ਨਵੀਂ ਦਿੱਲੀ, 29 ਜਨਵਰੀ (ਪੀ.ਟੀ.)-ਐ¤ਨ.ਸੀ.ਪੀ. ਦੇ ਉ¤ਘੇ ਆਗੂ ਪ੍ਰਫੁਲ ਪਟੇਲ ਨੇ ਗੁਜਰਾਤ ਦੰਗਿਆਂ ਦੇ ਮੁੱਦੇ ’ਤੇ ਗੁਜਰਾਤ ਦੇ ਮੁੱਖ ਮੰਤਰੀ ਦੇ ਪੱਖ ਵਿੱਚ ਬਿਆਨ ਦਿੰਦੇ ਹੋਏ ਕਿਹਾ ਕਿ 2002 ਦੇ ਗੁਜਰਾਤ ਦੰਗਿਆਂ ’ਚ ਅਦਾਲਤ ਦੇ ਆਦੇਸ਼ ਆ ਚੁੱਕੇ ਹਨ ਅਤੇ ਇਸ ਲਈ ਉਸ ਆਦੇਸ਼ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਨਰਿੰਦਰ ਮੋਦੀ ’ਤੇ ਐ¤ਨ.ਸੀ.ਪੀ . ਦੇ ਨਰਮ ਰੁਖ ਨੂੰ ਲੈ ਕੇ ਇਸ ’ਤੇ ਸਿਆਸੀ ਮਾਅਨੇ ਕੱਢੇ ਜਾ ਰਹੇ ਹਨ। ਇਸ ਮਸਲੇ ’ਤੇ ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਇਹ ਪ੍ਰਫੁਲ ਪਟੇਲ ਦੀ ਨਿੱਜੀ ਰਾਇ ਹੈ।