Skip to content
Independent perspectives. Global stories.
BREAKING

ਖੁਦਕੁਸ਼ੀ ਕਰ ਚੁੱਕੇ ਕਿਸਾਨ ਦੇ ਪਰਿਵਾਰ ਨੂੰ ‘ਆਪ’ ਨੇ ਦਿੱਤੀ ਆਰਥਿਕ ਸਹਾਇਤਾ

Share this story

ਸਰਦੂਲਗੜ੍ਹ, 8 ਫਰਵਰੀ (ਨਰਾਇਣ ਗਰਗ, ਬਲਜੀਤ ਪਾਲ, ਵਿਪਨ ਗੋਇਲ)- ਆਮ ਅਦਾਮੀ ਪਾਰਟੀ ਵੱਲੋਂ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਸੂਬੇ ਵਿਚ ਖੁਦਕਸੀਆਂ ਕਰ ਚੁੱਕੇ ਕਿਸਾਨ ਪਰਿਵਾਰਾਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ।ਆਮ ਆਦਮੀ ਪਾਰਟੀ ਦੇ ਹਲਕਾ ਪ੍ਰਧਾਨ ਸਰਦੂਲਗੜ੍ਹ ਸੁਖਵਿੰਦਰ ਸਿੰਘ ਭੋਲਾ ਮਾਨ ਨੇ ਦੱਸਿਆ ਕਿ ਪਿੰਡ ਜਟਾਣਾ ਕਲਾਂ ਦੇ ਕਿਸਾਨ ਰਣਜੀਤ ਸਿੰਘ ਵੱਲੋਂ ਆਰਥਿਕ ਤੰਗੀ ਤੇ ਚਲਦਿਆਂ ਖੁਦਕਸ਼ੀ ਕਰ ਲਈ ਸੀ। ਪਰਿਵਾਰ ਵਿਚ ਸਿਰਫ ਰਣਜੀਤ ਸਿੰਘ ਹੀ ਕਮਾਉਣ ਵਾਲੇ ਸੀ ਪਰ ਉਸ ਦੀ ਮੌਤ ਤੋਂ ਬਾਅਦ ਘਰ ਦਾ ਗੁਜਾਰਾ ਮੁਸਕਿਲ ਹੋ ਗਿਆ ਸੀ। ਆਮ ਆਦਮੀ। ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਪੈਨਸ਼ਨ ਸਕੀਮ ਤਹਿਤ ਜਟਾਣਾ ਕਲਾਂ ਦੇ ਇਸ ਲੋੜ੍ਹਬੰਦ ਪਰਿਵਾਰ ਨੂੰ ਆਰਥਿਕ ਮਦੱਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਲੜੀ ਤਹਿਤ ਹੀ ਮਾਲਵਾ ਜੋਨ-1 ਦੇ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਜਟਾਣਾ ਅਤੇ ਹਲਕਾ ਪ੍ਰਧਾਨ ਸੁਖਵਿੰਦਰ ਸਿੰਘ ਭੋਲਾ ਮਾਨ ਨੇ ਆਪਣੇ ਸਾਥੀਆਂ ਸਮੇਤ ਖੁਦਕਸੀ ਕਰ ਚੁੱਕੇ ਕਿਸਾਨ ਰਣਜੀਤ ਸਿੰਘ ਦੀ ਧਰਮਪਤਨੀ ਮਨਦੀਪ ਕੌਰ ਨੂੰ ਪੰਜ ਹਜ਼ਾਰ ਰੁਪਏ ਨਕਦ ਰਾਸੀ ਭੇਟ ਕੀਤੀ। ਇਸ ਮੌਕੇ ਬਲਾਕ ਪ੍ਰਧਾਨ ਹਰਦੇਵ ਸਿੰਘ ਉਲਕ, ਪ੍ਰਧਾਨ ਭਰਭੂਰ ਸਿੰਘ ਚਚੋਹਰ, ਸੁਖੀ ਮੈਂਬਰ, ਰਾਮ ਸਿੰਘ ਪ੍ਰਧਾਨ, ਜਸਪ੍ਰੀਤ ਸਿੰਘ, ਅਮਨਦੀਪ ਸਿੰਘ, ਚਰਨਾ ਸਿੰਘ, ਗੁਰਮੇਲ ਸਿੰਘ ਫੋਜੀ ਅਤੇ ਬੂਟਾ ਸਿੰਘ ਗਾਦੜ ਆਦਿ ਹਾਜ਼ਰ ਸਨ।

WRITTEN BY