ਜਲੰਧਰ, 9 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਅੱਜ ਮੇਹਰ ਚੰਦ ਬਹੁਤਕੀਨੀ ਕਾਲਜ ਦੇ ਐਨ.ਐਸ.ਐਸ. ਵਲੰਟੀਅਰਾਂ ਵਲੋਂ ਪਹਿਲ ਸੰਸਥਾ ਦੇ ਸਹਿਯੋਗ ਨਾਲ ਕੈਂਸਰ ਦਿਵਸ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਮਾਨਯੋਗ ਡਿਪਟੀ ਮੇਅਰ ਸ੍ਰੀਮਤੀ ਸੁਰਿੰਦਰ ਕੌਰ ਜੀ ਨੇ ਆਪਣੇ ਕਰ ਕਮਲਾ ਨਾਲ ਕੀਤਾ। ਇਸ ਮੌਕੇ ਤੇ ਮੁਖ ਮਹਿਮਾਨ ਨੇ ਵਲੰਟੀਅਰਾਂ ਨੂੰ ਸਬੋਧੰਤ ਕਰਦੇ ਹੋਏ ਕਿਹਾ ਕਿ ਇਸ ਸਮੇਂ ਲੋਕ ਬਹੁਤ ਹੀ ਭਿਆਨਕ ਬਿਮਾਰੀ ਨਾਲ ਗਰਸਤ ਹਨ ਜਿਨਾਂ ਨਾਲ ਮਰੀਜ਼ ਦੇ ਸਰੀਰ ਵਿੱਚ ਖੂਨ ਦੀ ਘਾਟ ਹੋ ਜਾਂਦੀ ਹੈ ਅਤੇ ਵਾਰ ਵਾਰ ਖੂਨ ਦੇਣਾ ਪੈਂਦਾ ਹੈ।ਇਸ ਕਰਕੇ ਹਰ ਇਨਸਾਨ ਨੂੰ ਲੌੜਵੰਦਾਂ ਨੂੰ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਆਏ ਹੋਏ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਸਬੋਧੰਤ ਕਰਦੇ ਹੋਏ ਕਿਹਾ ਕਿ ਖੂਨਦਾਨ ਸਭ ਤੋ ਉਤਮ ਦਾਨ ਹੈ। ਇਸ ਖੂਨਦਾਨ ਕੈਂਪ ਦਾ ਆਯੋਜਨ ਸਿਵਲ ਹਸਪਤਾਲ ਜਲੰਧਰ ਦੇ ਬਲਡ ਬੈਂਕ ਵਲੋਂ ਕੀਤਾ ਗਿਆ। ਇਸ ਵਿੱਚ 55 ਵਲੰਟੀਅਰਾਂ ਨੇ ਖੂਨਦਾਨ ਕੀਤਾ। ਇਸ ਬਲਡ ਕੈਂਪ ਦਾ ਅਯੋਜਨ ਸ੍ਰੀ ਦੁਰਗੇਸ਼ ਕੁਮਾਰ ਚੇਚੀ ਪ੍ਰੋਗਰਾਮ ਅਫਸਰ, ਐਨ.ਐਸ. ਯੂਨਿਟ ਵਲੋਂ ਕੀਤਾ ਗਿਆ।ਇਸ ਮੋਕੇ ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਇੰਦਰਜੀਤ ਸਿੰਘ ਧਾਮੀ, ਪ੍ਰੋ. ਲਖਵੀਰ ਸਿੰਘ ਪ੍ਰਧਾਨ ਪਹਿਲ, ਸ੍ਰੀ ਦੀਪਕ ਬਾਲੀ, ਪੰਜਾਬੀ ਜਾਗਰਤੀ ਮੰਚ,ਡਾ. ਗਗਨਦੀਪ ਸਿੰਘ, ਸ੍ਰੀਮਤੀ ਸਨਦੀਪ ਢਿਲੋ, ਸ੍ਰੀ ਅਰਵਿੰਦ ਦੱਤਾ ਤੇ ਹੋਰ ਸਟਾਫ ਮੋਜੂਦ ਸੀ।
ਮੇਹਰ ਚੰਦ ਪੌਲੀਟੈਕਨਿਕ ਕਾਲਜ ਵਿਖੇ ਖੂਨਦਾਨ ਕੈਂਪ



