Skip to content
Independent perspectives. Global stories.
BREAKING

ਪੁਲਿਸ ਮੁਲਾਜ਼ਮ ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਨਿਭਾਉਣ : ਅਮਰ ਸਿੰਘ ਚਾਹਲ ਆਈ.ਜੀ.

Share this story

ਸੰਗਰੂਰ, 9 ਫਰਵਰੀ (ਸੰਜੀਵ ਸਿੰਗਲਾ)- ਸਥਾਨਕ ਪੁਲਿਸ ਸਿਖਲਾਈ ਕੇਂਦਰ ਲਡਾ ਕੋਠੀ ਸੰਗਰੂਰ ਵਿਖੇ ਮੁਢਲੀ ਸਿਖਲਾਈ ਪ੍ਰਾਪਤ ਕਰ ਚੁਕੇ 184 ਰਿਕਰੂਟ ਸਿਪਾਹੀਆਂ ਦਾ ਬੈਂਚ ਨੰਬਰ 4 ਪਾਸ ਕੀਤਾ ਗਿਆ।ਇਨ੍ਹਾਂ ਰਿਕਰੂਟ ਸਿਪਾਹੀਆਂ ਪਾਸੋਂ ਪਾਸਿੰਗ ਆਊਟ ਪਰੇਡ ਦੀ ਸਲਾਮੀ ਮੁਖ ਮਹਿਮਾਨ ਸ੍ਰੀ ਅਮਰ ਸਿੰਘ ਚਾਹਲ ਇੰਸਪੈਕਟਰ ਜਨਰਲ ਪੁਲਿਸ ਆਈ.ਆਰ.ਬੀ ਪੰਜਾਬ ਪਟਿਆਲਾ ਨੇ ਲਈ।ਸ੍ਰੀ ਚਾਹਲ ਨੇ ਰਿਕਰੂਟ ਸਿਪਾਹੀਆਂ ਨੇ ਚੰਗੇ ਭਵਿਖ ਲਈ ਸ਼੍ਰੂਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਰਿਕਰੂਟ ਸਿਪਾਹੀਆਂ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭੈਉਣ ਅਤੇ ਪੰਜਾਬ ਪੁਲਿਸ ਦਾ ਮਾਨ ਮਤਾ ਇਤਿਹਾਸ ਬਰਕਰਾਰ ਰਖਣ ਦੀ ਅਪੀਲ ਕੀਤੀ। ਅਜ ਦੇ ਸਿਖਲਾਈ ਕੋਰਸ ਦੀ ਪਾਸਿੰਗ ਆਊਟ ਪਰੇਡ ਵਿਚ ਪਹਿਲੀ ਆਈ.ਆਰ.ਬੀ ਪਟਿਆਲਾ ਦੇ 18 ਦੂਜੀ ਆਈ.ਆਰ.ਬੀ ਲਡਾ ਕੋਠੀ ਦੇ 27, ਤੀਜੀ ਆਈ.ਆਰ.ਬੀ. ਲੁਧਿਆਣਾ ਦੇ 10, ਚੌਥੀ ਆਈ.ਆਰ.ਬੀ ਪਠਾਨਕੋਟ ਦੇ 35, ਪੰਜਵੀਂ ਆਈ.ਆਰ.ਬੀ ਅੰਮ੍ਰਿਤਸਰ ਦੇ 21, ਛੇਵੀਂ ਆਈ.ਆਰ.ਬੀ. ਲਡਾ ਕੋਠੀ ਦੇ 36, ਸਤਵੀਂ ਆਈ.ਆਰ.ਬੀ. ਕਪੂਰਥਲਾ ਦੇ 37 ਕੁਲ 184 ਰਿਕਰੂਟ ਸਿਪਾਹੀਆਂ ਨੇ ਭਾਗ ਲਿਆ। ਪਾਸਿੰਗ ਆਊਟ ਦੌਰਾਨ ਰਿਕਰੂਟ ਸਿਪਾਹੀ ਲਵਪ੍ਰੀਤ ਸਿੰਘ ਨੰਬਰ 5/820 ਆਲ ਰਾਊਂਡ ਫਸਟ, ਰਿਕਰੂਟ ਸਿਪਾਹੀ ਹਰਮਨਪ੍ਰੀਤ ਸਿੰਘ ਨੰਬਰ 4/801 ਆਲ ਰਾਊਂਡ ਸੈਕਿੰਡ, ਰਿਕਰੂਟ ਸਿਪਾਹੀ ਨਿਵਾਜ਼ ਸਿੰਘ ਇੰਨਡੋਰ ਫਸਟ, ਰਿਕਰੂਟ ਸਿਪਾਹੀ ਬਲਤੇਜ ਸਿੰਘ ਨੰਬਰ 2/818 ਗੁਡ ਸੂਟਰ, ਰਿਕਰੂਟ ਸਿਪਾਹੀ ਹਰਮਨਪ੍ਰੀਤ ਸਿੰਘ ਨੰਬਰ 4/801 ਆਊਟਡੋਰ ਫਸਟ, ਰਿਕਰੂਟ ਸਿਪਾਹੀ ਦਲਵਿੰਦਰ ਸਿੰਘ 2/817 ਬੈਸਟਇਨ ਡਰਿਲ ਅਤੇ ਰਿਕਰੂਟ ਸਿਪਾਹੀ ਗੁਰਸੇਵਕ ਸਿੰਘ ਨੰਬਰ 6/585 ਬੈਸਟ ਕੈਡਿਟ ਚੁਣੇ ਗਏ। ਇਸ ਤੋਂ ਇਲਾਵਾ ਰਿਕਰੂਟ ਸਿਪਾਹੀ ਹਰਮਨਪ੍ਰੀਤ ਸਿੰਘ ਨੰਬਰ 4/801 ਨੇ ਸਾਰੀ ਪਰੇਡ ਦੀ ਅਗਵਾਈ ਕੀਤੀ।ਇਸ ਸਿਖਲਾਈ ਦੌਰਾਨ ਰਿਕਰੂਟ ਸਿਪਾਹੀਆਂ ਨੂੰ ਵਖ-ਵਖ ਵਿਸ਼ਿਆਂ ਨਾਲ ਸਬੰਧਤ ਜਾਣਕਾਰੀ ਜਿਵੇਂ ਕਿ ਪੁਲਿਸ ਵਿਭਾਗ ਦੀ ਰੋਜ਼ਾਨਾ ਜਿੰਦਗੀ ਦੀ ਕਾਰਗੁਜ਼ਾਰੀ, ਕਾਨੂੰਨ ਅਤੇ ਜਜ਼ਬੇ ਦੀ ਕਾਰਜਵਿਧੀ ਤੋਂ ਇਲਾਵਾ ਸੁਰਖਿਆ ਨਾਲ ਜੁੜੀਆਂ ਹੋਈਆਂ ਮਹੱਤਪੂਰਨ ਕਾਰਜਪ੍ਰਣਾਲੀਆਂ ਅਤੇ ਉਨ੍ਹਾਂ ਦਾ ਸਹੀ ਤੌਰ ਤਰੀਕੇ ਨਾਲ ਉਪਯੋਗ, ਸੰਕਟਮਈ ਹਾਲਤਾਂ ਨਾਲ ਨਿਪਟਣ ਵਿਚ ਪੁਲਿਸ ਪੁਲਿਸ ਕਰਮਚਾਰੀਆਂ ਦੀ ਭੂਮਿਕਾ, ਸੰਵੇਦਨਸ਼ੀਲ ਡਿਊਟੀਆਂ ਦੈ ਸਬੰਧ ਵਿਚ ਕੰਪਿਊਟਰ, ਸੀ.ਸੀ.ਟੀ.ਵੀ ਫਰੈਂਸਿਕ ਸਾਇੰਸ, ਬਾਇਓ ਮੀਟ੍ਰਿਕ, ਐਕਸੈਂਸ ਕੰਟਰੋਲ ਆਦਿ ਦੀ ਭੂਮਿਕਾ, ਐਂਟੀ ਸਾਬੋਟੇਜ਼ ਚੈਕਿੰਗ, ਆਧੁਨਿਕ ਹਥਿਆਰਾਂ ਦੀ ਸਿਖਲਾਈ, ਰਾਇਟ ਕੰਟਰੋਲ, ਟਰੈਫਿਕ ਕੰਟਰੋਲ, ਮੁਢਲੀ ਸਹਾਇਤਾ ਤੋਂ ਇਲਾਵਾ ਇਲੈਕਟ੍ਰੋਨਿਕ ਉਪਕਰਨਾਂ ਦਾ ਇਸਤੇਮਾਲ, ਜਨਤਾ ਨਾਲ ਚੰਗਾ ਤਾਲਮੇਲ ਅਤੇ ਸਵੈ ਵਿਕਾਸ ਆਦਿ ਵਿਸ਼ਿਆ ਦੇ ਗਿਆਨ ਦੇ ਸਬੰਧ ਵਿਚ ਸੰਪਰੂਨ ਜਾਣਕਾਰੀ ਮੁਹਈਆ ਗਈ। 36 ਹਫ਼ਤੇ ਦੀ ਸਿਖਲਾਈ ਦੌਰਾਨ ਇਨਾਂ ਰਿਕਰੂਟ ਸਿਪਾਹੀਆਂ ਨੇ ਭਰਪੂਰ ਮਿਹਨਤ ਕੀਤੀ ਹੈ।ਇਸ ਮੌਕੇ ਸ੍ਰੀ ਐਸ. ਚਟੋਉਪਾਧਿਆਇਆ, ਆਈ.ਪੀ.ਐਸ. , ਡੀ.ਜੀ.ਪੀ. ਐਚ.ਆਰ.ਡੀ. ਪੰਜਾਬ ਚੰਡੀਗੜ•, ਸ੍ਰੀ ਕੁਲਦੀਪ ਸਿੰਘ ਆਈ.ਪੀ.ਐਸ, ਏ.ਡੀ.ਜੀ.ਪੀ ਆਰਮਡ ਬਟਾਲੀਅਨਜ ਜਲੰਧਰ ਕੈਂਟ, ਆਈ.ਜੀ.ਪੀ. ਆਈ.ਆਰ.ਬੀ. ਪੰਜਾਬ ਪਟਿਆਲਾ ਅਤੇ ਸ੍ਰੀ ਰਣਬੀਰ ਸਿੰਘ ਖਟੜਾ ਆਈ.ਪੀ.ਐਸ ਡੀ.ਆਈ.ਜੀ ਪ੍ਰਸ਼ਾਸਨ ਪਟਿਆਲਾ ਵੀ ਹਾਜ਼ਰ ਸਨ। ਜਤਿੰਦਰ ਸਿੰਘ ਬੈਨੀਪਾਲ ਪੀ.ਪੀ.ਐਸ. ਕਮਾਂਡੈਂਟ ਛੇਵੀ ਆਈ.ਆਰ.ਬੀ ਨੇ ਬੈਚ ਪਾਸ ਹੋਣ ਦੀ ਰਿਪੋਰਟ ਪੜੀ। ਸ੍ਰੀ ਬਰਜਿੰਦਰ ਸਿੰਘ ਪੀ.ਪੀ.ਐਸ. ਸੁਰਰਡੈਂਟ ਪੁਲਿਸ ਸਿਖਲਾਈ ,ਸ੍ਰੀ ਮੇਜਰ ਸਿੰਘ ਪੀ.ਪੀ.ਐਸ ਸਹਾਇਕ ਕਮਾਂਡੇਂਟ ਛੇਵੀ ਆਈ.ਆਰ.ਬੀ, ਸ੍ਰੀ ਸਰਬ ਵਿਜੈ ਸਿੰਘ ਪੀ.ਪੀ.ਐਸ, ਡੀ.ਐਸ.ਪੀ. ਸਿਖਲਾਈ, ਸ੍ਰੀ ਦਲਜੀਤ ਸਿੰਘ ਪੀ.ਪੀ.ਐਸ ਡੀ.ਐਸ.ਪੀ ਅਤੇ ਸ੍ਰੀ ਜਸਵੰਤ ਸਿੰਘ ਪੀ.ਪੀ.ਐਸ. ਡੀ.ਐਸ.ਪੀ. ਵੀ ਮੌਜੂਦ ਸਨ।

WRITTEN BY