ਸਰਦੂਲਗੜ੍ਹ, 9 ਫਰਵਰੀ (ਵਿਪਨ ਗੋਇਲ)-ਮੀਰਾ ਪਬਲਿਕ ਸਕੂਲ ਸਰਦੂਲੇਵਾਲਾ ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਸਮੇਂ ਸਮੇਂ ਸਿਰ ਅਕਾਦਮਿਕ ਅਤੇ ਸਹਾਇਕ ਕਿਰਿਆਵਾਂ ਦਾ ਅਯੋਜਨ ਕਰਦਾ ਰਹਿੰਦਾਂ ਹੈ।ਇਸੇ ਕੜੀ ਵਿੱਚ ਮੀਰਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਿਲਵਰਯੋਨ ਫਾਊਡੇਸ਼ਨ ਨਵੀ ਦਿੱਲੀ ਦੁਆਰਾ ਆਯੋਜਿਤ ਗਣਿਤ ਓੋਲੰਪਿਅਡ ਵਿੱਚ ਹਿੱਸਾ ਲਿਆ, ਜਿਨਾਂ ਵਿਚੋਂ ਪਹਿਲੀ ਜਮਾਤ ਦੇ ਵਿਦਿਆਰਥੀ ਐਲਬਿਨ ਜੈਕਬ ਨੇ ਗੋਲਡ, ਦਸਵੀਂ ਕਲਾਸ ਦੇ ਦੋ ਵਿਦਿਆਰਥੀ ਰਿਸ਼ਬ ਬਾਂਸਲ ਅਤੇ ਕਪਿਲ ਨੇ ਗੋਲਡ ਮੈਡਲ ਪ੍ਰਾਪਤ ਕੀਤੇ।ਦਸਵੀ ਕਲਾਸ ਦੇ ਹੀ ਵਿਨਿਤ ਸਿਗਲਾਂ ਨੇ ਸਿਲਵਰ ਅਤੇ ਦਿਪਾਸ਼ੂ ਨੇ ਬ੍ਰੋਜ ਮੈਡਲ ਪ੍ਰਾਪਤ ਕੀਤਾ।ਇਸੇ ਤਰਾਂ ਗਿਆਰਵੀਂ ਜਮਾਤ ਦੀ ਵਿਦਿਆਥਣ ਹਰਨੂਰ ਕੌਰ ਨੇ ਵੀ ਗੋਲਡ ਮੈਡਲ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਵਿਜੇ ਕੁਮਾਰ ਲਹਿਰੀ, ਸ਼੍ਰੀ ਨਰੇਸ਼ ਲਹਿਰੀ, ਸ਼੍ਰੀ, ਮਹੇਸ਼ ਗਰਗ, ਸ਼੍ਰੀ ਰਾਜਿੰਦਰ ਗਰਗ, ਸ਼੍ਰੀ ਸ਼ਤੀਸ਼ ਲਹਿਰੀ ਜੀ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਸਕੂਲ ਪ੍ਰਿੰਸੀਪਲ ਸ਼੍ਰੀ ਵੀ ਸੀ ਚਾਕੋ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਉਹਨਾਂ ਨੂੰ ਸਰਾਹਿਆ ਅਤੇ ਬਾਕੀ ਵਿਦਿਆਥੀਆਂ ਨੁੰ ਵੀ ਇਹਨਾਂ ਬੱਚਿਆਂ ਤੋਂ ਪ੍ਰੇਰਨਾ ਲੈਣ ਦਾ ਸੁਨੇਹਾ ਦਿੱਤਾ।
ਮੀਰਾ ਪਬਲਿਕ ਸਕੂਲ ’ਚ ਗਣਿਤ ਓਲੰਪਿਆਡ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ



