ਮੂਨਕ, 9 ਫਰਵਰੀ (ਕੁਲਵੰਤ ਸਿੰਘ ਦੇਹਲਾ)-ਨਜਦੀਕੀ ਪਿੰਡ ਭਾਠੂਆ ਵਿਖੇ ਯੂਵਕ ਸੇਵਾਵਾਂ ਸਪੋਰਟਸ ਕਲਬ , ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤਿੰਨ ਰੋਜਾ ਦੂਜਾ ਕਬਡੀ ਟੂਰਨਾਮੈਂਟ ਕਲਬ ਦੇ ਪ੍ਰਧਾਨ ਲਵਜੋਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਵਿਚ ਪੰਜਾਬ ਅਤੇ ਹਰਿਆਣਾ ਦੀਆਂ ਕਰੀਬ ਦੋ ਦਰਜਨ ਟੀਮਾਂ ਨੇ ਭਾਗ ਲਿਆ? ਇਸ ਟੂਰਨਾਮੈਂਟ ਦਾ ਉਦਘਾਟਨ ਸ੍ਰ ਪਰਮਿੰਦਰ ਸਿੰਘ ਢੀਂਡਸਾ ਹਲਕਾ ਵਿਧਾਇਕ ਨੇ ਕੀਤਾ ? ਇਸ ਟੂਰਨਾਮੈਂਟ ਵਿਚ ਕਬਡੀ ਦੇ ਫਸਵੇਂ ਮੁਕਾਬਲੇ ਵਿਚ ਇਕ ਪਿੰਡ ਓਪਨ ਵਿਚ ਬੋਓਪੁਰ ਨੇ ਪਹਿਲਾ ਸਥਾਨ ਅਤੇ ਕਪਿਆਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ ? ਇਸ ਤੋ ਇਲਾਵਾ 65 ਕਿਲੋ ਵਰਗ ਚ ਸਮੈਣ (ਹਰਿਆਣਾ) ਨੇ ਪਹਿਲਾ ਅਤੇ ਹੀਰਾਵਾਲ ਨੇ ਦੂਜਾ ਸਥਾਨ, 57 ਕਿਲੋ ਵਰਗ ਚ ਭਾਠੂਆ ਨੇ ਪਹਿਲਾ ਅਤੇ ਸਹੌਲੀ ਨੇ ਦੂਜਾ, 50 ਕਿਲੋ ਵਰਗ ਚ ਭਾਠੂਆ ਨੇ ਪਹਿਲਾ ਅਤੇ ਚੋਟੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਦੋਰਾਨ ਗੁਰਸੇਵਕ ਸਿੰਘ ਸ਼ੇਰਗੜ , ਅਮਰੀਕ ਸਿੰਘ ਖੋਸਾ ਕੋਟਲਾ, ਧਰਮਾਂ ਹਰਿਆਉ ਅਤੇ ਬਬੂ ਨੇ ਕੁਮੈਂਟਰੀ ਬਾਖੂਬੀ ਨਿਭਾਈ ਇਸ ਟੂਰਨਾਮੈਂਟ ਵਿਚ ਲੜਕੀਆਂ ਦੇ ਕਬਡੀ ਮੁਕਾਬਲੇ ਵੀ ਕਰਵਾਏ ਗਏ ਇਨਾਮਾਂ ਵੰਡਣ ਦੀ ਰਸਮ ਜਸਪਾਲ ਸਿੰਘ ਦੇਹਲਾ ਚੇਅਰਮੈਨ, ਦਲਜੀਤ ਸਿੰਘ ਸਰਾਓ, ਰਾਮਪਾਲ ਸਿੰਘ ਸੂਰਜਨਭੈਣੀ ਸਰਕਲ ਪ੍ਰਧਾਨ, ਅਤੇ ਵਰਿੰਦਰ ਸਿੰਘ ਧਕੜ ਨੇ ਸਾਝੇ ਤੋਰ ਤੇ ਨਿਭਾਈ ? ਇਸ ਮੋਕੇ ਉਘੇ ਲੇਖਕ ਰਾਮਫਲ ਸਿੰਘ ਰਾਜਲਹੇੜੀ, ਗੀਤਕਾਰ ਵਿਕੀ ਧਾਲੀਵਾਲ ਅਤੇ ਰਾਮ ਸਿੰਘ ਬੋਕਸਰ ਦਾ ਵਿਸੇਸ ਸਨਮਾਨ ਵੀ ਕੀਤਾ ਗਿਆ ਯੂਵਕ ਸੇਵਾਵਾਂ ਸਪੋਰਟਸ ਕਲਬ ਦੇ ਚੇਅਰਮੈਨ ਬਿਟੂ ਸਿੰਘ, ਰਣਜੀਤ ਸਿੰਘ ਵਾਈਸ ਪ੍ਰਧਾਨ, ਗੁਰਨਾਮ ਸਿੰਘ ਸੈਕਟਰੀ, ਰਘਬੀਰ ਸਿੰਘ ਸਕਤਰ, ਲਖਵਿੰਦਰ ਸਿੰਘ ਖਜਾਨਚੀ, ਬਾਰੂ ਸਿੰਘ ਸਲਾਹਕਾਰ ਨੇ ਆਪਣੀ ਜੁੰਮੇਵਾਰੀ ਨਾਲ ਸੇਵਾਵਾਂ ਦਿਤੀਆਂ ਇਸ ਮੋਕੇ ਤੇ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਮਦਨ ਕਲੇਰ ਮੈਬਰ ਜਿਲ੍ਹਾ ਪ੍ਰੀਸ਼ਦ, ਭੀਮ ਸੈਨ ਗਰਗ ਮੂਨਕ, ਬੁਗਰ ਸਿੰਘ ਸਰਪੰਚ, ਵਰਿੰਦਰ ਸਿੰਘ ਧਕੜ, ਸੀਤਾ ਸਰਪੰਚ ਰਾਏਧਰਾਣਾ, ਕੋਰ ਸਿੰਘ ਮਾਨ, ਛਜੂ ਸਿੰਘ ਧਾਲੀਵਾਲ, ਬਿੰਦਰ ਸਿੰਘ ਢਿਲੋਂ, ਜਥੇਦਾਰ ਮੁਖਤਿਆਰ ਸਿੰਘ, ਲਾਡੀ ਨੰਬਰਦਾਰ, ਗਿਆਨੀ ਗੁਰਜੰਟ ਸਿੰਘ ਆਦਿ ਮੋਜੂਦ ਸਨ।
ਭਾਠੂਆ ਦੇ ਦੂਜੇ ਕਬਡੀ ਟੂਰਨਾਮੈਂਟ ਨੇ ਲੋਕਾਂ ਦੇ ਦਿਲਾਂ ’ਤੇ ਛਡੀ ਛਾਪ



