Skip to content
Independent perspectives. Global stories.
BREAKING

ਐਸ.ਡੀ. ਕਾਲਜ ਬਰਨਾਲਾ ਦੀ ਸਿੱਖਿਆ ਖੇਤਰ ’ਚ ਮਿਸਾਲੀ ਕਾਰਗੁਜ਼ਾਰੀ : ਕੇਵਲ ਸਿੰਘ ਢਿੱਲੋਂ

Share this story

ਬਰਨਾਲਾ, 8 ਫਰਵਰੀ (ਕਮਲਜੀਤ ਸਿੰਘ)- ਇੱਥੋਂ ਦੇ ਐਸ. ਡੀ. ਕਾਲਜ ਨੇ ਜੋ ਵਿਕਾਸ ਕੀਤਾ ਹੈ, ਇਹ ਹੁਣ ਕਾਲਜ ਤੋਂ ਵਧ ਕੇ ਡੀਮਡ ਯੂਨੀਵਰਸਿਟੀ ਬਣਨ ਦੀ ਪੱਧਰ ਉਤੇ ਜਾ ਪਹੁੰਚਿਆ ਹੈ। ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਇੱਥੇ ਐਸ. ਡੀ. ਕਾਲਜ ਆਫ਼ ਐਜੂਕੇਸ਼ਨ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਕਰਨ ਉਪਰੰਤ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਮੈਂ ਇਸ ਕਾਲਜ ਵਿਚ ਪੜ੍ਹ ਕੇ ਅੱਗੇ ਵਧਿਆ ਹਾਂ ਅਤੇ ਕਾਲਜ ਦੀ ਤਰ੍ਹਾਂ ਆਪਣੇ ਸ਼ਹਿਰ ਬਰਨਾਲਾ ਅਤੇ ਇਲਾਕੇ ਦੀ ਉਨਤੀ ਲਈ ਪ੍ਰਤੀਬੱਧ ਹਾਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਬਰਨਾਲਾ ਨੂੰ ਉਨਤ ਅਤੇ ਆਦਰਸ਼ ਜ਼ਿਲ੍ਹਾ ਬਣਾਇਆ ਜਾਵੇਗਾ। ਇਸ ਬਾਰੇ ਉਹਨਾਂ ¦ਿਕ ਸੜਕਾਂ ਨੂੰ ਬਣਾਉਣ ਅਤੇ ਹੋਰ ਕਰਾਏ ਜਾ ਰਹੇ ਕੰਮਾਂ ਦਾ ਵੀ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਇਹ ਕਾਲਜ ਬਹੁਤ ਪੁਰਾਣਾ ਹੈ ਪਰ ਜੋ ਉਨਤੀ ਪ੍ਰਬੰਧਕ ਕਮੇਟੀ ਦੇ ਵਰਤਮਾਨ ਅਹੁਦੇਦਾਰਾਂ ਦੀ ਅਗਵਾਈ ਵਿਚ ਕੀਤੀ ਹੈ, ਉਹ ਮਿਸਾਲੀ ਹੈ। ਇਸ ਕਾਲਜ ਨੇ ਇਸ ਇਲਾਕੇ ਦੇ ਪੜ੍ਹਾਈ ਪੱਖੋਂ ਪਛੜੇਪਣ ਦੇ ਰੂਪ ਨੂੰ ਬਦਲਣ ਵਿਚ ਨੁਮਾਇਆ ਹਿੱਸਾ ਪਾਇਆ। ਪਹਿਲਾਂ ਕਾਲਜ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਵਿੱਦਿਅਕ ਅਦਾਰਿਆਂ ਵਲੋਂ ਮੁੱਖ ਮਹਿਮਾਨ ਸ੍ਰੀ ਢਿੱਲੋਂ ਦਾ ਸਵਾਗਤ ਕਰਦਿਆਂ ਸੰਸਥਾ ਦੇ ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ ਨੇ ਕਿਹਾ ਕਿ ਸ੍ਰੀ ਢਿੱਲੋਂ ਨੇ ਬਰਨਾਲਾ ਦੀ ਜ਼ਿਲ੍ਹਾ ਬਹਾਲੀ ਲਈ ਬਾਰਾਂ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਨੁਮਾਇਆ ਰੋਲ ਅਦਾ ਕੀਤਾ ਸੀ, ਉਥੇ ਇਹਨਾਂ ਐਸ. ਡੀ. ਕਾਲਜ ਦੀ ਉਨਤੀ ਲਈ ਸਦਾ ਸਾਥ ਦਿੱਤਾ ਤੇ ਆਪਣੇ ਪਾਸੋਂ ਵੀ ਮਾਇਕ ਸਹਾਇਤਾ ਕੀਤੀ। ਇਸ ਲਈ ਬੀ. ਫ਼ਾਰਮੇਸੀ ਵਿੰਗ ਦੀ ਨਵੀਂ ਬਿਲਡਿੰਗ ਇਹਨਾਂ ਦੇ ਬਾਬਾ ਜੀ ਸਰਦਾਰ ਭੰਤਾ ਸਿੰਘ ਦੀ ਯਾਦ ਨੂੰ ਸਮਰਪਿਤ ਕੀਤਾ ਜਾਵੇਗਾ। ਸ੍ਰੀ ਸ਼ਰਮਾ ਨੇ ਸ੍ਰੀ ਢਿੱਲੋਂ ਨਾਲ ਬਿਤਾਏ ਵਿਦਿਆਰਥੀ ਜੀਵਨ ਅਤੇ ਕਾਲਜ ਦੇ ਉਨਤੀ ਦੇ ਕੰਮਾਂ ਵਿਚ ਦਿੱਤੇ ਸਹਿਯੋਗ ਦਾ ਵੀ ਜ਼ਿਕਰ ਕੀਤਾ। ਸਮਾਗਮ ਦੇ ਧੰਨਵਾਦੀ ਸ਼ਬਦ ਕਹਿੰਦਿਆਂ ਵਿੱਦਿਅਕ ਅਦਾਰੇ ਦੇ ਡਾਇਰੈਕਟਰ ਅਤੇ ਸ੍ਰੀ ਢਿੱਲੋਂ ਦੇ ਅਧਿਆਪਕ ਰਹੇ ਪ੍ਰੋ. ਹਰਦਿਆਲ ਸਿੰਘ ਅੱਤਰੀ ਨੇ ਕਿਹਾ ਕਿ ਵਿਰਲੇ ਹੀ ਲੋਕ ਕੇਵਲ ਢਿੱਲੋਂ ਵਰਗਾ ਜਜ਼ਬਾ ਰੱਖਦੇ ਹਨ। ਸੰਸਥਾ ਨੂੰ ਆਪਣੇ ਇਸ ਪੁਰਾਣੇ ਹੋਣਹਾਰ ਵਿਦਿਆਰਥੀ ’ਤੇ ਹਮੇਸ਼ਾ ਮਾਣ ਰਿਹਾ ਹੈ। ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ, ਉਪ ਪ੍ਰਧਾਨ ਨਰੇਸ਼ ਕੁਮਾਰ ਸਿੰਗਲਾ, ਡਾਇਰੈਕਟਰ ਹਰਦਿਆਲ ਸਿੰਘ ਅੱਤਰੀ, ਜ਼ਿਲ੍ਹਾ ਕਾਂਗਰਸ ਪ੍ਰਧਾਨ ਮੱਖਣ ਸ਼ਰਮਾ, ਸਿਆਸੀ ਸਕੱਤਰ ਗੁਰਜੀਤ ਬਰਾੜ, ਪ੍ਰਿੰਸੀਪਲ ਡਾ. ਤਪਨ ਕੁਮਾਰ ਸਾਹੂ, ਬਾਕੀ ਸੰਸਥਾਵਾਂ ਦੇ ਪ੍ਰਿੰਸੀਪਲ ਸਾਹਿਬਾਨ, ਸਮੁੱਚਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

WRITTEN BY