Skip to content
Independent perspectives. Global stories.
BREAKING

ਬੀਡੀਪੀਓ ਦਫਤਰ ਦੇ ਕਾਮਿਆਂ ਵੱਲੋਂ ਵਾਧੂ ਕੰਮਾਂ ਦਾ ਬਾਈਕਾਟ ਕਰਕੇ ਨਾਅਰੇਬਾਜ਼ੀ

Share this story

ਭਵਾਨੀਗੜ੍ਹ, 8 ਫਰਵਰੀ (ਕ੍ਰਿਸ਼ਨ ਗਰਗ)- ਅੱਜ ਇਥੇ ਬੀਡੀਪੀਓ ਦਫਤਰ ਅਤੇ ਫੀਲਡ ਕਰਮਚਾਰੀਆਂ ਨੇ ਵਿਭਾਗੀ ਕੰਮਾਂ ਤੋਂ ਬਿਨਾਂ ਪ੍ਰਸਾਸ਼ਨ ਵਲੋਂ ਦਿਤੇ ਵਾਧੂ ਕੰਮਾਂ ਦਾ ਬਾਈਕਾਟ ਕਰਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਧਰਮ ਸਿੰਘ ਪ੍ਰਧਾਨ, ਹਰਭਜਨ ਸਿੰਘ, ਜਤਿੰਦਰ ਸਿੰਘ ਟੈਕਸ ਕੁਲੈਕਟਰ, ਦੀਪਕ ਗਰਗ, ਮਨਜੀਤ ਸਿੰਘ ਅਤੇ ਦੌਲਤ ਰਾਮ ਨੇ ਦਸਿਆ ਕਿ ਪੰਚਾਇਤੀ ਚੋਣਾਂ ਨੇੜੇ ਆਉਣ ਕਾਰਨ ਉਨ੍ਹਾਂ ਨੂੰ ਵਿਭਾਗ ਦੇ ਬਹੁਤ ਸਾਰੇ ਕੰਮ ਹਨ। ਇਨ੍ਹਾਂ ਕੰਮਾਂ ਕਰਕੇ ਉਹ ਬਹੁਤ ਰੁਝੇਵੇਂ ਵਿਚ ਰਹਿੰਦੇ ਹਨ, ਪਰ ਪ੍ਰਸਾਸ਼ਨ ਵਲੋਂ ਬੀਐਲ ਓ ਸਰਵੇ ਰਜਿਸਟਰ ਦੀ ਸੁਧਾਈ ਕਰਨ, ਐਮਐਸਜੀਵਾਈ ਦੇ ਫਾਰਮ ਭਰਨ ਅਤੇ ਕਈ ਹੋਰ ਕੰਮ ਵੀ ਉਨਾਂ ਨੂੰ ਸੰਭਾਲ ਦਿੱਤੇ ਹਨ। ਜ਼ਿਲ੍ਹੇ ਦੀਆਂ ਸਮੂਹ ਯੂਨੀਅਨਾਂ ਨੇ ਇਨ੍ਹਾਂ ਵਾਧੂ ਕੰਮਾਂ ਦੇ ਬਾਈਕਾਟ ਦਾ ਸਦਾ ਦਿੱਤਾ ਹੈ। ਸਮੂਹ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਸਬੰਧੀ ਬੀਡੀਪੀਓ ਨੂੰ ਮੰਗ ਪੱਤਰ ਵੀ ਦਿੱਤਾ।

WRITTEN BY