਰੀ ਦੇ ਦਿੱਤੀ ਹੈ। ਦਿੱਲੀ ਵਿੱਚ ਜਵਾਹਰ ਲਾਲ ਨਹਿਰੂ ਨਵੀਨੀਕਰਨ ਮਿਸ਼ਨ ਹੇਠ ਇਨ੍ਹਾਂ ਬੱਸਾਂ ਅਤੇ ਸਹਾਇਕ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਉਤੇ ਕੇਂਦਰੀ ਮਨਜ਼ੂਰੀ ਅਤੇ ਨਿਗਰਾਨੀ ਕਮੇਟੀ ਦੀ ਬੈਠਕ ਵਿੱਚ ਇਹ ਮਨਜ਼ੂਰੀ ਦਿੱਤੀ ਗਈ। ਕੇਂਦਰ ਸਰਕਾਰ ਵੱਲੋਂ ਮੌਜੂਦਾ ਵਿੱਤੀ ਸਾਲ ਦੌਰਾਨ ਰਾਜਾਂ ਲਈ 10 ਹਜ਼ਾਰ ਬੱਸਾਂ ਮਨਜ਼ੂਰ ਕੀਤੀਆਂ ਜਾਣਗੀਆਂ।